ਅਦਾਕਾਰਾ ਪੂਨਮ ਪਾਂਡੇ ਕੈਂਸਰ ਤੋਂ ਹਾਰ ਗਈ ਜ਼ਿੰਦਗੀ ਦੀ ਜੰਗ, ਵਾਇਰਲ ਹੋਈ ਆਖ਼ਰੀ ਪੋਸਟ

02/02/2024 1:13:21 PM

ਐਂਟਰਟੇਨਮੈਂਟ ਡੈਸਕ : ਮਸ਼ਹੂਰ ਅਦਾਕਾਰਾ ਤੇ ਮਾਡਲ ਪੂਨਮ ਪਾਂਡੇ ਦੀ ਮੌਤ ਹੋ ਗਈ ਹੈ। ਅਦਾਕਾਰਾ ਦੀ ਮੌਤ ਦੀ ਖ਼ਬਰ ਪੂਨਮ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਹੈ। ਪੂਨਮ ਪਾਂਡੇ ਦੀ ਅਚਾਨਕ ਮੌਤ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

PunjabKesari

ਪੂਨਮ ਦੇ ਇੰਸਟਾ 'ਤੇ ਸ਼ੇਅਰ ਕੀਤੀ ਮੌਤ ਦੀ ਖ਼ਬਰ
ਦੱਸ ਦਈਏ ਕਿ ਪੂਨਮ ਪਾਂਡੇ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਘੰਟੇ ਪਹਿਲਾਂ ਇਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ 'ਚ ਲਿਖਿਆ- ''ਅੱਜ ਦੀ ਸਵੇਰ ਸਾਡੇ ਲਈ ਮੁਸ਼ਕਿਲ ਹੈ। ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਅਸੀਂ ਸਰਵਾਈਕਲ ਕੈਂਸਰ ਕਾਰਨ ਆਪਣੀ ਪਿਆਰੀ ਪੂਨਮ ਨੂੰ ਗੁਆ ਦਿੱਤਾ ਹੈ। ਹਰ ਜੀਵਿਤ ਰੂਪ ਜੋ ਕਦੇ ਵੀ ਉਸ ਦੇ ਸੰਪਰਕ 'ਚ ਆਇਆ ਸੀ, ਉਸ ਨੂੰ ਸ਼ੁੱਧ ਪਿਆਰ ਅਤੇ ਦਿਆਲਤਾ ਪ੍ਰਾਪਤ ਹੋਈ। ਇਸ ਦੁੱਖ ਦੀ ਘੜੀ 'ਚ, ਅਸੀਂ ਤੁਹਾਡੇ ਸਾਰਿਆਂ ਤੋਂ ਨਿੱਜਤਾ ਦੀ ਬੇਨਤੀ ਕਰਾਂਗੇ। ਅਸੀਂ ਉਸ ਨੂੰ ਹਰ ਉਸ ਚੀਜ਼ ਲਈ ਪਿਆਰ ਨਾਲ ਯਾਦ ਕਰਾਂਗੇ, ਜੋ ਅਸੀਂ ਸਾਂਝੀਆਂ ਕਰਦੇ ਹਾਂ।''

PunjabKesari

3 ਦਿਨ ਪਹਿਲਾ ਸਾਂਝੀ ਕੀਤੀ ਸੀ ਆਖਰੀ ਪੋਸਟ
ਦੱਸ ਦਈਏ ਕਿ ਪੂਨਮ ਪਾਂਡੇ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਸੀ। ਉਹ ਆਏ ਦਿਨ ਆਪਣੇ ਇੰਸਟਾ 'ਤੇ ਕੁਝ ਨਾ ਕੁਝ ਪੋਸਟ ਕਰਦੀ ਰਹਿੰਦੀ ਸੀ, ਜਿਸ ਕਾਰਨ ਉਹ ਹਮੇਸ਼ਾ ਸੁਰਖੀਆਂ 'ਚ ਬਣੀ ਰਹਿੰਦੀ ਸੀ। 3 ਦਿਨ ਪਹਿਲਾਂ ਉਸ ਨੇ ਆਪਣੀ ਆਖਰੀ ਸ਼ੇਅਰ ਕੀਤੀ ਸੀ।

ਸਦਮੇ 'ਚ ਹਨ ਪ੍ਰਸ਼ੰਸਕ 
ਪੂਨਮ ਪਾਂਡੇ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਹੋਣ ਮਗਰੋਂ ਫੈਨਜ਼ ਸਦਮੇ 'ਚ ਹਨ। ਕਈ ਯੂਜ਼ਰਸ ਪੂਨਮ ਦੀ ਮੌਤ ਨੂੰ ਪ੍ਰੈਂਕ ਆਖ ਰਹੇ ਹਨ ਅਤੇ ਕਈ ਅਦਾਕਾਰਾ ਦੀ ਮੌਤ 'ਤੇ ਯਕੀਨ ਨਹੀਂ ਕਰ ਪਾ ਰਹੇ ਹਨ। ਇਸ ਪੋਸਟ ਤੋਂ ਬਾਅਦ ਕਈ ਫੈਨਜ਼ ਸਦਮੇ 'ਚ ਹਨ। 
ਦੱਸ ਦਈਏ ਕਿ ਪੂਨਾਮ ਪਾਂਡੇ ਦਾ ਨਾਂ ਅਕਸਰ ਹੀ ਵਿਵਾਦਾਂ 'ਚ ਰਹਿੰਦਾ ਸੀ। ਕਿਸੇ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਬੇਬਾਕ ਬੋਲਣ ਵਾਲੀ ਇਹ ਅਦਾਕਾਰਾ ਇੰਝ ਅਚਾਨਕ ਦੁਨੀਆ ਤੋਂ ਰੁਖਸਤ ਹੋ ਜਾਵੇਗੀ। 


sunita

Content Editor

Related News