ਕੀ ਪ੍ਰੈਗਨੈਂਟ ਹੈ ਕੈਟਰੀਨਾ ਕੈਫ? ਚੁੰਨੀ ਨਾਲ ‘ਬੇਬੀ ਬੰਪ’ ਨੂੰ ਢਕਦੀ ਆਈ ਨਜ਼ਰ

Monday, Apr 24, 2023 - 10:39 AM (IST)

ਕੀ ਪ੍ਰੈਗਨੈਂਟ ਹੈ ਕੈਟਰੀਨਾ ਕੈਫ? ਚੁੰਨੀ ਨਾਲ ‘ਬੇਬੀ ਬੰਪ’ ਨੂੰ ਢਕਦੀ ਆਈ ਨਜ਼ਰ

ਮੁੰਬਈ (ਬਿਊਰੋ) - ਬੀਤੇ ਸ਼ਨੀਵਾਰ ਯਾਨੀਕਿ 22 ਅਪ੍ਰੈਲ ਨੂੰ ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਦੀ ਭੈਣ ਅਰਪਿਤਾ ਖ਼ਾਨ ਅਤੇ ਆਯੂਸ਼ ਸ਼ਰਮਾ ਨੇ ਈਦ ਦੇ ਖ਼ਾਸ ਮੌਕੇ ਇਕ ਗ੍ਰੈਂਡ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ।

ਇਨ੍ਹਾਂ ਤੋਂ ਇਲਾਵਾ ਖੇਡ ਜਗਤ ਨਾਲ ਜੁੜੇ ਵੀ ਕਈ ਦਿੱਗਜ ਖਿਡਾਰੀ ਨਜ਼ਰ ਆਏ। ਅਰਪਿਤਾ ਅਤੇ ਆਯੂਸ਼ ਦੀ ਈਦ ਪਾਰਟੀ 'ਚ ਕੈਟਰੀਨਾ ਕੈਫ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦਰਅਸਲ, ਇਸ ਦੌਰਾਨ ਕੈਟਰੀਨਾ ਨੇ ਇੱਕ ਬਹੁਤ ਹੀ ਸੁੰਦਰ ਅਨਾਰਕਲੀ ਸੂਟ ਪਾਇਆ ਹੋਇਆ ਸੀ ਅਤੇ ਇੱਕ ਮੈਚਿੰਗ ਜੁੱਤੀ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ, ਜਿਸ 'ਚ ਉਹ ਬਹੁਤ ਹੀ ਖ਼ੂਬਸੂਰਤ ਲੱਗ ਰਹੀ ਸੀ।

PunjabKesari

ਦੱਸ ਦਈਏ ਕਿ ਇਸੇ ਦੌਰਾਨ ਕੈਟਰੀਨਾ ਕੈਫ ਨੇ ਪਾਪਰਾਜ਼ੀ ਸਾਹਮਣੇ ਪੋਜ਼ ਦਿੱਤੇ ਅਤੇ ਉਹ ਆਪਣਾ ਦੁਪੱਟਾ ਵੀ ਸੰਭਾਲਦੀ ਰਹੀ। ਇਸ ਦੌਰਾਨ ਉਸ ਦਾ ਹੱਥ ਜ਼ਿਆਦਾਤਰ ਪੇਟ 'ਤੇ ਸੀ। ਅਜਿਹੇ 'ਚ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਪ੍ਰੈਗਨੈਂਟ ਹੈ ਅਤੇ 'ਬੇਬੀ ਬੰਪ' ਨੂੰ ਢੱਕਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੀ ਇਕ ਵੀਡੀਓ ਸੋਸ਼ਲ ਮੀਡਿਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

PunjabKesari

ਅਰਪਿਤਾ ਖ਼ਾਨ ਅਤੇ ਆਯੂਸ਼ ਸ਼ਰਮਾ ਦੀ ਈਦ ਪਾਰਟੀ 'ਚ ਬੀ-ਟਾਊਨ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਆਮਿਰ ਖ਼ਾਨ, ਕਾਰਤਿਕ ਆਰੀਅਨ, ਪ੍ਰਿਟੀ ਜ਼ਿੰਟਾ, ਸੋਨਾਕਸ਼ੀ ਸਿਨਹਾ, ਜ਼ਹੀਰ ਇਕਬਾਲ, ਐਮਐਸ ਧੋਨੀ ਦੀ ਪਤਨੀ ਸਾਕਸ਼ੀ, ਬੇਟੀ ਜੀਵਾ, ਸ਼ਹਿਨਾਜ਼ ਗਿੱਲ, ਮਨੀਸ਼ ਪਾਲ, ਹੁਮਾ ਕੁਰੈਸ਼ੀ ਸਮੇਤ ਕਈ ਸੈਲੀਬ੍ਰਿਟੀਜ਼ ਨਜ਼ਰ ਆਏ। ਇਸ ਪਾਰਟੀ 'ਚ ਪੂਰਾ ਖ਼ਾਨ ਪਰਿਵਾਰ ਮੌਜੂਦ ਸੀ। 

PunjabKesari

PunjabKesari

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News