ਚੋਣ ਮੈਦਾਨ 'ਚ ਉਤਰੇ ਅਦਾਕਾਰ ਰਿਤੇਸ਼ ਦੇਸ਼ਮੁਖ, ਦੇਖੋ ਤਸਵੀਰਾਂ
Wednesday, Nov 13, 2024 - 11:31 AM (IST)
ਐਟਰਟੇਨਮੈਂਟ ਡੈਸਕ- ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਕਈ ਮਸ਼ਹੂਰ ਹਸਤੀਆਂ ਵੱਖ-ਵੱਖ ਸਿਆਸੀ ਪਾਰਟੀਆਂ ਲਈ ਪ੍ਰਚਾਰ ਕਰ ਰਹੀਆਂ ਹਨ। ਇਸ ਦੇ ਨਾਲ ਹੀ ਕਈ ਕਲਾਕਾਰਾਂ ਦੇ ਪਰਿਵਾਰਕ ਮੈਂਬਰ ਵੀ ਇਸ ਵਾਰ ਚੋਣ ਲੜ ਰਹੇ ਹਨ। ਇਸ ਦੌਰਾਨ ਅਦਾਕਾਰ ਰਿਤੇਸ਼ ਦੇਸ਼ਮੁਖ ਆਪਣੇ ਛੋਟੇ ਭਰਾ ਅਤੇ ਕਾਂਗਰਸ ਉਮੀਦਵਾਰ ਧੀਰਜ ਦੇਸ਼ਮੁਖ ਲਈ ਪ੍ਰਚਾਰ ਕਰ ਰਹੇ ਹਨ।
ਰਿਤੇਸ਼ ਦੇਸ਼ਮੁਖ ਲਾਤੂਰ 'ਚ ਕੀਤਾ ਚੋਣ ਪ੍ਰਚਾਰ
ਐਤਵਾਰ ਨੂੰ ਰਿਤੇਸ਼ ਦੇਸ਼ਮੁਖ ਆਪਣੇ ਭਰਾ ਧੀਰਜ ਲਈ ਪ੍ਰਚਾਰ ਕਰਨ ਲਾਤੂਰ ਪਹੁੰਚੇ ਸਨ। ਧੀਰਜ ਦੇਸ਼ਮੁਖ ਨੂੰ ਲਾਤੂਰ ਤੋਂ ਕਾਂਗਰਸ ਦਾ ਉਮੀਦਵਾਰ ਬਣਾਇਆ ਗਿਆ ਹੈ। ਭਾਜਪਾ ਨੇ ਉਨ੍ਹਾਂ ਦੇ ਖਿਲਾਫ ਰਮੇਸ਼ ਕਰਾੜ ਨੂੰ ਮੈਦਾਨ 'ਚ ਉਤਾਰਿਆ ਹੈ।
ਆਪਣੇ ਭਰਾ ਲਈ ਵੋਟਾਂ ਮੰਗਦੇ ਹੋਏ ਰਿਤੇਸ਼ ਦੇਸ਼ਮੁਖ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਨੇ ਕਿਹਾ ਹੈ ਕਿ ਕੰਮ ਧਰਮ ਹੈ, ਜੋ ਵਿਅਕਤੀ ਇਮਾਨਦਾਰੀ ਨਾਲ ਕੰਮ ਕਰਦਾ ਹੈ ਉਹ ਧਰਮ ਕਰਦਾ ਹੈ ਅਤੇ ਜੋ ਕੰਮ ਨਹੀਂ ਕਰਦੇ ਉਨ੍ਹਾਂ ਨੂੰ ਧਰਮ ਦੀ ਲੋੜ ਹੁੰਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਕਹੋ ਪਹਿਲਾਂ ਵਿਕਾਸ ਦੀ ਗੱਲ ਕਰੋ। ਅਸੀਂ ਆਪਣੇ ਧਰਮ ਦੀ ਰੱਖਿਆ ਕਰਾਂਗੇ।ਬੀਜੇਪੀ 'ਤੇ ਚੁਟਕੀ ਲੈਂਦਿਆਂ ਰਿਤੇਸ਼ ਦੇਸ਼ਮੁਖ ਨੇ ਕਿਹਾ, "ਦੇਸ਼ ਦੇ ਪੜ੍ਹੇ-ਲਿਖੇ ਨੌਜਵਾਨਾਂ ਕੋਲ ਨੌਕਰੀਆਂ ਨਹੀਂ ਹਨ ਅਤੇ ਉਨ੍ਹਾਂ ਨੂੰ ਨੌਕਰੀਆਂ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਹਾਂ, ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਚੰਗੇ ਭਾਅ ਨਹੀਂ ਮਿਲ ਰਹੇ।"ਤੁਹਾਨੂੰ ਦੱਸ ਦੇਈਏ ਕਿ 20 ਨਵੰਬਰ ਨੂੰ ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਚੋਣਾਂ ਹੋਣੀਆਂ ਹਨ।