B''Day Spl : ਨਸ਼ੇ ਦੇ ਆਦੀ ਸੰਜੇ ਦੱਤ ਨੂੰ ਇਸ ਤਰ੍ਹਾਂ ਮਿਲਿਆ ਸੀ ਦੂਜਾ ਜਨਮ

Wednesday, Jul 29, 2020 - 03:41 PM (IST)

B''Day Spl : ਨਸ਼ੇ ਦੇ ਆਦੀ ਸੰਜੇ ਦੱਤ ਨੂੰ ਇਸ ਤਰ੍ਹਾਂ ਮਿਲਿਆ ਸੀ ਦੂਜਾ ਜਨਮ

ਮੁੰਬਈ (ਬਿਊਰੋ) - ਬਾਲੀਵੁੱਡ ਦੇ ਸੰਜੂ ਬਾਬਾ ਯਾਨੀ ਕਿ ਸੰਜੇ ਦੱਤ ਦਾ ਜਨਮ ਦਿਨ ਹੈ। ਸੰਜੇ ਦੱਤ ਦਾ ਜਨਮ 29 ਜੁਲਾਈ 1969 ਨੂੰ ਮੁੰਬਈ ਵਿਚ ਅਦਾਕਾਰ ਸੁਨੀਲ ਦੱਤ ਤੇ ਮਾਂ ਨਰਗਿਸ ਦੇ ਘਰ ਹੋਇਆ ਸੀ। ਸੰਜੇ ਦੱਤ ਦੀ ਜ਼ਿੰਦਗੀ ਕਿਸੇ ਫ਼ਿਲਮ ਤੋਂ ਘੱਟ ਨਹੀਂ ਹੈ । ਉਹਨਾਂ ਦੀ ਜ਼ਿੰਦਗੀ ਵਿਚ ਰੋਮਾਂਸ, ਐਕਸ਼ਨ ਵੀ ਰਿਹਾ ਹੈ ਤੇ ਟ੍ਰੈਜਡੀ ਵੀ ਰਹੀ ਹੈ । ਸੰਜੇ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਉਤਰਾਅ-ਚੜਾਅ ਦੇਖੇ ਹਨ । ਇਸੇ ਲਈ ਉਹਨਾਂ ਦੀ ਜ਼ਿੰਦਗੀ ’ਤੇ ਫ਼ਿਲਮ ਬਣੀ ਹੈ ਸੰਜੂ ।
PunjabKesari
ਇਸ ਫ਼ਿਲਮ ਵਿਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਉਹ ਨਸ਼ੇ ਦੇ ਆਦੀ ਹੋ ਗਏ ਸਨ ਤੇ ਕਿਸ ਤਰ੍ਹਾਂ ਉਹਨਾਂ ਨੇ ਇਸ ਤੋਂ ਛੁਟਕਾਰਾ ਪਾਇਆ ਸੀ । ਸੰਜੇ ਦੱਤ ਨੇ ਖ਼ੁਦ ਵੀ ਇੱਕ ਵਾਰ ਇਸ ਦਾ ਖ਼ੁਲਾਸਾ ਕੀਤਾ ਸੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਖ਼ੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਸੰਜੇ ਦੱਤ ਦੱਸ ਰਹੇ ਹਨ ਕਿ ‘ਸਵੇਰ ਦਾ ਸਮਾਂ ਸੀ ਤੇ ਮੈਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਸੀ। ਮੇਰੀ ਮਾਂ ਉਸ ਸਮੇਂ ਗੁਜਰ ਚੁੱਕੀ ਸੀ।
PunjabKesari
ਮੈਂ ਨੌਕਰ ਨੂੰ ਕਿਹਾ ਕਿ ਮੈਨੂੰ ਰੋਟੀ ਦੇ। ਉਸ ਨੇ ਕਿਹਾ ਕਿ ਬਾਬਾ ਤੁਸੀਂ ਦੋ ਦਿਨਾਂ ਤੋਂ ਕੁਝ ਖਾਂਧਾ ਨਹੀ ਬਸ ਸੁੱਤੇ ਰਹੇ ਹੋ। ਇਸ ਤੋਂ ਬਾਅਦ ਮੈਂ ਉੱਠਿਆ ਤੇ ਸਿੱਧਾ ਬਾਥਰੂਮ ਵਿਚ ਗਿਆ ਅਤੇ ਆਪਣੇ-ਆਪ ਨੂੰ ਦੇਖਿਆ ਮੇਰੇ ਮੂੰਹ ਅਤੇ ਨੱਕ ਵਿਚੋਂ ਖੂਨ ਨਿਕਲ ਰਿਹਾ ਸੀ।
PunjabKesari
ਇਸ ਤੋਂ ਬਾਅਦ ਮੈਂ ਆਪਣੇ ਪਿਤਾ ਕੋਲ ਗਿਆ ਅਤੇ ਕਿਹਾ ਕਿ ਮੈਂ ਨਸ਼ੇ ਦਾ ਆਦੀ ਹੋ ਗਿਆ ਹਾਂ ਤੇ ਮੈਂ ਇਸ ਨੂੰ ਛੱਡਣਾ ਚਾਹੁੰਨਾ ਹਾਂ। ਇਸ ਤੋਂ ਬਾਅਦ ਮੈਂ ਅਮਰੀਕਾ ਨਸ਼ਾ ਛੁਡਾਓ ਕੇਂਦਰ ਵਿਚ ਚਲਾ ਗਿਆ ਤੇ ਦੋ ਸਾਲ ਉੱਥੇ ਰਿਹਾ।
PunjabKesari
ਇਸ ਤੋਂ ਬਾਅਦ ਮੈਂ ਮੁੰਬਈ ਆ ਗਿਆ ਘਰ ਪਹੁੰਚਦੇ ਹੀ ਨਸ਼ਾ ਵੇਚਣ ਵਾਲਾ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਬਾਬਾ ਇਹ ਨਵਾਂ ਮਾਲ ਆਇਆ ਹੈ । ਤੁਹਾਡੇ ਲਈ ਮੁਫ਼ਤ, ਇਸ ਸਮੇਂ ਮੈਂ ਤੈਅ ਕੀਤਾ ਕਿ ਮੈਂ ਕਦੇ ਵੀ ਨਸ਼ਾ ਨਹੀਂ ਲਵਾਂਗਾ।
PunjabKesari


author

sunita

Content Editor

Related News