ਲਾੜੀ ਬਣੀ ਪਰਿਣੀਤੀ ਚੋਪੜਾ ਨੇ ਵਿਆਹ ਦੇ ਮੰਡਪ ''ਚ ਲਾਈ ਖ਼ੂਬ ਕਲਾਸ, ਵੀਡੀਓ ਹੋ ਗਈ ਵਾਇਰਲ

09/26/2023 11:40:20 AM

ਨਵੀਂ ਦਿੱਲੀ : ਅਦਾਕਾਰਾ ਪਰਿਣੀਤੀ ਚੋਪੜਾ ਨੇ 'ਆਪ' ਨੇਤਾ ਰਾਘਵ ਚੱਢਾ ਨਾਲ ਵਿਆਹ ਕਰਵਾ ਲਿਆ ਹੈ। ਵਿਆਹ ਤੋਂ ਬਾਅਦ ਤੋਂ ਹੀ ਪਰਿਣੀਤੀ ਤੇ ਰਾਘਵ ਦੇ ਅਣਦੇਖੇ ਵਿਆਹ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹੁਣ ਵਿਆਹ ਦੇ ਮੰਡਪ ਤੋਂ ਇਸ ਜੋੜੇ ਦੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। 

ਮੰਡਪ 'ਚ ਕਿਸੇ ਨੂੰ ਘੂਰਦੀ ਦਿਸੀ ਪਰਿਣੀਤੀ
ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੇ ਹਾਲ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕਲਿੱਪ ਨੂੰ ਦੇਖ ਕੇ ਲੱਗਦਾ ਹੈ ਕਿ ਪਰਿਣੀਤੀ ਤੇ ਰਾਘਵ ਵਿਆਹ ਤੋਂ ਬਾਅਦ ਫੋਟੋ ਸੈਸ਼ਨ ਦੀ ਤਿਆਰੀ ਕਰ ਰਹੇ ਸਨ। ਰਾਘਵ ਨੂੰ ਆਪਣੀ ਲੇਡੀ ਲਵ ਦਾ ਪੱਲਾਂ (ਚੁੰਨ੍ਹੀ ਦਾ ਲੜ) ਸੰਭਾਲਦੇ ਦੇਖਿਆ ਗਿਆ। ਇਸ ਦੇ ਨਾਲ ਹੀ ਪਰਿਣੀਤੀ ਆਪਣੇ ਮਹਿਮਾਨਾਂ ਨੂੰ ਦੇਖ ਕੇ ਮੁਸਕਰਾਉਂਦੀ ਨਜ਼ਰ ਆਈ। ਵੀਡੀਓ 'ਚ ਪਰਿਣੀਤੀ ਚੋਪੜਾ ਵੀ ਕਿਸੇ ਨੂੰ ਫਟਕਾਰ ਲਾਉਂਦੀ ਵੀ ਨਜ਼ਰ ਆ ਰਹੀ ਹੈ। ਉਹ ਕਿਸੇ ਵੱਲ ਵੇਖ ਕੇ ਆਖਦੀ ਹੈ ਕਿ "ਬੰਦ ਕਰੋ। ਬਿਹੇਵ।" ਹਾਲਾਂਕਿ ਇਸ ਦੌਰਾਨ ਉਹ ਉਸ ਵਿਅਕਤੀ ਨੂੰ ਘੂਰਦੀ ਵੀ ਹੈ। ਇਸ ਤੋਂ ਬਾਅਦ ਅਦਾਕਾਰਾ ਨੇ ਆਪਣੇ ਪਤੀ ਰਾਘਵ ਦੀ ਗੱਲ 'ਤੇ ਕਿੱਸ ਕੀਤੀ। ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਨੇ ਲਗਪਗ ਇਕ ਸਾਲ ਤਕ ਡੇਟ ਕਰਨ ਤੋਂ ਬਾਅਦ 24 ਸਤੰਬਰ 2023 ਨੂੰ ਉਦੈਪੁਰ ਦੇ ਲੀਲਾ ਪੈਲੇਸ 'ਚ ਵਿਆਹ ਕੀਤਾ। 

ਪਰਿਣੀਤੀ ਚੋਪੜਾ ਦਾ ਵਰਕ ਫਰੰਟ
ਵਿਆਹ ਤੋਂ ਬਾਅਦ ਪਰਿਣੀਤੀ ਚੋਪੜਾ ਪਹਿਲੀ ਵਾਰ ਫ਼ਿਲਮ 'ਮਿਸ਼ਨ ਰਾਣੀਗੰਜ' 'ਚ ਨਜ਼ਰ ਆਵੇਗੀ। ਇਸ 'ਚ ਉਹ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟੀਨੂੰ ਸੁਰੇਸ਼ ਦੇਸਾਈ ਵੱਲੋਂ ਨਿਰਦੇਸ਼ਤ ਇਹ ਫ਼ਿਲਮ 6 ਅਕਤੂਬਰ 2023 ਨੂੰ ਸਿਨੇਮਾਘਰਾਂ 'ਚ ਆਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News