ਪਰਿਣੀਤੀ ਚੋਪੜਾ ਨੇ ਹੱਥਾਂ ''ਤੇ ਲਾਈ ਰਾਘਵ ਚੱਢਾ ਦੇ ਨਾਂ ਦੀ ਮਹਿੰਦੀ, ਸਾਹਮਣੇ ਆਈ ਪਹਿਲੀ ਤਸਵੀਰ

Wednesday, Sep 20, 2023 - 04:19 PM (IST)

ਪਰਿਣੀਤੀ ਚੋਪੜਾ ਨੇ ਹੱਥਾਂ ''ਤੇ ਲਾਈ ਰਾਘਵ ਚੱਢਾ ਦੇ ਨਾਂ ਦੀ ਮਹਿੰਦੀ, ਸਾਹਮਣੇ ਆਈ ਪਹਿਲੀ ਤਸਵੀਰ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਲੰਬੇ ਇਸੇ ਮਹੀਨੇ ਹਮੇਸ਼ਾ ਲਈ ਇਕ-ਦੂਜੇ ਦੇ ਹੋਣ ਜਾ ਰਹੇ ਹਨ। ਪ੍ਰਸ਼ੰਸਕ ਪਰਿਣੀਤੀ ਦੇ ਸ਼੍ਰੀਮਤੀ ਰਾਘਵ ਚੱਢਾ ਬਣਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਜਿਸ ਦੀ ਸ਼ੁਰੂਆਤ ਦਿੱਲੀ 'ਚ ਹੋ ਚੁੱਕੀ ਹੈ। ਉਨ੍ਹਾਂ ਦੇ ਵਿਆਹ ਦੇ ਜਸ਼ਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।

ਪਰਿਣੀਤੀ ਨੇ ਰਾਘਵ ਦੇ ਨਾਂ ਦੀ ਲਗਵਾਈ ਮਹਿੰਦੀ
ਪਰਿਣੀਤੀ ਚੋਪੜਾ ਦੀ ਮਹਿੰਦੀ ਦੀ ਰਸਮ 19 ਸਤੰਬਰ ਨੂੰ ਰੱਖੀ ਗਈ ਸੀ, ਜਿਸ ਦੀ ਇਕ ਤਸਵੀਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਤਸਵੀਰ 'ਚ ਰਾਘਵ ਅਤੇ ਪਰਿਣੀਤੀ ਪੂਰੇ ਪਰਿਵਾਰ ਨਾਲ ਗੁਰਦੁਆਰੇ ਸਾਹਿਬ 'ਚ ਬੈਠੇ ਨਜ਼ਰ ਆ ਰਹੇ ਹਨ। ਪਰਿਣੀਤੀ ਦੇ ਹੱਥਾਂ 'ਤੇ ਰਾਘਵ ਦੇ ਨਾਂ ਦੀ ਮਹਿੰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਅਦਾਕਾਰਾ ਦੇ ਫੈਨ ਕਲੱਬ ਨੇ ਸ਼ੇਅਰ ਕੀਤਾ ਹੈ।

PunjabKesari

ਸਮੂਹ ਪਰਿਵਾਰ ਦੀ ਹਾਜ਼ਰੀ 'ਚ ਲਿਆ ਵਾਹਿਗੁਰੂ ਜੀ ਦਾ ਆਸ਼ੀਰਵਾਦ
ਤਸਵੀਰ 'ਚ ਰਾਘਵ ਤੇ ਪਰਿਣੀਤੀ ਦੋਵੇਂ ਪੇਸਟਲ ਪਿੰਕ ਕਲਰ ਦੇ ਪਹਿਰਾਵੇ 'ਚ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਪਰਿਣੀਤੀ ਹੱਥ ਜੋੜ ਕੇ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਹੱਥਾਂ 'ਤੇ ਰਾਘਵ ਦੇ ਨਾਂ ਨਾਲ ਮਹਿੰਦੀ ਲੱਗੀ ਹੋਈ ਹੈ ਤੇ ਰਾਘਵ ਕੋਲ ਬੈਠੀ ਹੋਈ ਹੈ। ਉਨ੍ਹਾਂ ਸਮੂਹ ਪਰਿਵਾਰ ਦੀ ਹਾਜ਼ਰੀ 'ਚ ਵਾਹਿਗੁਰੂ ਜੀ ਦਾ ਆਸ਼ੀਰਵਾਦ ਲਿਆ।

24 ਸਤੰਬਰ ਨੂੰ ਹੋਵੇਗਾ ਵਿਆਹ
ਦਿੱਲੀ 'ਚ ਫੰਕਸ਼ਨ ਖ਼ਤਮ ਹੋਣ ਤੋਂ ਬਾਅਦ ਪਰਿਣੀਤੀ ਅਤੇ ਰਾਘਵ ਉਦੈਪੁਰ ਲਈ ਰਵਾਨਾ ਹੋਣਗੇ। ਉਨ੍ਹਾਂ ਦਾ ਵਿਆਹ ਉਦੈਪੁਰ 'ਚ ਹੀ ਹੋਵੇਗਾ। ਰਾਘਵ ਦੀ ਸਹਿਰਾਬੰਦੀ ਦੀ ਰਸਮ 24 ਤਰੀਕ ਨੂੰ ਹੋਵੇਗੀ। ਉਸੇ ਦਿਨ ਦੁਪਹਿਰ ਨੂੰ ਰਾਘਵ ਆਪਣੀ ਲਾੜੀ ਨੂੰ ਲੈਣ ਲਈ ਵਿਆਹ ਦੀ ਬਾਰਾਤ ਲੈ ਕੇ ਜਾਣਗੇ। ਉਨ੍ਹਾਂ ਦੇ ਵਿਆਹ 'ਚ ਪਰਿਵਾਰ ਤੋਂ ਇਲਾਵਾ ਕਰੀਬੀ ਦੋਸਤ ਸ਼ਾਮਲ ਹੋਣਗੇ।

PunjabKesari

ਚੰਡੀਗੜ੍ਹ 'ਚ ਹੋਵੇਗੀ ਗ੍ਰੈਂਡ ਰਿਸੈਪਸ਼ਨ
ਰਾਘਵ-ਪਰਿਣੀਤੀ ਉਦੈਪੁਰ 'ਚ ਵਿਆਹ ਤੋਂ ਬਾਅਦ ਚੰਡੀਗੜ੍ਹ 'ਚ ਰਿਸੈਪਸ਼ਨ ਪਾਰਟੀ ਕਰਨਗੇ। ਉਨ੍ਹਾਂ ਦੇ ਵਿਆਹ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਾਮਲ ਹੋਣ ਦੀ ਚਰਚਾ ਹੈ। ਸਿਆਸਤਦਾਨ ਵੀ ਹਿੱਸਾ ਲੈਣਗੇ।


author

sunita

Content Editor

Related News