''ਸਿਕੰਦਰ'' ਤੋਂ ਸਲਮਾਨ ਖ਼ਾਨ ਦੀ ਪਹਿਲੀ ਆਈ ਸਾਹਮਣੇ, ਵੇਖ ਫੈਨਜ਼ ਹੋਏ ਬਾਗੋ-ਬਾਗ

Wednesday, Sep 25, 2024 - 03:10 PM (IST)

''ਸਿਕੰਦਰ'' ਤੋਂ ਸਲਮਾਨ ਖ਼ਾਨ ਦੀ ਪਹਿਲੀ ਆਈ ਸਾਹਮਣੇ, ਵੇਖ ਫੈਨਜ਼ ਹੋਏ ਬਾਗੋ-ਬਾਗ

ਮੁੰਬਈ (ਬਿਊਰੋ) : ਅਦਾਕਾਰ ਸਲਮਾਨ ਖ਼ਾਨ ਈਦ 2025 ਦੇ ਮੌਕੇ 'ਤੇ ਬਾਕਸ ਆਫਿਸ 'ਤੇ ਕਮਾਈ ਦੀ ਸੁਨਾਮੀ ਲਿਆਉਣ ਦੀ ਤਿਆਰੀ ਕਰ ਰਹੇ ਹਨ। ਸਲਮਾਨ 2025 ਦੀ ਈਦ 'ਤੇ 'ਸਿਕੰਦਰ' ਨਾਲ ਬਾਕਸ ਆਫਿਸ 'ਤੇ ਧਮਾਲ ਮਚਾਉਣਗੇ। ਸਲਮਾਨ ਦੀ ਫ਼ਿਲਮ 'ਸਿਕੰਦਰ' ਦਾ ਇੱਕ ਹੋਰ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਪੋਸਟਰ ਨੂੰ 'ਸਿਕੰਦਰ' ਤੋਂ ਸਲਮਾਨ ਦਾ ਫਰਸਟ ਲੁੱਕ ਮੰਨਿਆ ਜਾ ਰਿਹਾ ਹੈ। ਸਲਮਾਨ ਦੀ ਫ਼ਿਲਮ 'ਸਿਕੰਦਰ' ਦਾ ਇਹ ਪੋਸਟਰ ਹੁਣ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਿਹਾ ਹੈ। ਭਾਈਜਾਨ ਦਾ 'ਸਿਕੰਦਰ ਲੁੱਕ' ਦੇਖ ਸਲਮਾਨ ਦੇ ਪ੍ਰਸ਼ੰਸਕ ਦੰਗ ਰਹਿ ਗਏ ਹਨ। ਪ੍ਰਸ਼ੰਸਕ ਅਤੇ ਬਾਲੀਵੁੱਡ ਸੈਲੇਬਸ ਹੁਣ ਭਾਈਜਾਨ ਦੇ ਲੁੱਕ ਦੀ ਤਾਰੀਫ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸ਼ਰੇਆਮ ਆਖ ਦਿੱਤੀਆਂ ਇਹ ਗੱਲਾਂ

ਸਲਮਾਨਨੇ ਬੀਤੀ ਰਾਤ 'ਸਿਕੰਦਰ' ਤੋਂ ਆਪਣਾ ਪਹਿਲਾ ਲੁੱਕ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਤੋਂ ਇਲਾਵਾ, ਸਲਮਾਨ ਦਾ ਇਹ ਲੁੱਕ ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਕਾਫੀ ਮਸ਼ਹੂਰ ਹੋ ਗਿਆ ਹੈ। 'ਸਿਕੰਦਰ' ਦੇ ਸੈੱਟ ਤੋਂ ਇਸ ਤਸਵੀਰ 'ਚ ਸਲਮਾਨ ਜਿਮ ਕਰਦੇ ਨਜ਼ਰ ਆ ਰਹੇ ਹਨ ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਭਾਈਜਾਨ ਦੇ ਪ੍ਰਸ਼ੰਸਕ ਸਭ ਤੋਂ ਜ਼ਿਆਦਾ ਉਨ੍ਹਾਂ ਦੀਆਂ ਮਾਸਪੇਸ਼ੀਆਂ 'ਤੇ ਨਜ਼ਰ ਰੱਖ ਰਹੇ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News