ਰਾਘਵ ਚੱਢਾ ਨਾਲ ''ਕੁੜਮਾਈ'' ਹੋਣ ਮਗਰੋਂ ਪਰਿਣੀਤੀ ਚੋਪੜਾ ਦੀ ਮਾਂ ਰੀਨਾ ਦਾ ਧੀ ਲਈ ਭਾਵੁਕ ਨੋਟ

Monday, May 15, 2023 - 12:57 PM (IST)

ਰਾਘਵ ਚੱਢਾ ਨਾਲ ''ਕੁੜਮਾਈ'' ਹੋਣ ਮਗਰੋਂ ਪਰਿਣੀਤੀ ਚੋਪੜਾ ਦੀ ਮਾਂ ਰੀਨਾ ਦਾ ਧੀ ਲਈ ਭਾਵੁਕ ਨੋਟ

ਮੁੰਬਈ (ਬਿਊਰੋ) : ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਬੀਤੇ ਸ਼ਨੀਵਾਰ ਯਾਨੀਕਿ 13 ਮਈ ਨੂੰ ਕੁੜਮਾਈ ਕਰਵਾ ਲਈ ਹੈ। ਕੁੜਮਾਈ ਕਰਵਾ ਕੇ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ ਹੈ। ਹੁਣ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਕੁੜਮਾਈ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਈਰਲ ਹੋ ਰਹੀਆਂ ਹਨ। ਇਸੇ ਦੌਰਾਨ ਰਾਘਵ ਚੱਢਾ ਸੱਸ ਤੇ ਪਰਿਣੀਤੀ ਚੋਪੜਾ ਦੀ ਮਾਂ ਰੀਨਾ ਚੋਪੜਾ ਨੇ ਧੀ ਲਈ ਭਾਵੁਕ ਨੋਟ ਲਿਖਿਆ ਹੈ।

ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਰਾਘਵ ਤੇ ਪਰਿਣੀਤੀ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ''ਤੁਹਾਡੇ ਜੀਵਨ 'ਚ ਅਜਿਹੇ ਕਾਰਨ ਹਨ, ਜੋ ਤੁਹਾਨੂੰ ਵਾਰ-ਵਾਰ ਅਤੇ ਹਰ ਸਮੇਂ ਇਹ ਵਿਸ਼ਵਾਸ ਦਿਵਾਉਂਦੇ ਹਨ ਕਿ ਉੱਪਰ ਪਰਮਾਤਮਾ ਹੈ। ਇਹ ਉਸ 'ਚੋਂ ਇਕ ਹੈ...#trueblessed #thankyougod। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ।''

PunjabKesari
'ਟਰੂਲੀ ਬਲੈਸਡ' ਅਤੇ 'ਥੈਂਕ ਯੂ ਗੌਡ' ਦੇ ਹੈਸ਼ਟੈਗ ਨੂੰ ਜੋੜਦਿਆਂ ਰੀਨਾ ਚੋਪੜਾ ਨੇ ਅੱਗੇ ਕਿਹਾ, 'ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗੀ, ਜਿਨ੍ਹਾਂ ਨੇ ਉਨ੍ਹਾਂ ਲਈ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਭੇਜੀਆਂ ਹਨ।'

PunjabKesari

ਦੱਸ ਦਈਏ ਕਿ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਨੇ 13 ਮਈ ਨੂੰ ਦਿੱਲੀ 'ਚ ਧੂਮ-ਧਾਮ ਨਾਲ ਕੁੜਮਾਈ ਕਰਵਾਈ ਹੈ। ਦੋਵਾਂ ਦੇ ਇਸ ਖ਼ਾਸ ਦਿਨ 'ਤੇ ਬਾਲੀਵੁੱਡ ਤੇ ਰਾਜਨੀਤੀ ਨਾਲ ਜੁੜੇ ਕਈ ਮਸ਼ਹੂਰ ਚਿਹਰੇ ਪਹੁੰਚੇ ਸਨ। ਕੁੜਮਾਈ ਤੋਂ ਬਾਅਦ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਵੀ ਮੀਡੀਆ ਨੂੰ ਮਿਲਣ ਬਾਹਰ ਆਏ ਸਨ। 

PunjabKesari

ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੀ ਕੁੜਮਾਈ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਅਦਾਕਾਰਾ ਰਾਘਵ ਚੱਢਾ ਦੇ ਪਿਆਰ 'ਚ ਡੁੱਬੀ ਨਜ਼ਰ ਆ ਰਹੀ ਹੈ।

PunjabKesari
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News