ਦੀਪਿਕਾ ਤੋਂ ਬਾਅਦ ਹੁਣ ਇਸ ਅਦਾਕਾਰਾ ਨੇ ਧੀ ਦੇ ਨਾਂ ਦਾ ਕੀਤਾ ਖੁਲਾਸਾ

Thursday, Nov 07, 2024 - 03:45 PM (IST)

ਦੀਪਿਕਾ ਤੋਂ ਬਾਅਦ ਹੁਣ ਇਸ ਅਦਾਕਾਰਾ ਨੇ ਧੀ ਦੇ ਨਾਂ ਦਾ ਕੀਤਾ ਖੁਲਾਸਾ

ਮੁੰਬਈ- ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਹਾਲ ਹੀ 'ਚ ਆਪਣੀ ਧੀ ਦੇ ਨਾਂ ਦਾ ਖੁਲਾਸਾ ਕੀਤਾ ਹੈ। ਦੀਪਿਕਾ ਅਤੇ ਰਣਵੀਰ ਨੇ ਆਪਣੀ ਧੀ ਦਾ ਨਾਂ ਦੁਆ ਰੱਖਿਆ ਹੈ। ਇਸ ਦੇ ਨਾਲ ਹੀ ਰਣਵੀਰ-ਦੀਪਿਕਾ ਨੂੰ ਆਪਣੀ ਧੀ ਦਾ ਨਾਂ ਮੁਸਲਮਾਨ ਰੱਖਣ ਨੂੰ ਲੈ ਕੇ ਟ੍ਰੋਲ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਜੋੜੀ ਦੇ ਪ੍ਰਸ਼ੰਸਕਾਂ ਨੂੰ ਦੁਆ ਦਾ ਨਾਂ ਕਾਫੀ ਪਸੰਦ ਆਇਆ ਹੈ। ਰਣਵੀਰ ਅਤੇ ਦੀਪਿਕਾ ਤੋਂ ਬਾਅਦ ਹੁਣ ਇਕ ਹੋਰ ਬਾਲੀਵੁੱਡ ਸਟਾਰ ਜੋੜੇ ਅਲੀ ਫਜ਼ਲ ਅਤੇ ਰਿਚਾ ਚੱਢਾ ਨੇ ਆਪਣੀ ਧੀਦੇ ਨਾਂ ਦਾ ਖੁਲਾਸਾ ਕੀਤਾ ਹੈ। ਜੁਲਾਈ 2024 ਨੂੰ ਅਲੀ ਫਜ਼ਲ ਅਤੇ ਰਿਚਾ ਦੇ ਘਰ ਇੱਕ ਧੀ ਨੇ ਜਨਮ ਲਿਆ।

ਇਹ ਵੀ ਪੜ੍ਹੋ- ਹਾਰਦਿਕ ਪਾਂਡਿਆ ਦੀ EX ਪਤਨੀ ਨੂੰ ਪ੍ਰੇਮੀ ਨੇ ਬੰਨ੍ਹੀ ਸਾੜ੍ਹੀ, ਵੀਡੀਓ ਵਾਇਰਲ

ਰਿਚਾ-ਅਲੀ ਮਾਂ-ਬਾਪ ਬਣਨ ਦਾ ਆਨੰਦ ਮਾਣ ਰਹੇ ਹਨ। ਰਿਚਾ ਨੇ 16 ਜੁਲਾਈ 2024 ਨੂੰ ਧੀ ਨੂੰ ਜਨਮ ਦਿੱਤਾ ਸੀ। ਹੁਣ ਰਿਚਾ ਅਤੇ ਅਲੀ ਆਪਣੀ ਧੀ ਨਾਲ ਕੁਆਲਿਟੀ ਟਾਈਮ ਬਿਤਾ ਰਹੇ ਹਨ। ਰਿਚਾ-ਅਲੀ ਵੀ ਆਪਣੀ ਧੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਰਿਚਾ-ਅਲੀ ਨੇ ਇੱਕ ਇੰਟਰਵਿਊ ਦਿੱਤਾ ਅਤੇ ਉੱਥੇ ਆਪਣੀ ਧੀ ਨਾਲ ਫੋਟੋ ਸੈਸ਼ਨ ਵੀ ਕਰਵਾਇਆ। ਇਸ ਇੰਟਰਵਿਊ 'ਚ ਰਿਚਾ-ਅਲੀ ਨੇ ਆਪਣੀ ਧੀ ਦਾ ਨਾਂ 'ਜ਼ੁਨੈਰਾ ਇਦਾ ਫਜ਼ਲ' ਦੱਸਿਆ ਹੈ। ਰਿਚਾ ਅਲੀ ਆਪਣੀ ਧੀ ਨੂੰ ਪਿਆਰ ਨਾਲ ਜੂਨੀ ਕਹਿ ਕੇ ਬੁਲਾਉਂਦੀ ਹੈ। ਇਹ ਅਰਬੀ ਨਾਮ ਹੈ, ਜਿਸ ਦਾ ਅਰਥ ਹੈ ਮਾਰਗ ਦਰਸ਼ਕ। ਇਸ ਦੇ ਨਾਲ ਹੀ ਅੰਗਰੇਜ਼ੀ ਵਿੱਚ ਇਸ ਨਾਮ ਦਾ ਮਤਲਬ ਫਲਾਵਰ ਆਫ਼ ਪੈਰਾਡਾਈਜ਼ ਹੈ।

ਇਹ ਵੀ ਪੜ੍ਹੋ- ਫੜਿਆ ਗਿਆ ਸ਼ਾਹਰੁਖ ਖ਼ਾਨ ਨੂੰ ਧਮਕੀ ਦੇਣ ਵਾਲਾ

ਫੈਨਜ਼ ਨੇ ਲੁਟਾਇਆ ਪਿਆਰ

ਹੁਣ ਜਦੋਂ ਰਿਚਾ-ਅਲੀ ਦੀ ਧੀ ਜੁਨੈਰਾ ਇਦਾ ਫਜ਼ਲ ਦਾ ਨਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਤਾਂ ਪ੍ਰਸ਼ੰਸਕਾਂ ਨੂੰ ਇਹ ਨਾਂ ਕਾਫੀ ਪਸੰਦ ਆ ਰਿਹਾ ਹੈ। ਦੀਪਵੀਰ ਦੇ ਪ੍ਰਸ਼ੰਸਕਾਂ ਨੇ ਵੀ ਰਿਚਾ-ਅਲੀ ਦੀ ਧੀ ਦੇ ਨਾਂ ਨੂੰ ਕਾਫੀ ਪਿਆਰ ਦਿੱਤਾ ਹੈ। ਪ੍ਰਸ਼ੰਸਕਾਂ ਨੂੰ ਰਿਚਾ ਅਲੀ ਦੀ ਧੀ ਦੇ ਨਾਂ ਦਾ ਮਤਲਬ ਜ਼ਿਆਦਾ ਪਸੰਦ ਆ ਰਿਹਾ ਹੈ। ਤੁਹਾਨੂੰ ਦੱਸ ਦੇਈਏ, ਰਿਚਾ-ਅਲੀ ਦਾ ਵਿਆਹ 4 ਅਕਤੂਬਰ 2022 ਨੂੰ ਦਿੱਲੀ ਵਿੱਚ ਹਿੰਦੂ ਅਤੇ ਮੁਸਲਿਮ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਇਸ ਦੇ ਨਾਲ ਹੀ ਵਿਆਹ ਦੇ ਦੋ ਸਾਲ ਬਾਅਦ ਜੋੜੇ ਦੇ ਘਰ ਧੀ ਨੇ ਜਨਮ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News