ਪੁੱਤਰ ਦੇ ਜਨਮ ਤੋਂ 3 ਮਹੀਨੇ ਬਾਅਦ ਹੀ ਸੁਪਰ ਫਿੱਟ ਦਿਸੀ ਸੋਨਮ ਕਪੂਰ, ਤਸਵੀਰਾਂ ਵੇਖ ਕੇ ਵੀ ਨਹੀਂ ਆ ਰਿਹੈ ਯਕੀਨ

Sunday, Dec 04, 2022 - 07:20 PM (IST)

ਪੁੱਤਰ ਦੇ ਜਨਮ ਤੋਂ 3 ਮਹੀਨੇ ਬਾਅਦ ਹੀ ਸੁਪਰ ਫਿੱਟ ਦਿਸੀ ਸੋਨਮ ਕਪੂਰ, ਤਸਵੀਰਾਂ ਵੇਖ ਕੇ ਵੀ ਨਹੀਂ ਆ ਰਿਹੈ ਯਕੀਨ

ਮੁੰਬਈ (ਬਿਊਰੋ) : ਬਾਲੀਵੁੱਡ ਦੀ ਸਟਾਈਲ ਡੀਵਾ ਸੋਨਮ ਕਪੂਰ ਇਸੇ ਸਾਲ ਅਗਸਤ ਮਹੀਨੇ 'ਚ ਮਾਂ ਬਣੀ ਹੈ। ਉਨ੍ਹਾਂ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ ਪਰ ਪੁੱਤਰ ਦੇ ਜਨਮ ਦੇ ਕੁਝ ਮਹੀਨਿਆਂ ਬਾਅਦ ਹੀ ਅਦਾਕਾਰਾ ਨੇ ਫਿਰ ਤੋਂ ਜ਼ਬਰਦਸਤ ਵਾਪਸੀ ਕੀਤੀ ਹੈ। ਉਹ ਕਿਸੇ ਫ਼ਿਲਮ 'ਚ ਨਹੀਂ ਸਗੋਂ ਰੈੱਡ ਕਾਰਪੇਟ 'ਤੇ ਨਜ਼ਰ ਆਈ।

PunjabKesari

ਬੇਟੇ ਨੂੰ ਜਨਮ ਦੇਣ ਦੇ ਤਿੰਨ ਮਹੀਨੇ ਬਾਅਦ ਹੀ ਸੋਨਮ ਕਪੂਰ ਇੰਨੀ ਫਿੱਟ ਹੋ ਗਈ ਹੈ ਕਿ ਦੇਖਣ ਵਾਲਿਆਂ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਹੋ ਰਿਹਾ। ਜਦੋਂ ਸੋਨਮ ਕਪੂਰ ਨੇ 'ਰੈੱਡ ਸੀ ਫ਼ਿਲਮ ਫੈਸਟੀਵਲ' 'ਚ ਐਂਟਰੀ ਕੀਤੀ ਤਾਂ ਹਰ ਕੋਈ ਉਸ ਨੂੰ ਵੇਖ ਕੇ ਹੈਰਾਨ ਰਹਿ ਗਿਆ, ਕਿਉਂਕਿ ਉਹ ਬਿਲਕੁਲ ਪਤਲੀ ਅਤੇ ਫਿੱਟ ਨਜ਼ਰ ਆ ਰਹੀ ਸੀ।

PunjabKesari

ਦੱਸ ਦਈਏ ਕਿ 'ਰੈੱਡ ਸੀ ਫ਼ਿਲਮ ਫੈਸਟੀਵਲ' 'ਚ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰਿਆਂ ਨੇ ਹਿੱਸਾ ਲਿਆ। ਇਸ ਮੌਕੇ ਸੋਨਮ ਕਪੂਰ ਵੀ ਪਹੁੰਚੀ ਅਤੇ ਰੈੱਡ ਕਾਰਪੇਟ 'ਤੇ ਆਪਣਾ ਜਲਵਾ ਬਿਖੇਰਿਆ। ਲਾਲ ਰੰਗ ਦੇ ਸਟਾਈਲਿਸ਼ ਗਾਊਨ 'ਚ ਸੋਨਮ ਦਾ ਲੁੱਕ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਸੀ। ਸੋਨਮ ਨੇ ਹੀਰਿਆਂ ਦੇ ਹਾਰ ਨਾਲ ਆਪਣੀ ਸ਼ਾਹੀ ਲੁੱਕ ਨੂੰ ਪੂਰਾ ਕੀਤਾ। ਉਸ ਦਾ ਇਹ ਲੁੱਕ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਗਿਆ।

PunjabKesari

ਇਸ ਦੌਰਾਨ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਗਈਆਂ ਹਨ, ਜੋ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਸੋਨਮ ਦੀ ਫਿਟਨੈੱਸ ਅਤੇ ਉਸ ਦੇ ਪਰਫੈਕਟ ਫਿਗਰ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।

PunjabKesari

ਇੱਕ ਪ੍ਰਸ਼ੰਸਕ ਨੇ ਲਿਖਿਆ, ''ਭਾਰਤ ਦੀ ਫੈਸ਼ਨ ਡੀਵਾ।'' ਇਸ ਦੇ ਨਾਲ ਹੀ ਇਕ ਪ੍ਰਸ਼ੰਸਕ ਨੇ ਲਿਖਿਆ ਕਿ ''ਤੁਸੀਂ ਹਮੇਸ਼ਾ ਇਸ ਤਰ੍ਹਾਂ ਹੀ ਖੂਬਸੂਰਤ ਲੱਗਦੇ ਹੋ।''

PunjabKesari

ਦੱਸਣਯੋਗ ਹੈ ਕਿ 20 ਅਗਸਤ ਨੂੰ ਸੋਨਮ ਕਪੂਰ ਨੇ ਬੇਟੇ ਵਾਯੂ ਨੂੰ ਜਨਮ ਦਿੱਤਾ ਸੀ। ਬੇਟੇ ਨੂੰ ਜਨਮ ਦੇਣ ਦੇ ਤਿੰਨ ਮਹੀਨੇ ਬਾਅਦ ਹੀ ਸੋਨਮ ਦੀ ਪਰਫੈਕਟ ਬਾਡੀ ਦੇਖ ਕੇ ਹਰ ਕੋਈ ਹੈਰਾਨ ਹੈ। ਸਾਫ ਹੈ ਕਿ ਸੋਨਮ ਨੇ ਇਸ ਲਈ ਕਾਫੀ ਮਿਹਨਤ ਕੀਤੀ ਹੈ ।

PunjabKesari


author

sunita

Content Editor

Related News