68 ਸਾਲ ਦੇ ਹੋਏ ਬਾਲੀਵੁੱਡ ਅਦਾਕਾਰ ਸੰਨੀ ਦਿਓਲ; ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕੁੱਝ ਦਿਲਚਸਪ ਕਿੱਸੇ
Sunday, Oct 19, 2025 - 10:52 AM (IST)

ਐਂਟਰਟੇਨਮੈਂਟ ਡੈਸਕ- ਸੰਨੀ ਦਿਓਲ ਅੱਜ ਆਪਣਾ 68ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ 'ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਕੁਝ ਖ਼ਾਸ ਗੱਲਾਂ ਦੱਸਾਂਗੇ। ਸੰਨੀ ਦਿਓਲ ਦਾ ਨਾਮ ਕਈ ਹੀਰੋਇਨਾਂ ਦੇ ਨਾਲ ਜੁੜਦਾ ਰਿਹਾ ਹੈ। ਸਭ ਤੋਂ ਪਹਿਲਾਂ ਅਦਾਕਾਰ ਦੀ ਜ਼ਿੰਦਗੀ 'ਚ ਅੰਮ੍ਰਿਤਾ ਸਿੰਘ ਆਈ ਸੀ। ਦੋਵੇਂ ਇੱਕ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਇੱਕ-ਦੂਜੇ ਦੇ ਨਜ਼ਦੀਕ ਆਏ ਸਨ ਪਰ ਡਿੰਪਲ ਕਪਾੜੀਆ ਦੇ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਇੰਨੀਆਂ ਜ਼ਿਆਦਾ ਸਨ ਕਿ ਡਿੰਪਲ ਦੀਆਂ ਧੀਆਂ ਤਾਂ ਸੰਨੀ ਦਿਓਲ ਨੂੰ ਛੋਟੇ ਪਾਪਾ ਤੱਕ ਕਹਿਣ ਲੱਗ ਪਈਆਂ ਸਨ। ਹਾਲਾਂਕਿ, ਡਿੰਪਲ ਕਪਾੜੀਆ ਅਤੇ ਸੰਨੀ ਦਿਓਲ ਨੇ ਕਿਸੇ ਵੀ ਅਫੇਅਰ ਤੋਂ ਇਨਕਾਰ ਕੀਤਾ।
ਇਹ ਵੀ ਪੜ੍ਹੋ: ਵੱਡੀ ਖਬਰ; ਪਲਟ ਗਈ ਸਵਾਰੀਆਂ ਨਾਲ ਭਰੀ ਬੱਸ, ਸੜਕ 'ਤੇ ਵਿਛ ਗਈਆਂ ਲਾਸ਼ਾਂ
ਸੰਨੀ ਦਿਓਲ 1984 ‘ਚ ਪੂਜਾ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇ ਸਨ। ਪੂਜਾ ਬ੍ਰਿਟਿਸ਼ ਮਾਂ ਸਾਰਾ ਅਤੇ ਭਾਰਤੀ ਮੂਲ ਦੇ ਕ੍ਰਿਸ਼ਣਨ ਦੇਵ ਮਾਹਲ ਦੀ ਧੀ ਹੈ। ਉਸ ਦਾ ਅਸਲੀ ਨਾਂਅ ਲਿੰਡਾ ਹੈ ਪਰ ਸੰਨੀ ਦਿਓਲ ਦੇ ਨਾਲ ਵਿਆਹ ਤੋਂ ਬਾਅਦ ਉਸ ਨੇ ਆਪਣਾ ਨਾਮ ਲਿੰਡਾ ਤੋਂ ਬਦਲ ਕੇ ਪੂਜਾ ਕਰ ਲਿਆ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ ਪਰ ਉਸ ਵੇਲੇ ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਸੰਨੀ ਦਿਓਲ ਨੇ ਇਨ੍ਹਾਂ ਤਸਵੀਰਾਂ ਨੂੰ ਝੂਠਾ ਦੱਸ ਕੇ ਵਿਆਹ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਪੂਜਾ ਸੰਨੀ ਦਿਓਲ ਦੀ ਬਚਪਨ ਦੀ ਦੋਸਤ ਸੀ। ਮੀਡੀਆ ਰਿਪੋਰਟਾਂ ਮੁਤਾਬਕ ਅੰਮ੍ਰਿਤਾ ਸਿੰਘ ਤੇ ਡਿੰਪਲ ਕਪਾਡੀਆ ਦੇ ਨਾਲ ਕਥਿਤ ਰਿਲੇਸ਼ਨ ਦੇ ਚੱਲਦੇ ਸੰਨੀ ਨੇ ਪੂਜਾ ਨਾਲ ਵਿਆਹ ਦੀਆਂ ਖਬਰਾਂ ਨੂੰ ਨਕਾਰਿਆ ਸੀ। ਦੱਸ ਦਈਏ ਕਿ ਪੂਜਾ ਲਾਈਮ ਲਾਈਟ ਤੋਂ ਦੂਰ ਰਹਿੰਦੀ ਹੈ ਅਤੇ ਕਦੇ ਵੀ ਉਹ ਮੀਡੀਆ ਦੇ ਸਾਹਮਣੇ ਨਹੀਂ ਆਈ। ਉਹ ਆਖਰੀ ਵਾਰ ਪੁੱਤਰ ਕਰਣ ਦਿਓਲ ਦੇ ਵਿਆਹ ‘ਤੇ ਜਨਤਕ ਤੌਰ ‘ਤੇ ਨਜ਼ਰ ਆਈ ਸੀ।
ਸੰਨੀ ਦਿਓਲ ਦੇ ਕਰੀਅਰ ਦੀ ਪਹਿਲੀ ਫਿਲਮ
ਸੰਨੀ ਦਿਓਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਬੇਤਾਬ' ਨਾਲ ਕੀਤੀ ਸੀ, ਇਸ ਫਿਲਮ ਵਿੱਚ ਉਹਨਾਂ ਨਾਲ ਅਦਾਕਾਰਾ ਅੰਮ੍ਰਿਤਾ ਸਿੰਘ ਸੀ। ਸੰਨੀ ਦਿਓਲ ਨੂੰ ਆਪਣੀ ਸ਼ਾਨਦਾਰ ਅਦਾਕਾਰੀ ਲਈ ਸਰਵੋਤਮ ਅਦਾਕਾਰ ਦਾ ਫਿਲਮਫੇਅਰ ਐਵਾਰਡ ਵੀ ਮਿਲ ਚੁੱਕਾ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ 'ਬਾਰਡਰ', 'ਦਾਮਿਨੀ', 'ਘਾਇਲ', 'ਚੁੱਪ', 'ਡਰ', 'ਗਦਰ', 'ਬਦਨਾਮ' ਵਰਗੀਆਂ ਕਈ ਹਿੱਟ ਫਿਲਮਾਂ ਸਿਨੇਮਾ ਜਗਤ ਨੂੰ ਦਿੱਤੀਆਂ ਹਨ। ਅਦਾਕਾਰ ਨੇ ਹਾਲ ਹੀ ਵਿੱਚ ਹਿੰਦੀ ਸਿਨੇਮਾ ਨੂੰ ਬਲਾਕਬਸਟਰ ਫਿਲਮ 'ਗਦਰ 2' ਦਿੱਤੀ ਸੀ ਅਤੇ ਹੁਣ ਉਹ ਬਾਰਡਰ 2 ਵਿਚ ਨਜ਼ਰ ਆਉਣਗੇ। ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ 'ਬਾਰਡਰ 2' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਫਿਲਮ 'ਬਾਰਡਰ 2' ਵਿੱਚ ਸੰਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਇਹ ਫਿਲਮ 23 ਜਨਵਰੀ 2026 ਨੂੰ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਮੁੜ ਪਸਰਿਆ ਮਾਤਮ, ਮਸ਼ਹੂਰ ਸੰਗੀਤਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8