ਧਰਮਿੰਦਰ ਨੇ ਸਾਂਝਾ ਕੀਤਾ ਖ਼ਾਸ ਵੀਡੀਓ, ਵਹੀਦਾ ਰਹਿਮਾਨ ਦੇ ਦੋਸ਼ਾਂ ਦਾ ਦਿੱਤਾ ਜਵਾਬ (ਵੀਡੀਓ)

Wednesday, May 26, 2021 - 05:41 PM (IST)

ਧਰਮਿੰਦਰ ਨੇ ਸਾਂਝਾ ਕੀਤਾ ਖ਼ਾਸ ਵੀਡੀਓ, ਵਹੀਦਾ ਰਹਿਮਾਨ ਦੇ ਦੋਸ਼ਾਂ ਦਾ ਦਿੱਤਾ ਜਵਾਬ (ਵੀਡੀਓ)

ਮੁੰਬਈ (ਬਿਊਰੋ) : ਮਸ਼ਹੂਰ ਬਾਲੀਵੁੱਡ ਅਦਾਕਾਰਾ ਧਰਮਿੰਦਰ ਸਭ ਦੇ ਪਿਆਰੇ ਹਨ। ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਧਰਮਿੰਦਰ ਨੂੰ ਬਾਲੀਵੁੱਡ ਦਾ 'ਹੀ-ਮੈਨ' ਵੀ ਆਖਿਆ ਜਾਂਦਾ ਹੈ। ਹਾਲ ਹੀ 'ਚ ਧਰਮਿੰਦਰ ਅਦਾਕਾਰ ਸ਼ਤਰੂਘਨ ਸਿਨ੍ਹਾ ਨਾਲ 'ਡਾਂਸ ਦੀਵਾਨੇ' ਦੀ ਸਟੇਜ 'ਤੇ ਨਜ਼ਰ ਆਏ। ਇਸ ਸ਼ੋਅ ਦੌਰਾਨ ਧਰਮਿੰਦਰ ਨੂੰ ਪਤਾ ਲੱਗਿਆ ਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਹੀਦਾ ਰਹਿਮਾਨ ਨੇ ਉਨ੍ਹਾਂ 'ਤੇ ਫਲਰਟ ਕਰਨ ਦਾ ਦੋਸ਼ ਲਗਾਇਆ ਹੈ, ਜਿਸ ਦਾ ਧਰਮਿੰਦਰ ਫਾਰਮ ਹਾਊਸ ਵੀਡੀਓ ਨਾਲ ਉਸ ਨੂੰ ਜ਼ਬਰਦਸਤ ਜਵਾਬ ਦਿੱਤਾ।
ਇਸ ਤੋਂ ਬਾਅਦ ਹੁਣ ਉਨ੍ਹਾਂ ਨੇ ਇੱਕ ਵੀਡੀਓ ਪੋਸਟ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਧਰਮਿੰਦਰ ਆਪਣੇ ਫਾਰਮ ਹਾਊਸ 'ਚ ਦਿਖਾਈ ਦੇ ਰਹੇ ਹਨ ਅਤੇ ਖੇਤੀਬਾੜੀ ਦੀ ਗੱਲ ਕਰ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Dharmendra Deol (@aapkadharam)

ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕੀਤਾ। ਇਸ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਉਹ ਆਪਣੀ ਜੀਪ 'ਚ ਸਰੋਂ ਦੇ ਖੇਤ 'ਚ ਘੁੰਮ ਰਹੇ ਹਨ। ਵੀਡੀਓ ਦੇ ਜ਼ਰੀਏ ਉਹ ਆਪਣੇ ਪ੍ਰਸ਼ੰਸਕਾਂ ਨੂੰ ਕਹਿੰਦੇ ਹਨ, 'ਹੈਲੋ ਦੋਸਤੋ, ਤੁਸੀਂ ਕਿਵੇਂ ਹੋ, ਇਨ੍ਹਾਂ ਪੱਥਰਾਂ 'ਚ ਕਣਕ ਅਤੇ ਸਰ੍ਹੋਂ ਉੱਗਦੇ ਵੇਖ ਰਿਹਾ ਹਾਂ। ਲੰਬੇ ਸਮੇਂ ਬਾਅਦ ਮੁਲਾਕਾਤ ਹੋ ਰਹੀ ਹੈ। ਕਿਵੇਂ ਹੋ ਤੁਸੀਂ ਠੀਕ ਹੋ? ਤੁਹਾਨੂੰ ਸਭ ਨੂੰ ਬਹੁਤ ਪਿਆਰ ਜਿਊਂਦੇ ਰਹੋ।"

 
 
 
 
 
 
 
 
 
 
 
 
 
 
 
 

A post shared by Dharmendra Deol (@aapkadharam)

ਅੱਜ ਵੀ ਵੀਡੀਓ 'ਚ ਉਨ੍ਹਾਂ ਦਾ ਸਟਾਈਲ ਪਹਿਲਾਂ ਜਿਹਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨਾਲ ਧਰਮਿੰਦਰ ਨੇ ਕੈਪਸ਼ਨ 'ਚ ਲਿਖਿਆ, ''ਦੋਸਤੋ, ਮਿਹਨਤ ਕਿਵੇਂ ਹੈ ਇਹ ਮੇਰੀ। ਪੱਥਰ ਵਾਲੀ ਮਿੱਟੀ 'ਤੇ ਖੇਤੀ। ਹਥੇਲੀ 'ਤੇ ਸਰ੍ਹੋਂ.. ਬਚਪਨ 'ਚ ਹੀ ਪਹੁੰਚ ਗਿਆ ਸੀ।'' ਧਰਮਿੰਦਰ ਵੱਲੋਂ ਸ਼ੇਅਰ ਕੀਤੀ ਵੀਡੀਓ 'ਤੇ ਪ੍ਰਸ਼ੰਸਕ ਲਗਾਤਾਰ ਕੁਮੈਂਟ ਕਰ ਰਹੇ ਹਨ ਤੇ ਉਨ੍ਹਾਂ ਦਾ ਸਵਾਗਤ ਕਰ ਰਹੇ ਹਨ।


author

sunita

Content Editor

Related News