ਸੰਨੀ, ਬਿਪਾਸ਼ਾ, ਐਸ਼ਵਰਿਆ ਸਮੇਤ ਇਹ ਅਭਿਨੇਤਰੀਆਂ ਹਨ ਆਪਣੇ HUBBY ਨਾਲੋਂ ਵਧੇਰੇ POPULAR (PICS)
Thursday, May 05, 2016 - 12:12 PM (IST)
ਮੁੰਬਈ : ਇਸ ਸਾਲ ਜਿੱਥੇ ਇਕ ਪਾਸੇ ਬਾਲੀਵੁੱਡ ਦੀਆਂ ਕਈ ਜੋੜੀਆਂ ਦੇ ਬ੍ਰੇਕਅੱਪ ਹੋਏ ਉੱਥੇ ਦੂਜੇ ਪਾਸੇ ਕਈ ਜੋੜੀਆਂ ਵਿਆਹ ਦੇ ਬੰਧਨ ''ਚ ਵੀ ਬੱਝੀਆਂ ਹਨ। ਬੀਤੇ ਦਿਨੀਂ ਹੀ ਬਿਪਾਸ਼ਾ-ਕਰਨ ਵਿਆਹ ਦੇ ਬੰਧਨ ਦੇ ਬੱਝੇ ਹਨ। ਬਿਪਾਸ਼ਾ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਪਰ ਉਨ੍ਹਾਂ ਦੇ ਪਤੀ ਕਰਨ ਨੇ ਹੁਣੇ ਜਿਹੇ ਹੀ ਬਾਲੀਵੁੱਡ ''ਚ ਐਂਟਰੀ ਕੀਤੀ ਹੈ। ਕਰਨ ਟੀ.ਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਨ। ਕਰਨ ਦੀਆਂ ਦੋ ਫਿਲਮਾਂ ''ਅਲੋਨ'' ਅਤੇ ''ਹੇਟ ਸਟੋਰੀ-3'' ਰਿਲੀਜ਼ ਹੋਈਆਂ ਹਨ, ਜਿਨ੍ਹਾਂ ''ਚ ਉਨ੍ਹਾਂ ਦੇ ਅਭਿਨੈ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ, ਜਦਕਿ ''ਅਲੋਨ'' ਫਲਾਪ ਰਹੀ ਅਤੇ ''ਹੇਟ ਸਟੋਰੀ 3'' ਹਿੱਟ ਰਹੀ। ਜੇਕਰ ਇਨ੍ਹਾਂ ਦੋਹਾਂ ਦੀ ਬਰਾਬਰੀ ਕਰੀਏਂ ਤਾਂ ਕਰਨ ਨਾਲੋਂ ਉਨ੍ਹਾਂ ਦੀ ਪਤਨੀ ਬਿਪਾਸ਼ਾ ਵਧੇਰੇ ਪ੍ਰਸਿੱਧ ਹਨ। ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਜੋੜੀਆਂ ਹਨ, ਜਿਨ੍ਹਾਂ ''ਚ ਕਈ ਅਦਾਕਾਰਾਂ ਇਹੋ-ਜਿਹੀਆਂ ਹਨ, ਜੋ ਆਪਣੇ ਪਤੀ ਤੋਂ ਵੱਧ ਮਸ਼ਹੂਰ ਹਨ।
ਜਾਣਕਾਰ ਅਨੁਸਾਰ ਇਸ ਸੂਚੀ ''ਚ ਦੂਜਾ ਨਾਂ ਐਸ਼ਵਰਿਆ ਰਾਏ, ਜੋ ਫਿਲਮਾਂ ਤੋਂ ਪਹਿਲਾਂ ਮਿਸ ਵਰਲਡ ਦਾ ਤਾਜ ਪਾਉਣ ਦੌਰਾਨ ਹੀ ਮਸ਼ਹੂਰ ਹੋ ਗਈ ਸੀ। ਉਨ੍ਹਾਂ ਨੇ ਬਾਕਸ ਆਫਿਸ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ, ਜਿਨ੍ਹਾਂ ''ਚ ''ਦੇਵਦਾਸ'', ''ਧੂਮ 2'', ''ਗੁਰੂ'', ''ਜੋਧਾ ਅਕਬਰ'', ''ਹਮਾਰਾ ਦਿਲ ਆਪਕੇ ਪਾਸ ਹੈ'', ''ਮੁਹੱਬਤੇ'' ਵਰਗੀਆਂ ਫਿਲਮਾਂ ਨਾਲ ਲੋਕਾਂ ਦੇ ਦਿਲਾਂ ''ਚ ਖਾਸ ਜਗ੍ਹਾ ਬਣਾਈ ਹੈ। ਦੂਜੇ ਪਾਸੇ ਜੇ ਗੱਲ ਕਰੀਏਂ ਉਨ੍ਹਾਂ ਦੇ ਪਤੀ ਅਭਿਸ਼ੇਕ ਬੱਚਨ ਦੀ ਤਾਂ ਉਨ੍ਹਾਂ ਦੀ ਪਛਾਣ ਅਮਿਤਾਬ ਬੱਚਨ ਦੇ ਬੇਟੇ ਵਜੋਂ ਹੁੰਦੀ ਹੈ। ਉਨ੍ਹਾਂ ਨੇ ਪਤਨੀ ਐਸ਼ਵਰਿਆ ਤੋਂ ਤਿੰਨ ਸਾਲ ਬਾਅਦ ਬਾਲੀਵੁੱਡ ''ਚ ਫਿਲਮ ''ਰਫਿਊਜੀ'' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਅਭਿਸ਼ੇਕ ਨਾਲੋਂ ਐਸ਼ਵਰਿਆ ਦੀ ਦੇਸ਼-ਵਿਦੇਸ਼ਾਂ ''ਚ ਫੈਨ ਫਾਲੋਅਵਿੰਗ ਵਧੇਰੇ ਹੈ। ਅੱਗੇ ਦੇਖੋ ਤਸਵੀਰਾਂ ''ਚ ਉਨ੍ਹਾਂ ਜੋੜੀਆਂ ਨੂੰ, ਜੋ ਹਨ ਆਪਣੇ ਪਤੀ ਤੋਂ ਵੱਧ ਮਸ਼ਹੂਰ।