13 ਸਾਲ ਪਹਿਲਾਂ ਇਸ ਫ਼ਿਲਮ ਨੇ ਦੀਪਿਕਾ ਪਾਦੂਕੋਣ ਦਾ ਕਰੀਅਰ ਅਤੇ ਜ਼ਿੰਦਗੀ ਦੋਵੇਂ ਬਦਲ ਦਿੱਤੀਆਂ

11/10/2020 12:19:15 PM

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅੱਜ ਫਿਲਮ ਇੰਡਸਟਰੀ ਦੀ  ਸਭ ਤੋਂ ਮਹਿੰਗੀਆਂ ਅਦਾਕਾਰਾਂ 'ਚੋਂ ਇਕ ਹੈ। ਸਪੋਰਟਸ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਦੀਪਿਕਾ ਨੇ ਅਦਾਕਾਰੀ ਨੂੰ ਆਪਣਾ ਕਰੀਅਰ ਚੁਣਿਆ। ਦੀਪਿਕਾ ਨੂੰ ਬਾਲੀਵੁੱਡ ਇੰਡਸਟਸਰੀ 'ਚ ਅੱਜ 13 ਸਾਲ ਹੋ ਚੁੱਕੇ ਹਨ। ਆਪਣੀ ਅਦਾਕਾਰੀ ਅਤੇ ਮਿਹਨਤ ਦੇ ਸਦਕਾ ਅਦਾਕਾਰਾ ਨੇ ਅੱਜ ਇਹ ਮੁਕਾਮ ਹਾਸਲ ਕੀਤਾ ਹੈ ਕਿ ਉਹ ਬਾਲੀਵੁੱਡ ਦੀ ਬੈਸਟ ਅਦਾਕਾਰਾਂ 'ਚੋਂ ਇਕ ਮੰਨੀ ਜਾਂਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਦੇ ਕਰੀਅਰ ਬਾਰੇ ਕੁਝ ਗੱਲਾਂ...

PunjabKesari

ਇਸ ਫ਼ਿਲਮ ਨਾਲ ਕੀਤਾ ਅਦਾਕਾਰੀ 'ਚ ਡੈਬਿਊ
ਦੀਪਿਕਾ ਪਾਦੂਕੋਣ ਨੇ ਸਾਲ 2006 'ਚ ਫ਼ਿਲਮੀ ਦੁਨੀਆ 'ਚ ਕਦਮ ਰੱਖਿਆ ਸੀ। ਅਦਾਕਾਰਾ ਨੇ ਕੰਨੜ ਫ਼ਿਲਮ 'ਐਸ਼ਵਰਿਆ' ਨਾਲੀ ਆਪਣਾ ਡੈਬਿਊ ਕੀਤਾ, ਇਸ ਫ਼ਿਲਮ 'ਚ ਉਹ ਅਦਾਕਾਰ ਉਪੇਂਦਰ ਦੇ ਆਪੋਜ਼ਿਟ ਲੀਡ ਰੋਲ 'ਚ ਸੀ। ਇਹ ਫ਼ਿਲਮ ਕਾਫ਼ੀ ਵਧੀਆ ਚੱਲੀ ਸੀ ਪਰ ਅਦਾਕਾਰਾ ਨੂੰ ਉਹ ਪਛਾਣ ਨਹੀਂ ਦਿਵਾ ਸਕੀ ਸੀ, ਜਿਸ ਦੀ ਉਹ ਸ਼ਾਇਦ ਹੱਕਦਾਰ ਸੀ। ਦੀਪਿਕਾ ਨੂੰ ਪਛਾਣ ਫਰਾਹ ਖ਼ਾਨ ਦੀ ਫ਼ਿਲਮ 'ਓਮ ਸ਼ਾਂਤੀ ਓਮ' ਤੋਂ ਮਿਲੀ, ਜੋ ਸਾਲ 2007 'ਚ ਰਿਲੀਜ਼ ਹੋਈ ਸੀ। ਬੀਤੇ ਦਿਨੀਂ ਇਸ ਫ਼ਿਲਮ ਨੂੰ ਰਿਲੀਜ਼ ਹੋਏ 13 ਸਾਲ ਹੋ ਗਏ ਹਨ ਅਤੇ ਇਸ ਮੌਕੇ ਦੀਪਿਕਾ ਨੇ ਆਪਣੀ ਇੰਸਟਾਗ੍ਰਾਮ ਡੀਪੀ ਅਤੇ ਨਾਂ ਬਦਲ ਦਿੱਤਾ ਹੈ। 

PunjabKesari

ਦੀਪਿਕਾ ਨੇ ਦਰਸ਼ਕਾਂ ਨੂੰ ਬਣਾਇਆ ਆਪਣਾ ਦੀਵਾਨਾ
9 ਨਵੰਬਰ 2007 ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਈ ਇਸ ਫ਼ਿਲਮ 'ਚ ਦੀਪਿਕਾ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ ਨਾਲ ਲੀਡ ਰੋਲ 'ਚ ਸੀ। ਕਿੰਗ ਖ਼ਾਨ ਨੇ ਹੀ ਦੀਪਿਕਾ ਨੂੰ ਇਸ ਫ਼ਿਲਮ ਨਾਲ ਇੰਡਸਟਰੀ 'ਚ ਲਾਂਚ ਕੀਤਾ ਸੀ। 'ਓਮ ਸ਼ਾਂਤੀ ਓਮ' 'ਚ ਦੀਪਿਕਾ ਨੇ ਸ਼ਾਹਰੁਖ ਖ਼ਾਨ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਲੋਕ ਨਾ ਸਿਰਫ਼ ਅਦਾਕਾਰਾ ਦੀ ਖ਼ੂਬਸੂਰਤੀ ਅਤੇ ਨਜ਼ਾਕਤ ਦੇ ਦੀਵਾਨੇ ਹੋ ਗਏ ਸਨ, ਸਗੋਂ ਦਰਸ਼ਕਾਂ ਨੇ ਦੀਪਿਕਾ ਦੀ ਅਦਾਕਾਰੀ ਨੂੰ ਵੀ ਕਾਫ਼ੀ ਸਲਾਹਿਆ ਸੀ। ਸ਼ਾਹਰੁਖ ਅਤੇ ਦੀਪਿਕਾ ਦੀ ਜੋੜੀ ਕਾਫ਼ੀ ਹਿੱਟ ਹੋਈ ਸੀ। ਇੰਨਾ ਹੀ ਨਹੀਂ, ਇਸ ਫ਼ਿਲਮ ਲਈ ਦੀਪਿਕਾ ਨੂੰ ਬੈਸਟ ਡੈਬਿਊ ਫੀਮੇਲ ਕੈਟੇਗਰੀ 'ਚ 'ਫ਼ਿਲਮ ਫੇਅਰ ਐਵਾਰਡ' ਵੀ ਮਿਲਿਆ ਸੀ।

PunjabKesari

ਸੋਨਮ ਕਪੂਰ ਨੂੰ ਦਿੱਤੀ ਸੀ ਮਾਤ
ਜਿਸ ਸਾਲ, ਜਿਸ ਤਾਰੀਖ਼ ਨੂੰ ਫਰਾਹ ਖ਼ਾਨ ਦੀ 'ਓਮ ਸ਼ਾਂਤੀ ਓਮ' ਰਿਲੀਜ਼ ਹੋਈ ਸੀ, ਉਸੇ ਦਿਨ ਵੱਡੇ ਪਰਦੇ 'ਤੇ ਇਕ ਹੋਰ ਵੱਡੇ ਬਜਟ ਵਾਲੀ ਫ਼ਿਲਮ ਰਿਲੀਜ਼ ਹੋਈ ਸੀ, ਜਿਸ ਦਾ ਨਾਂ ਸੀ 'ਸਾਂਵਰਿਆ'। ਇਸ ਫ਼ਿਲਮ ਦੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਸੀ। ਉਸ ਸਮੇਂ 'ਸਾਂਵਰਿਆ' ਨੂੰ ਲੈ ਕੇ ਕਾਫ਼ੀ ਬਜਟ ਬਣਿਆ ਹੋਇਆ ਸੀ ਕਿਉਂਕਿ ਇਸ ਫ਼ਿਲਮ ਤੋਂ ਲੈਜੇਂਡਰੀ ਅਦਾਕਾਰ ਰਿਸ਼ੀ ਕਪੂਰ ਦੇ ਬੇਟੇ ਰਣਬੀਰ ਕਪੂਰ ਅਤੇ ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਬਾਲੀਵੁੱਡ 'ਚ ਡੈਬਿਊ ਕਰ ਰਹੇ ਸਨ।

PunjabKesari
ਇਕ ਪਾਸੇ 'ਸਾਂਵਰਿਆ' 'ਚ ਬਾਲੀਵੁੱਡ ਦੇ ਦਿੱਗਜ਼ ਅਭਿਨੇਤਾਵਾਂ ਦੇ ਸਟਾਰ ਕਿੱਡਜ਼ ਸਨ ਤਾਂ ਦੂਜੇ ਪਾਸੇ ਕਿੰਗ ਖ਼ਾਨ ਨਾਲ ਦੀਪਿਕਾ ਪਾਦੂਕੋਣ ਸੀ, ਜਿਨ੍ਹਾਂ ਦਾ ਬਾਲੀਵੁੱਡ 'ਚ ਇਹ ਪਹਿਲਾ ਕਦਮ ਸੀ। ਅਜਿਹੇ 'ਚ ਦੋਵੇਂ ਫ਼ਿਲਮਾਂ ਵਿਚਕਾਰ ਸਖ਼ਤ ਮੁਕਾਬਲਾ ਸੀ। ਸਾਰਿਆਂ ਨੂੰ ਲੱਗ ਰਿਹਾ ਸੀ ਕਿ 'ਓਮ ਸ਼ਾਂਤੀ ਓਮ' ਤੇ 'ਸਾਂਵਰਿਆ' ਭਾਰੀ ਪੈ ਜਾਵੇਗੀ ਪਰ ਜਦੋਂ ਫ਼ਿਲਮਾਂ ਰਿਲੀਜ਼ ਹੋਈਆਂ ਤਾਂ ਕਹਾਣੀ ਕੁਝ ਹੋਰ ਹੀ ਨਿਕਲ ਕੇ ਆਈ। ਦਰਸ਼ਕਾਂ ਨੇ 'ਸਾਂਵਰਿਆ' ਨੂੰ ਨਕਾਰ ਦਿੱਤਾ ਅਤੇ ਦੀਪਿਕਾ ਪਾਦੂਕੋਣ ਨੂੰ ਹੱਥੋ-ਹੱਥ ਲਿਆ। ਇਹੀ ਉਹ ਫ਼ਿਲਮ ਸੀ, ਜਿਸ ਨੇ ਦੀਪਿਕਾ ਨੂੰ ਸਟਾਰ ਬਣਾ ਦਿੱਤਾ।

PunjabKesari

ਕਈ ਫਿਲਮਾਂ ਹੋਈਆਂ ਫਲਾਪ
'ਓਮ ਸ਼ਾਂਤੀ ਓਮ' ਦੀ ਸਫਲਤਾ ਤੋਂ ਬਾਅਦ ਦੀਪਿਕਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਨਾ ਹੀ ਉਨ੍ਹਾਂ ਦੇ ਕਰੀਅਰ 'ਚ ਕਦੇ ਬਰੇਕ ਲੱਗਿਆ। ਹਾਲਾਂਕਿ ਉਨ੍ਹਾਂ ਦੇ ਕਰੀਅਰ 'ਚ ਇਕ ਡਾਊਨਫਾਲ ਜ਼ਰੂਰ ਆਇਆ। ਇਸ ਫ਼ਿਲਮ ਤੋਂ ਬਾਅਦ ਅਦਾਕਾਰਾ ਨੂੰ ਕਈ ਫ਼ਿਲਮਾਂ ਮਿਲੀਆਂ ਪਰ ਉਹ ਫ਼ਿਲਮਾਂ ਉਹ ਕਮਾਲ ਨਹੀਂ ਕਰ ਸਕੀਆਂ ਜਿਹੜੀ 'ਓਮ ਸ਼ਾਂਤੀ ਓਮ' ਨੇ ਕੀਤਾ ਸੀ ਅਤੇ ਦੀਪਿਕਾ ਦੇ ਕਰੀਅਰ 'ਚ ਉਦੋਂ ਇਕ ਡਾਊਨਫਾਲ ਆਇਆ, ਜਦੋਂ ਅਦਾਕਾਰਾ ਦੀਆਂ ਕਈ ਫ਼ਿਲਮਾਂ ਪਰਦੇ 'ਤੇ ਬੁਰੀ ਤਰ੍ਹਾਂ ਫਲਾਪ ਹੋਈਆਂ ਪਰ ਦੀਪਿਕਾ ਨੇ ਫ਼ਿਰ ਵੀ ਹਾਰ ਨਹੀਂ ਮੰਨੀ ਅਤੇ ਉਹ ਲਗਾਤਾਰ ਕੰਮ ਕਰਦੀ ਰਹੀ। 'ਓਮ ਸ਼ਾਂਤੀ ਓਮ' ਤੋਂ ਬਾਅਦ ਦੀਪਿਕਾ ਨੇ 'ਬਚਣਾ ਏ ਹਸੀਨੋਂ', 'ਚਾਂਦਨੀ ਚੌਕ ਟੂ ਚਾਈਨਾ', 'ਬਿੱਲੂ', 'ਲਵ ਆਜਕਲ', 'ਮੈਂ ਔਰ ਮਿਸਜ਼ ਖੰਨਾ', 'ਕਾਰਤਿਕ ਕਾਲਿੰਗ ਕਾਰਤਿਕ', 'ਹਾਊਸਫੁੱਲ', 'ਖੇਲੇਂ ਹਮ ਜੀਅ ਜਾਨ ਸੇ', 'ਆਰਕਸ਼ਣ', 'ਦੇਸੀ ਬੁਆਏਜ਼', 'ਕਾਕਟੈਲ', 'ਰੇਸ 2', 'ਬੰਬੇ ਟਾਕੀਜ਼', 'ਯੇ ਜਵਾਨੀ ਹੈ ਦੀਵਾਨੀ' ਵਰਗੀਆਂ ਕਈ ਫ਼ਿਲਮਾਂ 'ਚ ਕੰਮ ਕੀਤਾ, ਇਨ੍ਹਾਂ 'ਚੋਂ ਕੁਝ ਹਿੱਟ ਹੋਈਆਂ ਤਾਂ ਕੁਝ ਬੁਰੀ ਤਰ੍ਹਾਂ ਫਲਾਪ।

PunjabKesari

ਇਹ ਫ਼ਿਲਮਾਂ ਸਾਬਤ ਹੋਈਆਂ ਕਰੀਅਰ ਦਾ ਟਰਨਿੰਗ ਪੁਆਇੰਟ
ਕਈ ਫਲਾਪ ਫ਼ਿਲਮਾਂ ਦੇਣ ਤੋਂ ਬਾਅਦ ਵੀ ਦੀਪਿਕਾ ਦਾ ਫ਼ਿਲਮ ਕਰੀਅਰ ਰੁਕਿਆ ਨਹੀਂ, ਇਸ ਦਾ ਇਕ ਕਾਰਨ ਸੀ ਉਨ੍ਹਾਂ ਦੀ ਅਦਾਕਾਰੀ। ਦੀਪਿਕਾ ਪਾਦੂਕੋਣ ਬਿਹਤਰੀਨ ਅਦਾਕਾਰਾ ਹੈ ਅਤੇ ਇਹ ਗੱਲ ਉਨ੍ਹਾਂ ਨੇ ਕਈ ਫ਼ਿਲਮਾਂ 'ਚ ਸਾਬਤ ਕੀਤੀ। ਜਿਵੇਂ 'ਚੇਨਈ ਐਕਸਪ੍ਰੈਸ', 'ਪੀਕੂ', 'ਤਮਾਸ਼ਾ', 'ਬਾਜ਼ੀਰਾਵ ਮਸਤਾਨੀ', 'ਪਦਮਾਵਤ', 'ਛਪਾਕ'। ਇਹ ਉਹ ਫ਼ਿਲਮਾਂ ਜਿਨ੍ਹਾਂ 'ਚ ਦੀਪਕਾ ਦੀ ਅਦਾਕਾਰੀ ਨੂੰ ਕਾਫ਼ੀ ਸਲਾਹਿਆ ਗਿਆ। ਹੁਣ ਅਦਾਕਾਰਾ ਜਲਦ ਹੀ ਰਣਵੀਰ ਸਿੰਘ ਨਾਲ '83' 'ਚ ਨਜ਼ਰ ਆਉਣ ਵਾਲੀ ਹੈ।


sunita

Content Editor sunita