ਅਮਿਤਾਭ ਨੇ ਭਰੀ ਮਹਿਫਲ 'ਚ ਨੂੰਹ ਐਸ਼ਵਰਿਆ ਨੂੰ ਝਿੜਕਿਆ, ਸ਼ਰੇਆਮ ਆਖ 'ਤੀ ਇਹ ਗੱਲ

Monday, Oct 07, 2024 - 05:47 PM (IST)

ਅਮਿਤਾਭ ਨੇ ਭਰੀ ਮਹਿਫਲ 'ਚ ਨੂੰਹ ਐਸ਼ਵਰਿਆ ਨੂੰ ਝਿੜਕਿਆ, ਸ਼ਰੇਆਮ ਆਖ 'ਤੀ ਇਹ ਗੱਲ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੇ ਪਰਿਵਾਰ ਵਿਚਾਲੇ ਲਗਾਤਾਰ ਤਕਰਾਰ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਫਵਾਹਾਂ ਹਨ ਕਿ ਐਸ਼ਵਰਿਆ ਅਤੇ ਅਭਿਸ਼ੇਕ ਦਾ ਤਲਾਕ ਹੋ ਰਿਹਾ ਹੈ। ਦਰਅਸਲ, ਇਹ ਅਫਵਾਹਾਂ ਉਦੋਂ ਫੈਲਣੀਆਂ ਸ਼ੁਰੂ ਹੋ ਗਈਆਂ ਸਨ ਜਦੋਂ ਅੰਬਾਨੀ ਪਰਿਵਾਰ ਦੇ ਵਿਆਹ 'ਚ ਦੋਵੇਂ ਪਤੀ-ਪਤਨੀ ਵੱਖਰੇ ਤੌਰ 'ਤੇ ਪਹੁੰਚੇ ਸਨ। ਇਸ ਤੋਂ ਬਾਅਦ ਸਾਰੇ ਈਵੈਂਟਸ 'ਚ ਐਸ਼ਵਰਿਆ ਧੀ ਆਰਾਧਿਆ ਨਾਲ ਨਜ਼ਰ ਆਈ ਅਤੇ ਬੱਚਨ ਪਰਿਵਾਰ ਨਾਲ ਨਹੀਂ ਨਜ਼ਰ ਆਈ। ਇਸ ਤੋਂ ਬਾਅਦ ਅਫਵਾਹਾਂ ਨੇ ਹੋਰ ਜੋੜ ਫੜ੍ਹ ਲਿਆ ਕਿ ਇਸ ਜੋੜੇ ਦਾ ਵਿਆਹੁਤਾ ਜੀਵਨ ਠੀਕ ਨਹੀਂ ਚੱਲ ਰਿਹਾ ਹੈ। ਹਾਲਾਂਕਿ, ਜੋੜੇ ਨੇ ਤਲਾਕ ਦੀਆਂ ਅਫਵਾਹਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਸਭ ਦੇ ਵਿਚਕਾਰ ਅਮਿਤਾਭ ਬੱਚਨ ਅਤੇ ਐਸ਼ਵਰਿਆ ਰਾਏ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਬਿੱਗ ਬੀ ਆਪਣੀ ਨੂੰਹ ਨੂੰ ਝਿੜਕਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ  ਭਿਆਨਕ ਸੜਕ ਹਾਦਸੇ 'ਚ 2 ਕਲਾਕਾਰਾਂ ਦੀ ਦਰਦਨਾਕ ਮੌਤ

ਜਦੋਂ ਅਮਿਤਾਭ ਨੇ ਐਸ਼ਵਰਿਆ ਨੂੰ ਝਿੜਕਿਆ
ਅਮਿਤਾਭ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਕਿਸੇ ਐਵਾਰਡ ਫੰਕਸ਼ਨ ਦੌਰਾਨ ਦਾ ਹੈ। ਇਸ ਦੌਰਾਨ ਐਸ਼ਵਰਿਆ ਰਾਏ ਮੀਡੀਆ ਸਾਹਮਣੇ ਆਪਣੇ ਸਹੁਰੇ ਅਤੇ ਮੈਗਾਸਟਾਰ ਅਮਿਤਾਭ ਬੱਚਨ ਨੂੰ ਜੱਫੀ ਪਾਉਂਦੀ ਹੈ ਅਤੇ ਉੱਚੀ-ਉੱਚੀ ਚੀਕਦੀ ਹੈ ਕਿ ਉਹ ਸਭ ਤੋਂ ਬੈਸਟ ਹਨ। ਇਸ 'ਤੇ ਅਮਿਤਾਭ ਬੱਚਨ ਥੋੜੇ ਗੁੱਸੇ 'ਚ ਨਜ਼ਰ ਆ ਰਹੇ ਹਨ ਅਤੇ ਐਸ਼ਵਰਿਆ ਨੂੰ ਝਿੜਕਦੇ ਹੋਏ ਕਹਿੰਦੇ ਹਨ ਕਿ ਆਰਾਧਿਆ ਵਰਗਾ ਵਿਵਹਾਰ ਕਰਨਾ ਬੰਦ ਕਰੋ। ਇਹ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਕੁਝ ਯੂਜ਼ਰਸ ਨੇ ਕਿਹਾ ਕਿ ਇਸੇ ਲਈ ਜਯਾ ਬੱਚਨ ਉਨ੍ਹਾਂ ਨੂੰ ਨਫਰਤ ਕਰਦੀ ਹੈ ਜਦਕਿ ਕੁਝ ਨੇ ਕਿਹਾ ਕਿ ਐਸ਼ਵਰਿਆ ਦਾ ਵਿਵਹਾਰ ਜਯਾ ਬੱਚਨ ਤੋਂ ਬਿਹਤਰ ਹੈ।

ਇਹ ਖ਼ਬਰ ਵੀ ਪੜ੍ਹੋ - ਕੌਣ ਹੈ 'ਬਿੱਗ ਬੌਸ' ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਮੁਕਾਬਲੇਬਾਜ਼? ਕਰੋੜਾਂ 'ਚ ਮਿਲੀ ਸੀ ਫੀਸ

ਸਿਮੀ ਗਰੇਵਾਲ ਨੇ ਬੱਚਨ ਪਰਿਵਾਰ ਦਾ ਦਿੱਤਾ ਸਾਥ 
ਦੱਸ ਦੇਈਏ ਕਿ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੇ ਤਲਾਕ ਦੀਆਂ ਅਫਵਾਹਾਂ ਲੰਬੇ ਸਮੇਂ ਤੋਂ ਸੁਰਖੀਆਂ 'ਚ ਹਨ। ਅਮਿਤਾਭ ਬੱਚਨ ਨੇ 'ਕੇਬੀਸੀ 16' ਦੇ ਸੈੱਟ ਤੋਂ ਇੱਕ ਕ੍ਰਿਪਟਿਕ ਪੋਸਟ ਸ਼ੇਅਰ ਕੀਤੀ ਹੈ ਅਤੇ ਟ੍ਰੋਲਸ ਨੂੰ ਪੁੱਛਿਆ ਹੈ ਕਿ ਜੇਕਰ ਉਨ੍ਹਾਂ ਕੋਲ ਕਹਿਣ ਲਈ ਕੁਝ ਨਵਾਂ ਨਹੀਂ ਹੈ ਤਾਂ ਚੁਪ ਹੋ ਜਾਓ। ਹਾਲਾਂਕਿ, Reddit 'ਤੇ ਇੱਕ ਯੂਜ਼ਰ ਨੇ ਦੱਸਿਆ ਕਿ ਕਿਵੇਂ ਬੱਚਨ ਸੋਸ਼ਲ ਮੀਡੀਆ 'ਤੇ ਆਪਣੀ ਨੂੰਹ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਇਸ ਦੌਰਾਨ ਸਿਮੀ ਗਰੇਵਾਲ ਨੇ ਬੱਚਨ ਪਰਿਵਾਰ ਦਾ ਬਚਾਅ ਕਰਦੇ ਹੋਏ ਕਿਹਾ, ''ਤੁਸੀਂ ਲੋਕ ਕੁਝ ਵੀ ਨਹੀਂ ਜਾਣਦੇ ਹਨ।"

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਗਾਇਕ ਦੇ ਘਰ ਛਾਇਆ ਮਾਤਮ, ਸਿਰ ਤੋਂ ਉੱਠਿਆ ਮਾਂ ਦਾ ਸਾਇਆ

ਅਭਿਸ਼ੇਕ-ਐਸ਼ਵਰਿਆ ਨੇ ਤਲਾਕ ਦੀਆਂ ਅਫਵਾਹਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ
ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦੇ ਵਿਆਹ ਨੂੰ 17 ਸਾਲ ਹੋ ਚੁੱਕੇ ਹਨ। ਇਸ ਜੋੜੇ ਦੀ ਇੱਕ ਧੀ ਆਰਾਧਿਆ ਬੱਚਨ ਹੈ। ਉਨ੍ਹਾਂ ਦੇ ਤਲਾਕ ਦੀਆਂ ਅਫਵਾਹਾਂ ਕਈ ਮਹੀਨਿਆਂ ਤੋਂ ਚੱਲ ਰਹੀਆਂ ਹਨ। ਹਾਲਾਂਕਿ ਦੋਹਾਂ ਨੇ ਆਪਣੇ ਤਲਾਕ ਦੀਆਂ ਇਨ੍ਹਾਂ ਅਫਵਾਹਾਂ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News