ਮਾਂ ਬਣਨ ਮਗਰੋਂ ''ਤੇ ਕੀ ਹੈ ਸਭ ਤੋਂ ਵੱਡਾ ਦਬਾਅ? ਅਦਾਕਾਰਾ ਨੇ ਕੀਤਾ ਖ਼ੁਲਾਸਾ

Thursday, Sep 05, 2024 - 01:14 PM (IST)

ਮਾਂ ਬਣਨ ਮਗਰੋਂ ''ਤੇ ਕੀ ਹੈ ਸਭ ਤੋਂ ਵੱਡਾ ਦਬਾਅ? ਅਦਾਕਾਰਾ ਨੇ ਕੀਤਾ ਖ਼ੁਲਾਸਾ

ਐਟਰਟੇਨਮੈਂਟ ਡੈਸਕ : ਅਨੁਸ਼ਕਾ ਸ਼ਰਮਾ ਬੁੱਧਵਾਰ ਨੂੰ ਮੁੰਬਈ 'ਚ ਇਕ ਈਵੈਂਟ 'ਚ ਸ਼ਿਰਕਤ ਕਰਨ ਆਈ ਸੀ, ਜਿੱਥੇ ਉਸ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਅਨੁਸ਼ਕਾ ਦੋ ਬੱਚਿਆਂ ਅਕਾਯ ਤੇ ਵਾਮਿਕਾ ਦੀ ਮਾਂ ਹੈ। ਇਸ ਦੌਰਾਨ ਅਦਾਕਾਰਾ ਨੇ ਆਪਣੇ ਪਤੀ ਵਿਰਾਟ ਕੋਹਲੀ ਨਾਲ ਗੱਲਬਾਤ ਕੀਤੀ ਕਿ ਬੱਚਿਆਂ ਦੇ ਪਾਲਣ-ਪੋਸ਼ਣ 'ਚ ਕਿਹੜੀਆਂ-ਕਿਹੜੀਆਂ ਚੁਣੌਤੀਆਂ ਆਉਂਦੀਆਂ ਹਨ। Slurp Farm ਦੇ Yes Moms and Dads ਈਵੈਂਟ 'ਚ ਬੋਲਦਿਆਂ, ਅਦਾਕਾਰਾ ਨੇ ਮਾਤਾ-ਪਿਤਾ ’ਤੇ Perfect Parents ਬਣਨ ਦੇ ਦਬਾਅ ਬਾਰੇ ਵੀ ਗੱਲ ਕੀਤੀ।

ਅਨੁਸ਼ਕਾ ’ਤੇ ਰਹਿੰਦਾ ਹੈ ਪਰਫੈਕਟ ਬਣਨ ਦਾ ਪ੍ਰੈਸ਼ਰ
ਇਸ ’ਤੇ ਗੱਲ ਕਰਦੇ ਹੋਏ ਅਨੁਸ਼ਕਾ ਨੇ ਕਿਹਾ, ''ਸਾਡੇ ’ਤੇ ਪਰਫੈਕਟ ਬਣਨ ਦਾ ਬਹੁਤ ਪ੍ਰੈਸ਼ਰ ਹੈ ਪਰ ਅਸੀਂ ਉਹ ਨਹੀਂ ਹਾਂ ਤੇ ਇਹ ਬਿਲਕੁਲ ਠੀਕ ਹੈ। ਅਸੀਂ ਕਦੇ-ਕਦੇ ਸ਼ਿਕਾਇਤ ਕਰਦੇ ਹਾਂ ਤੇ ਇਹ ਬੱਚਿਆਂ ਦੇ ਸਾਹਮਣੇ ਮੰਨਣਾ ਵੀ ਠੀਕ ਹੈ ਤਾਂ ਕਿ ਪਤਾ ਲੱਗੇ ਕਿ ਅਸੀਂ ਵੀ ਗ਼ਲਤੀਆਂ ਕਰਦੇ ਹਾਂ।''

ਇਹ ਖ਼ਬਰ ਵੀ ਪੜ੍ਹੋ - ਫਾਇਰਿੰਗ ਮਰਗੋਂ ਏਪੀ ਢਿੱਲੋਂ ਨੇ ਇਕ ਹੋਰ ਵੀਡੀਓ ਕੀਤੀ ਸਾਂਝੀ, ਵੇਖ ਫੈਨਜ਼ ਹੋਏ ਖ਼ੁਸ਼

ਆਪਣੀਆਂ ਗ਼ਲਤੀਆਂ ਸਵੀਕਾਰ ਕਰਨਾ ਚੰਗੀ ਗੱਲ
ਉਨ੍ਹਾਂ ਕਿਹਾ ਕਿ ਆਪਣੀ ਗ਼ਲਤੀ ਮੰਨਣ ਨਾਲ ਬੱਚਿਆਂ ਦਾ ਤਣਾਅ ਘੱਟ ਹੁੰਦਾ ਹੈ। ਅਨੁਸ਼ਕਾ ਨੇ ਅੱਗੇ ਕਿਹਾ, ''ਸੋਚੋ ਜੇ ਬੱਚੇ ਇਹ ਮੰਨਣ ਲੱਗ ਜਾਣ ਕਿ ਉਨ੍ਹਾਂ ਦੇ ਮਾਤਾ-ਪਿਤਾ ਹਮੇਸ਼ਾ ਸਹੀ ਹਨ, ਤਾਂ ਉਨ੍ਹਾਂ 'ਤੇ ਅਜਿਹੇ ਬਣਨ ਦਾ ਦਬਾਅ ਹੋਵੇਗਾ।'' ਇਸ ਤੋਂ ਇਲਾਵਾ ਅਨੁਸ਼ਕਾ ਨੇ ਇਸ ਬਾਰੇ ਵੀ ਗੱਲ ਕੀਤੀ ਕਿ ਬੱਚੇ ਹੋਣ ਤੋਂ ਬਾਅਦ ਉਸ ਦੀ ਸਮਾਜਿਕ ਜ਼ਿੰਦਗੀ 'ਚ ਕਿਵੇਂ ਬਦਲਾਅ ਆਏ ਹਨ। ਅਨੁਸ਼ਕਾ ਨੇ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਨਾਲ ਹੀ ਹੈਂਗਆਊਟ ਕਰਦੀ ਹਾਂ ਜੋ ਸਾਡੇ ਵਰਗੇ ਹਨ। ਜਦੋਂ ਲੋਕ ਸਾਨੂੰ ਰਾਤ ਦੇ ਖਾਣੇ ਲਈ ਬੁਲਾਉਂਦੇ ਹਨ, ਮੈਂ ਉਨ੍ਹਾਂ ਨੂੰ ਦੱਸ ਦੀ ਹਾਂ ਕਿ ਤੁਸੀਂ ਸਨੈਕ ਖਾ ਰਹੇ ਹੋ ਜਦੋਂ ਅਸੀਂ ਪਹਿਲਾਂ ਹੀ ਰਾਤ ਦਾ ਖਾਣਾ ਖਾ ਚੁੱਕੇ ਹਾਂ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ 'ਐਮਰਜੈਂਸੀ' 'ਤੇ ਗਿੱਪੀ ਗਰੇਵਾਲ ਦਾ ਬਿਆਨ, ਜਾਣੋ ਕੀ ਬੋਲੇ ਅਦਾਕਾਰ

ਬਾਇਓਪਿਕ 'ਚ ਨਜ਼ਰ ਆਵੇਗੀ ਅਨੁਸ਼ਕਾ
ਅਨੁਸ਼ਕਾ ਨੂੰ ਆਖਰੀ ਵਾਰ ਸ਼ਾਹਰੁਖ ਖ਼ਾਨ ਨਾਲ 2018 'ਚ ਰਿਲੀਜ਼ ਹੋਈ ਫ਼ਿਲਮ 'ਜ਼ੀਰੋ' 'ਚ ਦੇਖਿਆ ਗਿਆ ਸੀ। ਹੁਣ ਉਹ ਭਾਰਤੀ ਕ੍ਰਿਕਟਰ ਝੂਲਨ ਗੋਸਵਾਮੀ ਦੇ ਜੀਵਨ 'ਤੇ ਬਣੀ ਬਾਇਓਪਿਕ 'ਚੱਕਦਾ ਐਕਸਪ੍ਰੈਸ' ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News