'ਦਿ ਕੇਰਲਾ ਸਟੋਰੀ' ਫੇਮ ਅਦਾ ਸ਼ਰਮਾ ਦੀ ਅਚਾਨਕ ਵਿਗੜੀ ਸਿਹਤ, ਐਮਰਜੈਂਸੀ 'ਚ ਲਿਆਂਦਾ ਗਿਆ ਹਸਪਤਾਲ

Thursday, Aug 03, 2023 - 12:10 PM (IST)

'ਦਿ ਕੇਰਲਾ ਸਟੋਰੀ' ਫੇਮ ਅਦਾ ਸ਼ਰਮਾ ਦੀ ਅਚਾਨਕ ਵਿਗੜੀ ਸਿਹਤ, ਐਮਰਜੈਂਸੀ 'ਚ ਲਿਆਂਦਾ ਗਿਆ ਹਸਪਤਾਲ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਅਦਾ ਸ਼ਰਮਾ ਦੇ ਪ੍ਰਸ਼ੰਸਕਾਂ ਲਈ ਪਰੇਸ਼ਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਅਦਾਕਾਰਾ ਨੂੰ ਹਾਲ ਹੀ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾ ਸ਼ਰਮਾ ਨੂੰ ਫੂਡ ਐਲਰਜੀ ਅਤੇ ਦਸਤ ਹੋਣ ਕਾਰਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਫਿਲਹਾਲ ਉਹ ਡਾਕਟਰਾਂ ਦੀ ਨਿਗਰਾਨੀ 'ਚ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟ 'ਕਮਾਂਡੋ' ਦੇ ਪ੍ਰਮੋਸ਼ਨ ਤੋਂ ਠੀਕ ਪਹਿਲਾਂ ਮੰਗਲਵਾਰ ਨੂੰ ਐਮਰਜੈਂਸੀ 'ਚ ਹਸਪਤਾਲ ਲਿਜਾਇਆ ਗਿਆ ਸੀ। ਚੈਕਅੱਪ ਤੋਂ ਬਾਅਦ ਪਤਾ ਲੱਗਾ ਕਿ ਉਸ ਨੂੰ ਡਾਇਰੀਆ ਅਤੇ ਖਾਣੇ ਤੋਂ ਐਲਰਜੀ ਸੀ।

ਇਹ ਖ਼ਬਰ ਵੀ ਪੜ੍ਹੋ : ਯੂਟਿਊਬਰ ਐਲਵਿਸ਼ ਯਾਦਵ ਦੇ ਹੱਕ 'ਚ ਗੈਂਗਸਟਰ ਗੋਲਡੀ ਬਰਾੜ! ਸਲਮਾਨ ਖ਼ਾਨ ਨੂੰ ਮੁੜ ਦਿੱਤੀ ਜਾਨੋਂ ਮਾਰਨ ਦੀ ਧਮਕੀ

ਦੱਸ ਦਈਏ ਕਿ ਅਦਾ ਸ਼ਰਮਾ ਜਲਦ ਹੀ ਫ਼ਿਲਮ 'ਕਮਾਂਡੋ' 'ਚ ਨਜ਼ਰ ਆਵੇਗੀ। ਅਦਾਕਾਰਾ ਆਪਣੀ ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਨਜ਼ਰ ਆਈ ਸੀ। ਇਸ ਫ਼ਿਲਮ 'ਚ ਅਦਾ ਸ਼ਰਮਾ ਇਕ ਵਾਰ ਫਿਰ ਭਾਵਨਾ ਰੈੱਡੀ ਨਾਂ ਦੀ ਪੁਲਸ ਅਫਸਰ ਦੀ ਭੂਮਿਕਾ 'ਚ ਨਜ਼ਰ ਆਵੇਗੀ। 'ਕਮਾਂਡੋ' ਨਵੀਂ ਐਕਸ਼ਨ-ਥ੍ਰਿਲਰ ਵੈੱਬ ਸੀਰੀਜ਼ ਹੈ, ਜਿਸ 'ਚ ਅਦਾ ਸ਼ਰਮਾ ਨਾਲ ਅਦਾਕਾਰ ਪ੍ਰੇਮ ਹੈ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ : 22 ਸਾਲਾਂ ਤੋਂ ਤਾਰਾ ਸਿੰਘ ਦੀ ‘ਗਦਰ’ ਦੇ ਨਾਂ ਹੈ ਇਹ ਰਿਕਾਰਡ, ਕੋਈ ਅਦਾਕਾਰ ਹੁਣ ਤਕ ਤੋੜ ਨਹੀਂ ਸਕਿਆ

ਦੱਸਣਯੋਗ ਹੈ ਕਿ 'ਦਿ ਕੇਰਲਾ ਸਟੋਰੀ' ਦੀ ਸਫ਼ਲਤਾ ਤੋਂ ਬਾਅਦ ਅਦਾ ਅਤੇ ਵਿਪੁਲ ਅੰਮ੍ਰਿਤਲਾਲ ਸ਼ਾਹ ਇਸ ਸੀਰੀਜ਼ 'ਚ ਇਕ ਵਾਰ ਫਿਰ ਇਕੱਠੇ ਹੋਏ ਹਨ। ਇਸ ਸੀਰੀਜ਼ ਦਾ ਨਿਰਦੇਸ਼ਨ ਵਿਪੁਲ ਨੇ ਕੀਤਾ ਹੈ। ਇਸ 'ਚ ਵੈਭਵ ਤੱਤਵਾਦੀ, ਸ਼੍ਰੇਆ ਸਿੰਘ ਚੌਧਰੀ, ਅਮਿਤ ਸਿਆਲ, ਤਿਗਮਾਂਸ਼ੂ ਧੂਲੀਆ, ਮੁਕੇਸ਼ ਛਾਬੜਾ ਅਤੇ ਇਸ਼ਤਿਆਕ ਖਾਨ ਵੀ ਅਹਿਮ ਭੂਮਿਕਾਵਾਂ ਵਿੱਚ ਹਨ। 'ਕਮਾਂਡੋ' ਫਰੈਂਚਾਇਜ਼ੀ ਦੀ ਸ਼ੁਰੂਆਤ 2013 'ਚ 'ਕਮਾਂਡੋ: ਏ ਵਨ ਮੈਨ ਆਰਮੀ' ਨਾਲ ਹੋਈ ਸੀ, ਜਿਸ 'ਚ ਵਿਦਯੁਤ ਜਾਮਵਾਲ ਨੇ ਮੁੱਖ ਭੂਮਿਕਾ ਨਿਭਾਈ ਸੀ। ਫਰੈਂਚਾਇਜ਼ੀ ਪਿਛਲੇ ਸਾਲਾਂ ਤੋਂ ਐਕਸ਼ਨ ਸ਼ੈਲੀ ਦੇ ਉਤਸ਼ਾਹੀਆਂ ਦੀ ਪਸੰਦੀਦਾ ਬਣ ਗਈ ਹੈ। ਇਸ ਸੀਰੀਜ਼ ਦਾ ਨਿਰਮਾਣ ਵਿਪੁਲ ਅਮ੍ਰਿਤਲਾਲ ਸ਼ਾਹ ਅਤੇ ਸਨਸ਼ਾਈਨ ਪਿਕਚਰਜ਼ ਪ੍ਰਾਈਵੇਟ ਲਿਮਟਿਡ ਦੁਆਰਾ ਕੀਤਾ ਗਿਆ ਹੈ। ਇਹ ਜਲਦ ਹੀ ਡਿਜ਼ਨੀ ਪਲੱਸ ਹੌਟਸਟਾਰ 'ਤੇ ਆਵੇਗੀ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News