ਵੈਸ਼ਨੋ ਦੇਵੀ ਮਗਰੋਂ ਹੁਣ ਸਾਈਂ ਮੰਦਰ ਪਹੁੰਚੇ ਸ਼ਾਹਰੁਖ, ਧੀ ਸੁਹਾਨਾ ਨਾਲ ਕੀਤੀ ਆਰਤੀ ਤੇ ਟੇਕਿਆ ਮੱਥਾ

Friday, Dec 15, 2023 - 11:17 AM (IST)

ਵੈਸ਼ਨੋ ਦੇਵੀ ਮਗਰੋਂ ਹੁਣ ਸਾਈਂ ਮੰਦਰ ਪਹੁੰਚੇ ਸ਼ਾਹਰੁਖ, ਧੀ ਸੁਹਾਨਾ ਨਾਲ ਕੀਤੀ ਆਰਤੀ ਤੇ ਟੇਕਿਆ ਮੱਥਾ

ਮੁਬਈ (ਬਿਊਰੋ) - ਹਿੰਦੀ ਸਿਨੇਮਾ ਦੇ 'ਬਾਦਸ਼ਾਹ' ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਫ਼ਿਲਮ 'ਡਿੰਕੀ' ਕੁਝ ਹੀ ਦਿਨਾਂ 'ਚ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਫ਼ਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਸ਼ਾਹਰੁਖ ਮਾਤਾ ਵੈਸ਼ਨੋ ਦੇਵੀ ਜੀ ਦੇ ਮੰਦਰ ਤੋਂ ਬਾਅਦ ਸ਼ਿਰਡੀ ਸਾਈਂ ਬਾਬਾ ਦੇ ਦਰਬਾਰ ਪਹੁੰਚੇ। ਇਸ ਦੌਰਾਨ ਉਨ੍ਹਾਂ ਦੀ ਬੇਟੀ ਸੁਹਾਨਾ ਖਾਨ ਅਤੇ ਮੈਨੇਜਰ ਪੂਜਾ ਡਡਲਾਨੀ ਵੀ ਮੌਜੂਦ ਸਨ।

ਧੀ ਨਾਲ ਸ਼ਾਹਰੁਖ ਨੇ ਕੀਤੀ ਸਾਈਂ ਬਾਬਾ ਜੀ ਦੀ ਆਰਤੀ
ਵੀਰਵਾਰ ਨੂੰ ਸ਼ਾਹਰੁਖ ਧੀ ਸੁਹਾਨਾ ਖ਼ਾਨ ਨਾਲ ਸ਼ਿਰਡੀ ਸਾਈਂ ਬਾਬਾ ਦੇ ਦਰਸ਼ਨਾਂ ਲਈ ਪਹੁੰਚੇ। ANI ਦੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਸ਼ਾਹਰੁਖ ਡੈਨਿਮ ਜੀਨਸ, ਸਫੇਦ ਟੀ-ਸ਼ਰਟ, ਕੈਪ ਅਤੇ ਚਸ਼ਮਾ ਵਾਲੀ ਖੁੱਲ੍ਹੀ ਕਾਲੀ ਕਮੀਜ਼ ਪਹਿਨੇ ਨਜ਼ਰ ਆ ਰਹੇ ਹਨ। ਜਿਵੇਂ ਹੀ ਅਭਿਨੇਤਾ ਕਾਰ ਤੋਂ ਹੇਠਾਂ ਉਤਰਿਆ, ਪ੍ਰਸ਼ੰਸਕਾਂ ਨੇ ਅਦਾਕਾਰ ਨੂੰ ਘੇਰ ਲਿਆ ਅਤੇ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਪ੍ਰਸ਼ੰਸਕਾਂ ਨੂੰ ਮਿਲਣ ਤੋਂ ਬਾਅਦ ਉਹ ਸਾਈਂ ਬਾਬਾ ਦਾ ਆਸ਼ੀਰਵਾਦ ਲੈਣ ਲਈ ਮੰਦਰ ਗਏ।

ਸਲਵਾਰ ਸੂਟ 'ਚ ਨਜ਼ਰ ਆਈ ਸੁਹਾਨਾ
ਜ਼ੋਇਆ ਅਖਤਰ ਦੇ ਨਿਰਦੇਸ਼ਨ 'ਚ ਬਣੀ 'ਦਿ ਆਰਚੀਜ਼' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਸੁਹਾਨਾ ਵੀ ਆਪਣੇ ਪਿਤਾ ਸ਼ਾਹਰੁਖ ਨਾਲ ਸਾਈਂ ਬਾਬਾ ਦੇ ਦਰਬਾਰ ਆਈ ਸੀ। ਇਸ ਦੌਰਾਨ ਸੁਹਾਨਾ ਓਸ਼ਨ ਬਲੂ ਕਲਰ ਦੇ ਸਲਵਾਲ ਸੂਟ 'ਚ ਨਜ਼ਰ ਆਈ। ਖੁੱਲ੍ਹੇ ਵਾਲਾਂ ਅਤੇ ਸਿੰਪਲ ਲੁੱਕ 'ਚ ਸੁਹਾਨਾ ਕਾਫ਼ੀ ਖੂਬਸੂਰਤ ਲੱਗ ਰਹੀ ਹੈ। ਸੁਹਾਨਾ ਨਾਲ ਪੂਜਾ ਡਡਲਾਨੀ ਵੀ ਸਲਵਾਰ ਸੂਟ 'ਚ ਨਜ਼ਰ ਆਈ।

PunjabKesari

ਸ਼ਾਹਰੁਖ ਨੇ ਧੀ ਸੁਹਾਨਾ ਨਾਲ ਕੀਤੀ ਸਾਈਂ ਬਾਬਾ ਜੀ ਦੀ ਆਰਤੀ
ਸ਼ਿਰਡੀ ਸਾਈਂ ਬਾਬਾ ਤੋਂ ਸ਼ਾਹਰੁਖ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਆਪਣੀ ਧੀ ਸੁਹਾਨਾ ਨਾਲ ਆਰਤੀ ਕਰਦੇ ਨਜ਼ਰ ਆ ਰਹੇ ਹਨ। ਅਦਾਕਾਰ ਨੇ ਵੀ ਮੱਥਾ ਟੇਕਿਆ ਅਤੇ ਸਾਈਂ ਬਾਬਾ ਤੋਂ ਆਸ਼ੀਰਵਾਦ ਲਿਆ। ਉਹ ਬਾਬਾ ਸਾਈਂ ਦੀ ਭਗਤੀ 'ਚ ਪੂਰੀ ਤਰ੍ਹਾਂ ਲੀਨ ਦਿਖਾਈ ਦਿੱਤਾ।

PunjabKesari

ਡੰਕੀ ਕਦੋਂ ਰਿਲੀਜ਼ ਹੋ ਰਹੀ ਹੈ?
ਸ਼ਾਹਰੁਖ ਨੇ ਆਪਣੀ ਆਉਣ ਵਾਲੀ ਫ਼ਿਲਮ 'ਡਿੰਕੀ' ਦੀ ਤਿਆਰੀ ਕਰ ਲਈ ਹੈ। 2023 ਦੀਆਂ 2 ਬਲਾਕਬਸਟਰ ਫ਼ਿਲਮਾਂ 'ਪਠਾਨ' ਅਤੇ 'ਜਵਾਨ' ਦੇਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ 'ਡਿੰਕੀ' ਵੀ ਬਾਕਸ ਆਫਿਸ 'ਤੇ ਹਲਚਲ ਮਚਾ ਸਕਦੀ ਹੈ। ਰਾਜਕੁਮਾਰ ਹਿਰਾਨੀ ਦੁਆਰਾ ਨਿਰਦੇਸ਼ਿਤ 'ਡਿੰਕੀ' 21 ਦਸੰਬਰ 2023 ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ 'ਚ ਵਿੱਕੀ ਕੌਸ਼ਲ, ਤਾਪਸੀ ਪੰਨੂ ਅਤੇ ਬੋਮਨ ਇਰਾਨੀ ਵੀ ਅਹਿਮ ਭੂਮਿਕਾਵਾਂ 'ਚ ਹਨ।

PunjabKesari

ਰਿਲੀਜ਼ਿੰਗ ਤੋਂ ਪਹਿਲਾਂ ਹੀ 'ਡੰਕੀ' ਨੇ ਕੀਤਾ ਕਰੋੜਾਂ ਦਾ ਕਾਰੋਬਾਰ
ਰਿਲੀਜ਼ਿੰਗ ਤੋਂ ਪਹਿਲਾਂ ਹੀ 'ਡੰਕੀ' ਦੀ ਵਿਦੇਸ਼ਾਂ 'ਚ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਐਡਵਾਂਸ ਬੁਕਿੰਗ ਮਾਮਲੇ 'ਚ ਫ਼ਿਲਮ ਨੇ ਵੀਰਵਾਰ ਨੂੰ 300 ਹਜ਼ਾਰ ਅਮਰੀਕੀ ਡਾਲਰ ਯਾਨੀ 2 ਕਰੋੜ ਤੋਂ 50 ਲੱਖ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ‘ਡੰਕੀ’ ਦੀ ਵਿਦੇਸ਼ਾਂ 'ਚ ਐਡਵਾਂਸ ਬੁਕਿੰਗ ਸ਼ੁਰੂ ਹੋਈ ਨੂੰ 7 ਦਿਨ ਹੋ ਗਏ ਹਨ। ਫ਼ਿਲਮ ਨੇ ਵੀਰਵਾਰ ਨੂੰ ਪਹਿਲੇ ਦਿਨ 2. 50 ਲੱਖ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਹਫ਼ਤੇ ਦੇ ਅੰਤ ਤੱਕ ਫ਼ਿਲਮ 500 ਹਜ਼ਾਰ ਅਮਰੀਕੀ ਡਾਲਰ ਯਾਨੀ 4 ਕਰੋੜ ਤੋਂ ਵੱਧ ਦੀ ਕਮਾਈ ਕਰ ਲਵੇਗੀ। 

PunjabKesari

ਕੈਨੇਡਾ 'ਚ ਮਿਲਿਆ ਚੰਗਾ ਹੁੰਗਾਰਾ 
'ਡੰਕੀ' ਤੋਂ ਪਹਿਲਾਂ ਸ਼ਾਹਰੁਖ ਦੀਆਂ 'ਜਵਾਨ' ਅਤੇ 'ਪਠਾਨ' ਵਰਗੀਆਂ ਫ਼ਿਲਮਾਂ ਨੇ ਵੀ ਐਡਵਾਂਸ ਬੁਕਿੰਗ 'ਚ ਚੰਗਾ ਕਲੈਕਸ਼ਨ ਕੀਤਾ ਸੀ। ਵਿਦੇਸ਼ਾਂ 'ਚ ਐਡਵਾਂਸ ਬੁਕਿੰਗ ਦੇ ਮਾਮਲੇ 'ਚ ਫ਼ਿਲਮ ਨੇ ਅਮਰੀਕਾ 'ਚ ਸਭ ਤੋਂ ਜ਼ਿਆਦਾ ਕਮਾਈ ਕੀਤੀ ਹੈ। ਬੁੱਧਵਾਰ ਨੂੰ ਹੀ 'ਡੰਕੀ' ਨੇ ਕਰੀਬ 1 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹਾਲਾਂਕਿ ਆਸਟ੍ਰੇਲੀਆ ਅਤੇ ਕੈਨੇਡਾ 'ਚ ਸਭ ਤੋਂ ਵਧੀਆ ਹੁੰਗਾਰਾ ਮਿਲਿਆ ਹੈ।  

PunjabKesari

PunjabKesari


author

sunita

Content Editor

Related News