ਕੀ ਪ੍ਰੇਗਨੈਂਟ ਹੈ ਸੋਨਾਕਸ਼ੀ ਸਿਨ੍ਹਾ? ਵਿਆਹ ਤੋਂ 5 ਦਿਨਾਂ ਮਗਰੋਂ ਜ਼ਹੀਰ ਇਕਬਾਲ ਪਤਨੀ ਨੂੰ ਲੈ ਕੇ ਪਹੁੰਚੇ ਹਸਪਤਾਲ

Saturday, Jun 29, 2024 - 01:40 PM (IST)

ਕੀ ਪ੍ਰੇਗਨੈਂਟ ਹੈ ਸੋਨਾਕਸ਼ੀ ਸਿਨ੍ਹਾ? ਵਿਆਹ ਤੋਂ 5 ਦਿਨਾਂ ਮਗਰੋਂ ਜ਼ਹੀਰ ਇਕਬਾਲ ਪਤਨੀ ਨੂੰ ਲੈ ਕੇ ਪਹੁੰਚੇ ਹਸਪਤਾਲ

ਮੁੰਬਈ : ਨਵੇਂ ਵਿਆਹ ਤੋਂ ਬਾਅਦ ਸ਼ਤਰੂਘਨ ਸਿਨ੍ਹਾ ਦੀ ਧੀ ਅਤੇ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਆਪਣੇ ਪਤੀ ਜ਼ਹੀਰ ਇਕਬਾਲ ਨਾਲ ਹਸਪਤਾਲ ਪਹੁੰਚੀ। ਪੈਪਸ ਨੇ ਉਸ ਨੂੰ ਹਸਪਤਾਲ ਦੇ ਬਾਹਰ ਦੇਖਿਆ, ਜਿਸ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਕਿ ਸੋਨਾਕਸ਼ੀ ਸਿਨ੍ਹਾ ਗਰਭਵਤੀ ਹੈ ਅਤੇ ਉਹ ਜਲਦੀ ਹੀ ਮਾਂ ਬਣਨ ਵਾਲੀ ਹੈ। ਉਸ ਨੇ 23 ਜੂਨ ਨੂੰ ਰਜਿਸਟਰਡ ਮੈਰਿਜ ਕਰਵਾ ਕੇ ਜ਼ਹੀਰ ਇਕਬਾਲ ਨਾਲ ਵਿਆਹ ਕਰਵਾ ਲਿਆ। 2 ਵੱਖ-ਵੱਖ ਧਰਮਾਂ ਦੇ ਹੋਣ ਕਾਰਨ ਇਸ ਜੋੜੇ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਹੁਣ ਵਿਆਹ ਦੇ ਕੁਝ ਦਿਨਾਂ ਬਾਅਦ, ਜੋੜੇ ਦੇ ਹਸਪਤਾਲ 'ਚ ਦਾਖਲ ਹੋਣ ਦੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ ਅਤੇ ਅਫਵਾਹਾਂ ਹਨ ਕਿ ਸੋਨਾਕਸ਼ੀ ਗਰਭਵਤੀ ਹੈ।

ਇਹ ਖ਼ਬਰ ਵੀ ਪੜ੍ਹੋ - ਮਰਹੂਮ ਚਾਚੇ ਸਿੱਧੂ ਮੂਸੇਵਾਲਾ ਨਾਲ ਭਤੀਜੇ ਸਾਹਿਬਪ੍ਰਤਾਪ ਦੀ ਯਾਦਗਾਰ ਤਸਵੀਰਾਂ

ਜਦੋਂ ਸੋਨਾਕਸ਼ੀ ਨੂੰ ਹਾਲ ਹੀ 'ਚ 'ਕੋਕਿਲਾਬੇਨ ਹਸਪਤਾਲ' ਦੇ ਬਾਹਰ ਪਤੀ ਜ਼ਹੀਰ ਇਕਬਾਲ ਨਾਲ ਦੇਖਿਆ ਗਿਆ ਤਾਂ ਅਭਿਨੇਤਰੀ ਦੇ ਗਰਭ ਅਵਸਥਾ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ। ਚਰਚਾਵਾਂ ਦਾ ਬਾਜ਼ਾਰ ਇਸ ਲਈ ਗਰਮ ਹੋ ਗਿਆ ਕਿਉਂਕਿ ਉਨ੍ਹਾਂ ਦੇ ਵਿਆਹ ਨੂੰ ਸਿਰਫ਼ 5 ਦਿਨ ਹੀ ਹੋਏ ਹਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਪ੍ਰਸਿੱਧ ਅਦਾਕਾਰ ਦੀ ਮੌਤ, ਯੋਗਰਾਜ ਸਿੰਘ ਦੀ ਪਤਨੀ ਨੇ ਸਾਂਝੀ ਕੀਤੀ ਭਾਵੁਕ ਪੋਸਟ

ਦਰਅਸਲ, ਇਕ ਸੋਸ਼ਲ ਮੀਡੀਆ ਪੇਜ਼ ਵਲੋਂ ਸ਼ੇਅਰ ਕੀਤੇ ਗਏ ਇੱਕ ਵੀਡੀਓ 'ਚ ਸੋਨਾਕਸ਼ੀ ਅਤੇ ਜ਼ਹੀਰ ਦੀ ਚਿੱਟੀ ਮਰਸੀਡੀਜ਼ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਛੱਡਦੇ ਹੋਏ ਦੇਖਿਆ ਗਿਆ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਦਾਅਵਾ ਕੀਤਾ ਕਿ ਜੋੜਾ ਕਾਰ 'ਚ ਮੌਜੂਦ ਸੀ ਪਰ ਉਨ੍ਹਾਂ ਨੇ ਪਾਪਰਾਜ਼ੀ ਸਾਹਮਣੇ ਪੋਜ਼ ਦੇਣ ਤੋਂ ਕਿਨਾਰਾ ਕੀਤਾ। ਇਸ ਵੀਡੀਓ ਨੂੰ ਦੇਖਦੇ ਹੀ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਕੀ ਸੋਨਾਕਸ਼ੀ ਗਰਭਵਤੀ ਹੈ? ਕੁਝ ਯੂਜ਼ਰਸ ਨੇ ਆਲੀਆ ਭੱਟ ਦੀ ਉਦਾਹਰਣ ਦੇਣੀ ਸ਼ੁਰੂ ਕਰ ਦਿੱਤੀ, ਜਿਸ ਨੇ ਰਣਬੀਰ ਕਪੂਰ ਨਾਲ ਵਿਆਹ ਤੋਂ ਤੁਰੰਤ ਬਾਅਦ ਆਪਣੀ ਗਰਭ ਅਵਸਥਾ ਦਾ ਐਲਾਨ ਕਰ ਦਿੱਤਾ ਸੀ। ਇਕ ਯੂਜ਼ਰ ਨੇ ਲਿਖਿਆ, 'ਮੈਡੀਕਲ ਟੈਸਟ, ਭਾਵੇਂ ਉਹ ਗਰਭਵਤੀ ਹੈ, ਇਹ ਚੰਗੀ ਖ਼ਬਰ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- 'ਬੇਬੀ ਆ ਰਿਹਾ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ- 'ਮੁਬਾਰਕਾਂ ਜ਼ਹੀਰ ਭਾਈ, ਤੁਹਾਡੇ ਤੋਂ ਇਹੀ ਉਮੀਦ ਸੀ।' ਇਕ ਹੋਰ ਨੇ ਲਿਖਿਆ- 'ਖੈਰ, ਇਸੇ ਲਈ ਪਿਤਾ ਨੂੰ ਦੱਸੇ ਬਿਨਾਂ ਹੀ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ।'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News