ਬੱਚਨ ਪਰਿਵਾਰ ਨੂੰ ਵੱਡਾ ਸਦਮਾ, ਜਯਾ ਬੱਚਨ ਘਰ ਵਿਛੇ ਸੱਥਰ

Wednesday, Oct 23, 2024 - 04:48 PM (IST)

ਬੱਚਨ ਪਰਿਵਾਰ ਨੂੰ ਵੱਡਾ ਸਦਮਾ, ਜਯਾ ਬੱਚਨ ਘਰ ਵਿਛੇ ਸੱਥਰ

ਮੁੰਬਈ- ਅਮਿਤਾਭ ਬੱਚਨ ਦੇ ਘਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ, ਅਦਾਕਾਰ ਦੀ ਸੱਸ ਦਾ ਦਿਹਾਂਤ ਹੋ ਗਿਆ ਹੈ। ਜਯਾ ਬੱਚਨ ਦੀ ਮਾਂ ਇੰਦਰਾ ਭਾਦੁੜੀ ਨੇ 94 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਇੰਦਰਾ ਭਾਦੁੜੀ ਨੇ ਭੋਪਾਲ 'ਚ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਜਯਾ ਅਤੇ ਅਭਿਸ਼ੇਕ ਭੋਪਾਲ ਪਹੁੰਚ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨੀ ਅਦਾਕਾਰ ਅਦਨਾਨ ਨੇ ਕ੍ਰਿਤੀ ਸੈਨਨ 'ਤੇ ਲਗਾਇਆ ਗੀਤ ਚੋਰੀ ਦਾ ਦੋਸ਼

ਮੀਡੀਆ ਰਿਪੋਰਟਾਂ ਮੁਤਾਬਕ ਇੰਦਰਾ ਭਾਦੁੜੀ ਪਿਛਲੇ ਕੁਝ ਸਮੇਂ ਤੋਂ ਬੀਮਾਰ ਸੀ। ਉਨ੍ਹਾਂ ਨੂੰ ਉਮਰ ਸੰਬੰਧੀ ਸਮੱਸਿਆਵਾਂ ਸਨ, ਜਿਸ ਕਾਰਨ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਸੀ। ਇਹ ਖਬਰ ਮਿਲਦੇ ਹੀ ਅਭਿਸ਼ੇਕ ਬੱਚਨ ਅਤੇ ਜਯਾ ਰਾਤ ਨੂੰ ਹੀ ਭੋਪਾਲ ਚਲੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਬਾਕੀ ਪੂਰਾ ਬੱਚਨ ਪਰਿਵਾਰ ਪ੍ਰਾਈਵੇਟ ਜੈੱਟ ਰਾਹੀਂ ਮੁੰਬਈ ਤੋਂ ਭੋਪਾਲ ਲਈ ਰਵਾਨਾ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News