ਕਿਰਦਾਰ ਵਿਚ ਜਾਨ ਪਾਉਣ ਲਈ ਇਨ੍ਹਾਂ ਸਿਤਾਰਿਆਂ ਨੇ ਦਾਅ ''ਤੇ ਲਗਾ ਦਿੱਤੀ ਸੀ ਜਾਨ, ਹਰ ਇਕ ਨੇ ਕੀਤੀ ਤਾਰੀਫ਼

03/26/2024 2:10:08 PM

ਬਾਲੀਵੁੱਡ ਡੈਸਕ: ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਸਵਤੰਤਰ ਵੀਰ ਸਾਵਰਕਰ' ਨੂੰ ਲੈ ਕੇ ਚਰਚਾ ਵਿਚ ਹਨ। ਫ਼ਿਲਮ ਵਿਚ ਰਣਦੀਪ ਦੇ ਕਿਰਦਾਰ ਅਤੇ ਬਾੱਡੀ ਟ੍ਰਾਂਸਫ਼ਾਰੇਸ਼ਨ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਰੋਲ ਲਈ ਉਨ੍ਹਾਂ ਨੇ 30 ਕਿੱਲੋ ਤਕ ਭਾਰ ਘਟਾਇਆ ਹੈ, ਜੋ ਖ਼ਤਰੇ ਨਾਲ ਭਰਿਆ ਹੁੰਦਾ ਹੈ। 

PunjabKesari

1. ਰਣਦੀਪ ਹੁੱਡਾ (ਸਰਬਜੀਤ)

PunjabKesari

ਹਾਲਾਂਕਿ ਇਸ ਤੋਂ ਪਹਿਲਾਂ ਵੀ ਰਣਦੀਪ ਆਪਣੇ ਕਿਰਦਾਰ ਲਈ ਆਪਣੀ ਜਾਨ ਖ਼ਤਰੇ ਵਿਚ ਪਾ ਚੁੱਕੇ ਹਨ। ਉਨ੍ਹਾਂ ਨੇ ਸਰਬਜੀਤ ਲਈ ਅਜਿਹੀ ਟ੍ਰਾਂਸਫੋਰਮੇਸ਼ਨ ਕੀਤੀ ਸੀ ਕਿ ਉਨ੍ਹਾਂ ਨੂੰ ਪਹਿਚਾਨਣਾ ਵੀ ਔਖਾ ਹੋ ਗਿਆ ਸੀ। ਰਣਦੀਪ ਤੋਂ ਇਲਾਵਾ ਵੀ ਇੰਡਸਟਰੀ ਦੇ ਅਜਿਹੇ ਕਈ ਕਲਾਕਾਰ ਹਨ, ਜਿਨ੍ਹਾਂ ਨੇ ਆਪਣੇ ਕਿਰਦਾਰ ਲਈ ਸ਼ਾਨਦਾਰ ਟ੍ਰਾਂਸਫਾਰਮੇਸ਼ਨ ਕੀਤੀ। 

2. ਕਾਰਤਿਕ ਆਰਿਅਨ (ਚੰਦੂ ਚੈਂਪੀਅਨ)

PunjabKesari

ਇਸ ਸੂਚੀ ਵਿਚ ਇਕ ਨਾਂ ਕਾਰਤਿਕ ਆਰਿਅਨ ਦਾ ਵੀ ਹੈ। ਕਾਰਤਿਕ ਨੇ ਹਾਲ ਹੀ ਵਿਚ ਆਪਣੀ ਫ਼ਿਲਮ 'ਚੰਦੂ ਚੈਂਪੀਅਨ' ਦੀ ਸ਼ੂਟਿੰਗ ਪੂਰੀ ਕੀਤੀ। ਇਸ ਫ਼ਿਲਮ ਲਈ ਕਾਰਤਿਕ ਨੇ ਨਾ ਸਿਰਫ਼ ਆਪਣਾ ਭਾਰ ਘਟਾਇਆ, ਸਗੋਂ ਇਕ ਸਾਲ ਤਕ ਮਿੱਠੇ ਤੋਂ ਵੀ ਦੂਰ ਰਹੇ। ਫ਼ਿਲਮ ਦੇ ਕਿਰਦਾਰ ਲਈ ਕਾਰਤਿਕ ਦੀ ਇਸ ਦਿਖ ਕਾਫ਼ੀ ਚਰਚਾ ਵਿਚ ਰਿਹਾ। ਫ਼ਿਲਹਾਲ ਕਾਰਤਿਕ ਆਪਣੀ ਆਉਣ ਵਾਲੀ ਫ਼ਿਲਮ 'ਭੂਲ ਭੁਲਈਆ' ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ - ਊਸ਼ਾ ਮਹਿਤਾ ਦਾ ਕਿਰਦਾਰ ਨਿਭਾਅ ਕੇ ਅੰਦਰੋਂ ਹੋਈ ਮਜ਼ਬੂਤ: ਸਾਰਾ ਅਲੀ ਖ਼ਾਨ

3. ਰਣਵੀਰ ਸਿੰਘ (ਪਦਮਾਵਤ)

PunjabKesari

ਰਣਵੀਰ ਸਿੰਘ ਨੇ ਆਪਣੀ ਫ਼ਿਲਮ 'ਪਦਮਾਵਤ' ਵਿਚ ਖਿਲਜੀ ਦੇ ਕਿਰਦਾਰ ਲਈ ਆਪਣਾ ਭਾਰ ਵਧਾਇਆ। ਇਸ ਦੇ ਨਾਲ ਹੀ ਫ਼ਿਲਮ ਵਿਚ ਰਣਵੀਰ ਦੇ ਫੇਸ ਲੁੱਕ ਦੀ ਵੀ ਕਾਫ਼ੀ ਤਾਰੀਫ਼ ਹੋਈ ਸੀ, ਜਿਸ ਲਈ ਉਨ੍ਹਾਂ ਨੇ ਕਈ ਮਹੀਨੇ ਤਕ ਆਪਣੇ ਵਾਲ ਤੇ ਦਾੜ੍ਹੀ ਨਹੀਂ ਕਟਵਾਏ। ਪਦਮਾਵਤ ਤੋਂ ਬਾਅਦ ਰਣਵੀਰ ਨੇ ਫਿਲਮ 'ਗਲੀ ਬੁਆਏ' ਲਈ ਆਪਣਾ ਵਜ਼ਨ ਕਾਫੀ ਘੱਟ ਕੀਤਾ ਸੀ। ਦੋਵਾਂ ਫਿਲਮਾਂ 'ਚ ਰਣਵੀਰ ਦੇ ਟ੍ਰਾਂਸਫਾਰਮੇਸ਼ਨ ਦੀ ਕਾਫੀ ਤਾਰੀਫ ਹੋਈ ਸੀ। ਰਣਵੀਰ ਨੇ ਇਸ ਦੇ ਲਈ ਕਾਫੀ ਮਿਹਨਤ ਕੀਤੀ ਸੀ।

4. ਫਰਹਾਨ ਅਖ਼ਤਰ (ਭਾਗ ਮਿਲਖਾ ਭਾਗ)

PunjabKesari

ਇਸ ਤੋਂ ਇਲਾਵਾ ਮਿਲਖਾ ਸਿੰਘ ਦੀ ਬਾਇਓਪਿਕ ਲਈ ਫਰਹਾਨ ਅਖਤਰ ਨੇ ਸ਼ਾਨਦਾਰ ਬਾਡੀ ਟ੍ਰਾਂਸਫਾਰਮੇਸ਼ਨ ਕੀਤਾ ਸੀ। ਮਿਲਖਾ ਸਿੰਘ ਦੇ ਰੋਲ ਲਈ ਅਦਾਕਾਰ ਨੇ ਆਪਣੀ ਬਾਡੀ ਬਿਲਕੁਲ ਐਥਲੀਟ ਵਰਗੀ ਬਣਾਈ ਸੀ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਫਰਹਾਨ ਅਖ਼ਤਰ ਨੇ ਇਸ ਫ਼ਿਲਮ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰੀਆਂ ਸਨ। 

ਇਹ ਖ਼ਬਰ ਵੀ ਪੜ੍ਹੋ - ਕਰਨ ਔਜਲਾ ਨੇ ਗੱਡੇ ਝੰਡੇ, ਵਿਦੇਸ਼ ਦੀ ਧਰਤੀ 'ਤੇ ਇੰਝ ਚਮਕਾਇਆ ਪੰਜਾਬੀਆਂ ਦਾ ਨਾਂ

5. ਆਮਿਰ ਖ਼ਾਨ (ਦੰਗਲ)

PunjabKesari

ਇਸ ਦੇ ਨਾਲ ਹੀ ਅਦਾਕਾਰ ਆਮਿਰ ਖ਼ਾਨ ਨੇ ਫ਼ਿਲਮ ਦੰਗਲ ਵਿਚ ਆਪਣੀ ਭੂਮਿਕਾ ਲਈ ਆਪਣਾ ਭਾਰ 96 ਕਿਲੋ ਤੱਕ ਵਧਾ ਲਿਆ ਸੀ। ਇਸ ਦੇ ਲਈ ਉਸ ਨੇ ਸਿਰਫ 5 ਮਹੀਨੇ ਲਏ। ਤਾਂ ਕਿ ਉਹ ਆਪਣੇ ਕਿਰਦਾਰ 'ਚ ਪਰਫੈਕਟ ਨਜ਼ਰ ਆਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News