...ਤਾਂ ਹੁਣ ਇਸ ਗੱਲੋਂ ਭੜਕੀ ਆਲੀਆ ਭੱਟ, ਲੋਕਾਂ ਨੂੰ ਸੁਣਾਤੀਆਂ ਖਰੀਆਂ-ਖਰੀਆਂ
Saturday, Oct 26, 2024 - 05:31 AM (IST)
ਮੁੰਬਈ- ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਇੰਟਰਨੈੱਟ 'ਤੇ ਕਈ ਅਜੀਬੋ-ਗਰੀਬ ਖਬਰਾਂ ਸਾਹਮਣੇ ਆ ਰਹੀਆਂ ਹਨ। ਅਦਾਕਾਰਾ ਬਾਰੇ ਤਾਂ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਉਸ ਨੇ ਕੁਝ ਕਾਸਮੈਟਿਕ ਸਰਜਰੀਆਂ ਵੀ ਕਰਵਾਈਆਂ ਹਨ ਅਤੇ ਇਸ ਲਈ ਅਦਾਕਾਰਾ ਨੂੰ ਬੁਰੀ ਤਰ੍ਹਾਂ ਟ੍ਰੋਲ ਵੀ ਕੀਤਾ ਗਿਆ ਸੀ। ਇਹ ਸਿਰਫ਼ ਇੱਕ ਉਦਾਹਰਣ ਹੈ, ਆਲੀਆ ਨੂੰ ਲੈ ਕੇ ਹੋਰ ਵੀ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਹੁਣ ਆਲੀਆ ਨੇ ਪ੍ਰਸ਼ੰਸਕਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ। ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਪੋਸਟ ਸ਼ੇਅਰ ਕਰਕੇ ਇਨ੍ਹਾਂ ਅਫਵਾਹਾਂ 'ਤੇ ਰੋਕ ਲਗਾਈ ਅਤੇ ਆਪਣਾ ਗੁੱਸਾ ਵੀ ਜ਼ਾਹਰ ਕੀਤਾ।
ਸਰਜਰੀ ਦੇ ਦਾਅਵਿਆਂ 'ਤੇ ਆਲੀਆ ਨੇ ਦਿੱਤਾ ਜਵਾਬ
ਇਸ ਸਮੇਂ ਆਲੀਆ ਭੱਟ ਕਾਫੀ ਗੁੱਸੇ 'ਚ ਹੈ ਅਤੇ ਉਸ ਦਾ ਗੁੱਸਾ ਇੰਟਰਨੈੱਟ 'ਤੇ ਵੀ ਦੇਖਣ ਨੂੰ ਮਿਲਿਆ ਹੈ। ਆਲੀਆ ਨੇ ਇਕ ਲੰਮਾ ਨੋਟ ਲਿਖ ਕੇ ਉਨ੍ਹਾਂ ਬਾਰੇ ਗਲਤ ਖਬਰ ਫੈਲਾਉਣ ਟ੍ਰੋਲਰਾਂ ਨੂੰ ਫਟਕਾਰ ਲਗਾਈ ਹੈ। ਆਲੀਆ ਨੇ ਲਿਖਿਆ, 'ਕਾਸਮੈਟਿਕ ਕਰੈਕਸ਼ਨ ਜਾਂ ਸਰਜਰੀ ਦੀ ਚੋਣ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਕੋਈ ਜਜਮੈਂਟ ਕਰਨਾ ਸਹੀਂ ਨਹੀਂ ਹੈ - ਤੁਹਾਡਾ ਸਰੀਰ ਤੁਹਾਡੀ ਪਸੰਦ ਹੈ ਪਰ ਇਹ ਹੱਦ ਤੋਂ ਜ਼ਿਆਦਾ ਬੇਹੁੱਦਾ ਹੈ, "ਇਸ ਸੰਬੰਧੀ ਰੈਂਡਮ ਵੀਡੀਓਜ਼ ਜੋ ਦਾਅਵਾ ਕਰਦੀਆਂ ਹਨ ਕਿ ਮੈਂ ਬੋਟੌਕਸ ਕਰਵਾ ਲਿਆ ਅਤੇ ਇਹ ਗਲਤ ਹੋ ਗਿਆ - ਤੁਹਾਡੇ ਅਨੁਸਾਰ, ਮੇਰੇ ਕੋਲ ਇੱਕ ਟੇਢੀ ਮੁਸਕਰਾਹਟ ਅਤੇ ਬੋਲਣ ਦਾ ਇੱਕ ਅਜੀਬ ਤਰੀਕਾ ਹੈ।"
ਇਹ ਖ਼ਬਰ ਵੀ ਪੜ੍ਹੋ -Rhea Chakraborty ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਜਾਣੋ ਮਾਮਲਾ
ਆਲੋਚਨਾ 'ਤੇ ਅਦਾਕਾਰਾ ਨੇ ਗੁੱਸਾ ਕੀਤਾ ਜ਼ਾਹਰ
ਆਲੀਆ ਨੇ ਅੱਗੇ ਕਿਹਾ, 'ਇਹ ਮਨੁੱਖੀ ਚਿਹਰੇ ਬਾਰੇ ਤੁਹਾਡੀ ਆਲੋਚਨਾਤਮਕ, ਬਹੁਤ ਛੋਟੀ ਰਾਏ ਹੈ ਅਤੇ ਹੁਣ ਤੁਸੀਂ ਪੂਰੇ ਭਰੋਸੇ ਨਾਲ ਵਿਗਿਆਨਕ ਸਪੱਸ਼ਟੀਕਰਨ ਦੇ ਰਹੇ ਹੋ, ਇਹ ਦਾਅਵਾ ਕਰ ਰਹੇ ਹੋ ਕਿ ਮੈਂ ਇੱਕ ਪਾਸੇ ਅਧਰੰਗੀ ਹਾਂ? ਤੁਸੀਂ ਮਜਾਕ ਕਰ ਰਹੇ ਹੋ? ਇਹ ਬਹੁਤ ਗੰਭੀਰ ਦਾਅਵੇ ਹਨ ਜੋ ਬਿਨਾਂ ਕਿਸੇ ਸਬੂਤ, ਪੁਸ਼ਟੀ ਤੋਂ ਬਿਨਾਂ ਲਾਪਰਵਾਹੀ ਨਾਲ ਲਗਾਏ ਜਾ ਰਹੇ ਹਨ ਅਤੇ ਇਨ੍ਹਾਂ ਨੂੰ ਸਾਬਤ ਕਰਨ ਲਈ ਕੁਝ ਵੀ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।