ਬੈੱਡਰੂਮ 'ਚ ਲੜਕੇ ਨਾਲ ਫੜੀ ਗਈ ਕਪੂਰ ਖਾਨਦਾਨ ਦੀ ਲਾਡਲੀ ਧੀ, ਫਿਰ ਘਰਦਿਆਂ ਨੇ ਦਿੱਤੀ ਅਜਿਹੀ ਸਜ਼ਾ

05/27/2024 12:28:27 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਦੀ ਫ਼ਿਲਮ 'ਮਿਸਟਰ ਐਂਡ ਮਿਸੇਜ਼ ਮਾਹੀ' 31 ਮਈ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਾਨ੍ਹਵੀ ਕਪੂਰ ਮਰਹੂਮ ਅਦਾਕਾਰਾ ਸ਼੍ਰੀਦੇਵੀ ਅਤੇ ਫ਼ਿਲਮ ਨਿਰਮਾਤਾ ਬੋਨੀ ਕਪੂਰ ਦੀ ਬੇਟੀ ਹੈ, ਜਿਸ ਨੇ ਹੁਣ ਖੁਦ ਨੂੰ ਇੱਕ ਸਫਲ ਅਭਿਨੇਤਰੀ ਬਣਾ ਲਿਆ ਹੈ। ਬਹੁਤ ਜਲਦ ਐਕਟਰ ਰਾਜਕੁਮਾਰ ਰਾਓ ਫ਼ਿਲਮ 'ਮਿਸਟਰ ਐਂਡ ਮਿਸੇਜ਼ ਮਾਹੀ' 'ਚ ਨਜ਼ਰ ਆਉਣ ਵਾਲੇ ਹਨ, ਜਿਸ ਨੂੰ ਦੋਵੇਂ ਇਨ੍ਹੀਂ ਦਿਨੀਂ ਜ਼ੋਰ-ਸ਼ੋਰ ਨਾਲ ਪ੍ਰਮੋਟ ਕਰ ਰਹੇ ਹਨ। ਇਸ ਦੌਰਾਨ ਜਾਨ੍ਹਵੀ ਨੇ ਆਪਣੀ ਨਿੱਜੀ ਜ਼ਿੰਦਗੀ ਦਾ ਇੱਕ ਵੱਡਾ ਰਾਜ਼ ਸਾਰਿਆਂ ਨਾਲ ਸਾਂਝਾ ਕੀਤਾ ਹੈ। ਇਹ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। 

PunjabKesari

ਦਰਅਸਲ, ਜਾਹਨਵੀ ਕਪੂਰ ਨੇ ਫਿਲਮ ਦੇ ਪ੍ਰਮੋਸ਼ਨ ਈਵੈਂਟ ਵਿੱਚ ਆਪਣੀ ਜ਼ਿੰਦਗੀ ਦੀ ਇੱਕ ਮਜ਼ੇਦਾਰ ਘਟਨਾ ਦਾ ਜ਼ਿਕਰ ਕੀਤਾ ਹੈ। ਅਦਾਕਾਰਾ ਨੇ ਦੱਸਿਆ ਕਿ ਕਿਵੇਂ ਇੱਕ ਵਾਰ ਉਸ ਦੇ ਪਿਤਾ ਬੋਨੀ ਕਪੂਰ ਨੇ ਉਸ ਨੂੰ ਇੱਕ ਲੜਕੇ ਨਾਲ ਬੈੱਡਰੂਮ ਵਿੱਚ ਫੜ ਲਿਆ ਸੀ। ਜਿਸ ਤੋਂ ਬਾਅਦ ਉਸ ਨੇ ਗੁੱਸੇ 'ਚ ਆ ਕੇ ਅਦਾਕਾਰਾ ਨੂੰ ਸਜ਼ਾ ਵੀ ਦਿੱਤੀ ਸੀ।

PunjabKesari

ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਜਾਨ੍ਹਵੀ ਕਪੂਰ ਨੇ ਇਸ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਉਦੋਂ ਦੀ ਗੱਲ ਹੈ ਜਦੋਂ ਅਸੀਂ ਆਪਣੇ ਪੁਰਾਣੇ ਘਰ 'ਚ ਰਹਿੰਦੇ ਸੀ। ਫਿਰ ਇੱਕ ਵਾਰ ਮੈਂ ਆਪਣੇ ਇੱਕ ਮੇਲ ਮਿੱਤਰ ਨੂੰ ਆਪਣੇ ਘਰ ਬੁਲਾਇਆ ਸੀ। ਉਸ ਸਮੇਂ ਘਰ 'ਚ ਕੋਈ ਨਹੀਂ ਸੀ ਅਤੇ ਅਸੀਂ ਦੋਵੇਂ ਬੈੱਡਰੂਮ 'ਚ ਗੱਲਾਂ ਕਰ ਰਹੇ ਸੀ ਪਰ ਅਚਾਨਕ ਪਿਤਾ ਜੀ ਘਰ 'ਚ ਆਏ ਅਤੇ ਮੈਂ ਘਬਰਾ ਕੇ ਲੜਕੇ ਨੂੰ ਦਰਵਾਜ਼ੇ ਦੀ ਬਜਾਏ ਖਿੜਕੀ ਤੋਂ ਹੇਠਾਂ ਛਾਲ ਮਾਰਨ ਲਈ ਕਿਹਾ। ਮੈਂ ਸੋਚਿਆ ਸੀ ਕਿ ਜੇਕਰ ਉਹ ਖਿੜਕੀ ਰਾਹੀਂ ਭੱਜ ਜਾਵੇਗਾ ਤਾਂ ਪਿਤਾ ਨੂੰ ਇਸ ਬਾਰੇ ਕੋਈ ਸੁਰਾਗ ਵੀ ਨਹੀਂ ਮਿਲੇਗਾ ਪਰ ਪਿਤਾ ਜੀ ਨੇ CCTV ਕੈਮਰੇ 'ਚ ਸਭ ਕੁਝ ਦੇਖਿਆ ਸੀ ਅਤੇ ਮੇਰੀ ਯੋਜਨਾ ਉਲਟੀ ਪੈ ਗਈ। ਇਸ ਘਟਨਾ ਲਈ ਪਿਤਾ ਨੇ ਮੈਨੂੰ ਸਜ਼ਾ ਵੀ ਦਿੱਤੀ ਸੀ। ਉਨ੍ਹਾਂ ਨੇ ਘਰ ਦੀਆਂ ਸਾਰੀਆਂ ਖਿੜਕੀਆਂ 'ਚ ਗਰਿੱਲਾਂ ਲਗਾ ਦਿੱਤੀਆਂ ਸਨ।

PunjabKesari

ਵਰਕਫਰੰਟ ਦੀ ਗੱਲ ਕਰੀਏ ਤਾਂ ਜਾਨ੍ਹਵੀ ਕਪੂਰ ਆਖਰੀ ਵਾਰ ਵਰੁਣ ਧਵਨ ਨਾਲ ਫ਼ਿਲਮ 'ਬਵਾਲ' 'ਚ ਨਜ਼ਰ ਆਈ ਸੀ। ਹੁਣ ਉਹ ਜਲਦ ਹੀ 'ਮਿਸਟਰ ਐਂਡ ਮਿਸਿਜ਼ ਮਾਹੀ' 'ਚ ਨਜ਼ਰ ਆਵੇਗੀ।

PunjabKesari


sunita

Content Editor

Related News