ਵਿਰਾਟ ਕੋਹਲੀ ਦੇ ਸੰਨਿਆਸ 'ਤੇ ਪਤਨੀ ਅਨੁਸ਼ਕਾ ਸ਼ਰਮਾ ਦਾ ਭਾਵੁਕ ਨੋਟ, ਲਿਖਿਆ- 'ਸਾਡੀ ਧੀ ਦੀ ਚਿੰਤਾ...'

Monday, Jul 01, 2024 - 10:25 AM (IST)

ਵਿਰਾਟ ਕੋਹਲੀ ਦੇ ਸੰਨਿਆਸ 'ਤੇ ਪਤਨੀ ਅਨੁਸ਼ਕਾ ਸ਼ਰਮਾ ਦਾ ਭਾਵੁਕ ਨੋਟ, ਲਿਖਿਆ- 'ਸਾਡੀ ਧੀ ਦੀ ਚਿੰਤਾ...'

ਨਵੀਂ ਦਿੱਲੀ (ਬਿਊਰੋ) : ਰੋਹਿਤ ਸ਼ਰਮਾ ਦੀ ਟੀਮ ਨੇ ਆਈ. ਸੀ. ਸੀ. ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਸ਼ਵ ਕੱਪ 2024 ਦੇ ਫਾਈਨਲ ਮੈਚ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। 17 ਸਾਲਾਂ ਬਾਅਦ ਭਾਰਤੀ ਟੀਮ ਕ੍ਰਿਕਟ ਦੇ ਇਸ ਛੋਟੇ ਫਾਰਮੈਟ 'ਚ ਵਿਸ਼ਵ ਚੈਂਪੀਅਨ ਬਣੀ ਹੈ। ਪਲੇਅਰ ਆਫ ਦਿ ਮੈਚ ਬਣਨ ਤੋਂ ਬਾਅਦ ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨੇ ਵੀ ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਵਿਰਾਟ ਦੀ ਜ਼ਿੰਦਗੀ ਦੇ ਇਸ ਸਭ ਤੋਂ ਵੱਡੇ ਦਿਨ ਅਤੇ ਫੈਸਲੇ 'ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਬੇਟੀ ਵਾਮਿਕਾ ਵੀ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਸਕੀਆਂ, ਜਿਸ ਦਾ ਖੁਲਾਸਾ ਅਨੁਸ਼ਕਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਕੀਤਾ ਹੈ।

PunjabKesari

ਇਹ ਵੀ ਪੜ੍ਹੋ- ਵਿਰਾਟ ਕੋਹਲੀ ਦੇ ਸੰਨਿਆਸ ਤੋਂ ਬਾਅਦ ਅਦਾਕਾਰ ਰਣਵੀਰ ਸਿੰਘ ਹੋਏ ਇਮੋਸ਼ਨਲ, ਪੋਸਟ ਸਾਂਝੀ ਕਰ ਆਖੀ ਇਹ ਗੱਲ

ਵਿਰਾਟ ਕੋਹਲੀ ਬਾਰੇ ਅਨੁਸ਼ਕਾ ਨੇ ਆਖੀ ਇਹ ਗੱਲ
ਟੀਮ ਇੰਡੀਆ ਨੇ ਫਾਈਨਲ ਮੈਚ 'ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਹੀ ਮੈਚ ਤੋਂ ਬਾਅਦ ਵਿਰਾਟ ਨੇ ਆਪਣੇ ਟੀ-20 ਕ੍ਰਿਕਟ ਕਰੀਅਰ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਇਸ ਬਾਰੇ 'ਚ ਅਨੁਸ਼ਕਾ ਸ਼ਰਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਤਾਜ਼ਾ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਵਿਰਾਟ ਸਮੇਤ ਟੀਮ ਇੰਡੀਆ ਦੀ ਜਿੱਤ ਦੀਆਂ ਤਸਵੀਰਾਂ ਸ਼ਾਮਲ ਹਨ। ਕੈਪਸ਼ਨ 'ਚ ਅਦਾਕਾਰਾ ਨੇ ਇਮੋਸ਼ਨਲ ਨੋਟ ਲਿਖਿਆ- ਜਦੋਂ ਸਾਡੀ ਬੇਟੀ ਨੇ ਉਸ (ਵਿਰਾਟ ਕੋਹਲੀ) ਨੂੰ ਟੀਵੀ 'ਤੇ ਰੋਂਦੇ ਦੇਖਿਆ ਤਾਂ ਉਸ ਦੀ ਸਭ ਤੋਂ ਵੱਡੀ ਚਿੰਤਾ ਇਹ ਸੀ ਕਿ ਹਰ ਕੋਈ ਉਸ ਨੂੰ ਜੱਫੀ ਕਿਉਂ ਪਾ ਰਿਹਾ ਸੀ। ਮੈਂ ਉਸਨੂੰ ਕਿਹਾ ਪਿਆਰੇ, ਉਸਨੂੰ ਡੇਢ ਅਰਬ ਲੋਕਾਂ ਨੇ ਗਲੇ ਲਗਾਇਆ ਹੈ, ਕਿੰਨੀ ਸ਼ਾਨਦਾਰ ਜਿੱਤ ਅਤੇ ਪ੍ਰਾਪਤੀ ਹੈ, ਜੇਤੂਆਂ ਨੂੰ ਵਧਾਈਆਂ। ਦੂਜੀ ਪੋਸਟ 'ਚ ਅਨੁਸ਼ਕਾ ਸ਼ਰਮਾ ਨੇ ਕਿਹਾ ਹੈ- ਅਤੇ ਮੈਂ ਇਸ ਵਿਅਕਤੀ ਨੂੰ ਬੇਹੱਦ ਪਿਆਰ ਕਰਦੀ ਹਾਂ। ਵਿਰਾਟ ਕੋਹਲੀ ਮੈਨੂੰ ਆਪਣੇ ਘਰ ਕਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਹਾਂ ਹੁਣ ਜਲਦੀ ਤੋਂ ਜਲਦੀ ਇੱਕ ਗਲਾਸ ਪਾਣੀ ਪੀਓ।

PunjabKesari

ਵਿਰਾਟ ਨੇ ਕੀਤੀ ਅਨੁਸ਼ਕਾ ਨਾਲ ਗੱਲ
ਫਾਈਨਲ ਮੈਚ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਨੇ ਅਨੁਸ਼ਕਾ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਫੋਨ 'ਤੇ ਗੱਲ ਕੀਤੀ। ਇਸ ਮੌਕੇ ਦੀਆਂ ਉਨ੍ਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News