'ਮੈਂ ਕਾਲਾ ਹਿਰਨ ਨਹੀਂ ਮਾਰਿਆ'

Wednesday, Oct 23, 2024 - 12:01 PM (IST)

'ਮੈਂ ਕਾਲਾ ਹਿਰਨ ਨਹੀਂ ਮਾਰਿਆ'

ਨਵੀਂ ਦਿੱਲੀ (ਬਿਊਰੋ) - 26 ਸਾਲਾਂ ਤੋਂ ਇੱਕ ਕੇਸ ਸਲਮਾਨ ਖ਼ਾਨ ਦਾ ਪਿੱਛਾ ਨਹੀਂ ਛੱਡ ਰਿਹਾ। 1998 'ਚ ਸਲਮਾਨ ਖ਼ਾਨ ਅਤੇ ਉਸ ਦੇ 'ਹਮ ਸਾਥ ਸਾਥ ਹੈ' ਦੇ ਸਹਿ-ਸਟਾਰ ਸੈਫ ਅਲੀ ਖ਼ਾਨ, ਤੱਬੂ ਅਤੇ ਸੋਨਾਲੀ ਬੇਂਦਰੇ ‘ਤੇ ਰਾਜਸਥਾਨ ਦੇ ਇੱਕ ਪਿੰਡ 'ਚ ਕਾਲੇ ਹਿਰਨ ਦਾ ਸ਼ਿਕਾਰ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਇਸ ਮਾਮਲੇ ‘ਚ ਸਲਮਾਨ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਜ਼ਮਾਨਤ ਮਿਲ ਗਈ ਸੀ। ਫਿਰ ਜਦੋਂ ਕੇਸ ਦੀ ਸੁਣਵਾਈ ਸ਼ੁਰੂ ਹੋਈ ਤਾਂ ਭਾਈਜਾਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਦੁਬਾਰਾ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਸੁਪਰਸਟਾਰ ਦੀ ਜਾਨ ਦਾ ਦੁਸ਼ਮਣ ਬਣ ਗਿਆ ਹੈ। ਖ਼ਾਨ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਇਸ ਦੌਰਾਨ ਅਦਾਕਾਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਸਲਮਾਨ ਕਹਿ ਰਹੇ ਹਨ ਕਿ ਉਨ੍ਹਾਂ ਨੇ ਕਾਲੇ ਹਿਰਨ ਦਾ ਸ਼ਿਕਾਰ ਨਹੀਂ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਦਾ ਇੰਸਟਾਗ੍ਰਾਮ ਹੈਕ, ਫਿਰੌਤੀ 'ਚ ਮੰਗੇ 5 ਲੱਖ

ਸਲੀਮ ਖ਼ਾਨ ਦਾ ਬਿਆਨ
ਹਾਲ ਹੀ 'ਚ ਸਲਮਾਨ ਦੇ ਪਿਤਾ ਅਤੇ ਮਸ਼ਹੂਰ ਲੇਖਕ ਸਲੀਮ ਖ਼ਾਨ ਨੇ ਆਪਣੇ ਬੇਟੇ ਬਾਰੇ ਗੱਲ ਕਰਦਿਆਂ ਕਿਹਾ ਸੀ ਕਿ, ''ਉਹ ਕਾਕਰੋਚ ਨੂੰ ਨਹੀਂ ਮਾਰ ਸਕਦੇ ਤਾਂ ਕਾਲੇ ਹਿਰਨ ਨੂੰ ਕਿਵੇਂ ਮਾਰ ਸਕਦੇ ਹਨ। ਉਸ ਨੇ ਕਿਹਾ ਸੀ ਕਿ ਜਦੋਂ ਕੋਈ ਅਪਰਾਧ ਨਹੀਂ ਹੋਇਆ ਹੈ ਤਾਂ ਮੁਆਫੀ ਕਿਉਂ ਮੰਗੀਏ।'' ਹੁਣ ਸਲਮਾਨ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਖ ਰਹੇ ਹਨ ਕਿ, ''ਉਨ੍ਹਾਂ ਨੇ ਕਾਲੇ ਹਿਰਨ ਨੂੰ ਨਹੀਂ ਮਾਰਿਆ।''

'ਮੈਂ ਕਾਲਾ ਹਿਰਨ ਨਹੀਂ ਮਾਰਿਆ'
ਦਰਅਸਲ, ਸਾਲ 2008 'ਚ ਸਲਮਾਨ ਖ਼ਾਨ ਦਾ ਇੱਕ ਇੰਟਰਵਿਊ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ Reddit ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ਕਲਿੱਪ 'ਚ ਅਦਾਕਾਰ ਕਾਲੇ ਹਿਰਨ ਨੂੰ ਮਾਰਨ ਤੋਂ ਇਨਕਾਰ ਕਰਦੇ ਨਜ਼ਰ ਆ ਰਹੇ ਹਨ।  ਇੰਟਰਵਿਊ 'ਚ, ਇੰਟਰਵਿਊਰ ਨੇ ਸਲਮਾਨ ਖ਼ਾਨ ਨੂੰ 'ਅਣਜਾਣਤਾ ਦਾ ਸ਼ਿਕਾਰ' ਕਿਹਾ ਅਤੇ ਕਿਹਾ ਕਿ ਉਸ ਨੂੰ ਨਹੀਂ ਲੱਗਦਾ ਕਿ ਸਲਮਾਨ ਨੇ ਜਾਣਬੁੱਝ ਕੇ ਇਸ ਜਾਨਵਰ ਨੂੰ ਮਾਰਿਆ ਹੋਵੇਗਾ। ਸਲਮਾਨ ਇਸ 'ਤੇ ਕੁਝ ਦੇਰ ਸੋਚਦੇ ਹਨ ਅਤੇ ਫਿਰ ਜਵਾਬ ਦਿੰਦੇ ਹਨ, ''ਇਹ ਇਕ ਲੰਬੀ ਕਹਾਣੀ ਹੈ ਅਤੇ ਮੈਂ ਕਾਲੇ ਹਿਰਨ ਨੂੰ ਨਹੀਂ ਮਾਰਿਆ।''

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'

ਸਲਮਾਨ ਨੂੰ ਦੱਸਿਆ ਜਾ ਰਿਹਾ ਹੈ ਬੇਕਸੂਰ
ਜਦੋਂ ਉਨ੍ਹਾਂ ਤੋਂ ਉਨ੍ਹਾਂ ਦੇ ਜੇਲ੍ਹ ਅਨੁਭਵ ਬਾਰੇ ਪੁੱਛਿਆ ਗਿਆ ਤਾਂ ਸਲਮਾਨ ਨੇ ਮਜ਼ਾਕੀਆ ਲਹਿਜੇ 'ਚ ਕਿਹਾ, ‘ਬਹੁਤ ਮਜ਼ੇਦਾਰ ਸੀ।’ ਇਸ ਪੁਰਾਣੀ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ, ਨੇਟੀਜ਼ਨਸ ਨੇ ਰੈੱਡਿਟ ‘ਤੇ ਕਾਲਾ ਹਿਰਨ ਮਾਮਲੇ ‘ਚ ਸਲਮਾਨ ਦੇ ਸ਼ਾਮਲ ਹੋਣ ਦੀ ਸੱਚਾਈ ਦੀ ਚਰਚਾ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੇ ਕਈ ਪ੍ਰਸ਼ੰਸਕਾਂ ਨੇ ਅਭਿਨੇਤਾ ਦਾ ਬਚਾਅ ਕੀਤਾ ਹੈ ਅਤੇ ਉਨ੍ਹਾਂ ਨੂੰ ਬੇਕਸੂਰ ਦੱਸਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News