ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਸਣੇ 4 ਲੋਕਾਂ ''ਤੇ ਧੋਖਾਦੇਹੀ ਦਾ ਮੁਕੱਦਮਾ

02/14/2019 2:03:32 AM

ਮੁਰਾਦਾਬਾਦ- ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਵਲੋਂ ਮੁਰਾਦਾਬਾਦ ਦੀ ਇਕ ਈਵੈਂਟ ਕੰਪਨੀ ਨਾਲ ਕਥਿਤ ਧੋਖਾਦੇਹੀ ਦੇ ਮਾਮਲੇ ਵਿਚ ਕੰਪਨੀ ਦੇ ਮਾਲਕ ਨੇ ਅਮੀਸ਼ਾ ਪਟੇਲ ਸਣੇ ਚਾਰ ਲੋਕਾਂ ਵਿਰੁੱਧ ਏ. ਸੀ. ਜੇ. ਐੱਮ. ਅਦਾਲਤ ਵਿਚ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਮਾਮਲਾ 16 ਨਵੰਬਰ 2016 ਦਾ ਹੈ। ਮੁਰਾਦਾਬਾਦ ਵਿਚ ਡ੍ਰੀਮਵਿਜ਼ਨ ਈਵੈਂਟ ਮੈਨੇਜਮੈਂਟ ਕੰਪਨੀ ਚਲਾਉਣ ਵਾਲੇ ਪਵਨ ਸ਼ਰਮਾ ਦਾ ਦੋਸ਼ ਹੈ ਕਿ ਉਨ੍ਹਾਂ ਦੇ ਇਕ ਕਲਾਇੰਟ ਦੇ ਵਿਆਹ ਵਿਚ ਡਾਂਸ ਕਰਨ ਲਈ ਅਮੀਸ਼ਾ ਪਟੇਲ ਨੂੰ 11 ਲੱਖ ਰੁਪਏ ਦਿੱਤੇ ਗਏ ਸਨ ਅਤੇ ਇਹ ਰਕਮ ਦੋਸ਼ੀ ਰਾਜ ਕੁਮਾਰ ਵਲੋਂ ਨਿਊ ਮੈਕਸ ਇੰਟਰਟੇਨਮੈਂਟ ਕੰਪਨੀ ਦੇ ਨਾਂ ਨਾਲ ਲਈ ਗਈ ਸੀ। ਪਵਨ ਦਾ ਦੋਸ਼ ਹੈ ਕਿ ਕਲਾਇੰਟ ਦੇ ਵਿਆਹ ਮੌਕੇ ਅਮੀਸ਼ਾ ਤੇ ਉਸ ਦੇ ਸਹਿਯੋਗੀਆਂ ਨੇ ਮੁਰਾਦਾਬਾਦ ਆ ਕੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਮਨ੍ਹਾ ਕਰ ਦਿੱਤਾ ਅਤੇ ਉਨ੍ਹਾਂ ਤੋਂ 2 ਲੱਖ ਰੁਪਏ ਹੋਰ ਦੇਣ ਦੀ ਮੰਗ ਕੀਤੀ। ਇਸ ਤੋਂ ਬਾਅਦ ਅਮੀਸ਼ਾ ਬਿਨਾਂ ਸੂਚਨਾ ਦਿੱਤੇ ਹੀ ਮੁੰਬਈ ਪਰਤ ਆਈ। ਕੰਪਨੀ ਦੇ ਮਾਲਕ ਪਵਨ ਵਰਮਾ ਨੇ ਦੱਸਿਆ ਕਿ ਇਸ ਘਟਨਾ ਕਾਰਨ ਉਸ ਨੂੰ ਮਾਨਸਿਕ ਤੇ ਆਰਥਿਕ ਨੁਕਸਾਨ ਹੋਇਆ ਹੈ ਅਤੇ ਪੈਸੇ ਮੰਗਣ 'ਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।


Related News