ਕੰਗਨਾ ਰਣੌਤ ਨੇ ਲਾਲ ਰੰਗ ਦੇ ਪੈਂਟ ਕੋਟ ''ਚ ਸਾਂਝੀਆਂ ਕੀਤੀਆਂ ਬੋਲਡ ਤਸਵੀਰਾਂ

04/29/2022 1:10:56 PM

ਮੁੰਬਈ- ਅਦਾਕਾਰਾ ਕੰਗਨਾ ਰਣੌਤ ਇਨੀਂ ਦਿਨੀਂ ਆਪਣੇ ਰਿਐਲਿਟੀ ਓ.ਟੀ.ਟੀ. ਸ਼ੋਅ 'ਲਾਕ ਅਪ' ਨੂੰ ਲੈ ਕੇ ਖੂਬ ਸੁਰਖੀਆਂ 'ਚ ਹੈ। ਸ਼ੋਅ ਨੂੰ ਹੋਸਟ ਕਰਨ ਦੇ ਨਾਲ-ਨਾਲ ਕੰਗਨਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਆਪਣੀਆਂ ਨਵੀਂ ਲੁੱਕ ਦੀਆਂ ਤਸਵੀਰਾਂ ਨਾਲ ਇੰਟਰਨੈੱਟ ਦਾ ਤਾਪਮਾਨ ਵਧਾਉਂਦੀ ਰਹਿੰਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਕੰਗਨਾ ਨੇ ਆਪਣੀ ਹੌਟ ਲੁੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਇਸ ਦੇ ਨਾਲ ਪੋਸਟ ਵੀ ਸਾਂਝੀ ਕੀਤੀ ਹੈ। 

PunjabKesari
ਨਵੇਂ ਫੋਟੋਸ਼ੂਟ 'ਚ ਕੰਗਨਾ ਦੀ ਕਾਤਿਲ ਲੁੱਕ ਦੇਖਣ ਨੂੰ ਮਿਲ ਰਹੀ ਹੈ। ਚਮਕਦਾਰ ਕਰਾਪ ਟਾਪ ਦੇ ਨਾਲ ਰੈੱਡ ਕੋਟ-ਪੈਂਟ 'ਚ ਅਦਾਕਾਰਾ ਬਹੁਤ ਹੌਟ ਲੱਗ ਰਹੀ ਹੈ। ਨਿਊਡ ਮੇਕਅਪ ਦੇ ਨਾਲ ਘੁੰਗਰਾਲੇ ਵਾਲ ਉਨ੍ਹਾਂ ਦੀ ਲੁੱਕ ਨੂੰ ਪੂਰਾ ਕਰ ਰਹੇ ਹਨ। ਕੈਮਰੇ ਦੇ ਸਾਹਮਣੇ ਕਾਤਿਲਾਨਾ ਪੋਜ਼ ਦਿੰਦੇ ਹੋਏ ਕੰਗਨਾ ਆਪਣੀ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ। 

PunjabKesari
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ' 16  ਸਾਲ ਪਹਿਲੇ ਇਸ ਦਿਨ 28 ਅਪ੍ਰੈਲ 2006 'ਚ 'ਗੈਂਗਸਟਰ ਰਿਲੀਜ਼' ਹੋਈ ਸੀ ਅਤੇ ਮੈਂ ਇਕ ਅਦਾਕਾਰਾ ਦੇ ਤੌਰ 'ਤੇ ਆਪਣੀ ਜਰਨੀ ਸਟਾਟਰ ਦੀ ਸੀ। ਅੱਜ 28th ਅਪ੍ਰੈਲ 2022 @primevideoin ਦੀ ਪੰਜਵੀਂ ਵਰ੍ਹੇਗੰਢ ਮਨਾਉਂਦੇ ਹੋਏ ਅਸੀਂ @manikarnikafilms ਦਾ ਪਹਿਲਾਂ ਪ੍ਰੋਡੈਕਸ਼ਨ 'ਟੀਕੂ ਵੈਡਸ ਸ਼ੇਰੂ' ਲਾਂਚ ਕੀਤਾ...ਅੱਜ ਅਧਿਕਾਰਿਕ ਤੌਰ 'ਤੇ ਮੈਂ ਪ੍ਰੋਡਿਊਸਰ ਦੇ ਤੌਰ 'ਤੇ ਆਪਣੀ ਜਰਨੀ ਦੀ ਸ਼ੁਰੂਆਤ ਕੀਤੀ ਹੈ। ਇਹ ਮੌਕਾ ਦੇਣ ਲਈ  @primevideoin ਦਾ ਬਹੁਤ ਧੰਨਵਾਦ। Missed @nawazuddin._siddiqui and @avneetkaur_13.''

PunjabKesari
ਕੰਗਨਾ ਦੀ ਇਸ ਪੋਸਟ ਨੂੰ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

PunjabKesari
ਕੰਮ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਦੇ ਕੋਲ ਸ਼ੋਅ 'ਲਾਕਅਪ' ਤੋਂ ਇਲਾਵਾ 'ਧਾਕੜ', 'ਤੇਜ਼ਸ' ਅਤੇ 'ਟੀਕੂ ਵੈੱਡਸ ਸ਼ੇਰੂ' ਵਰਗੀਆਂ ਫਿਲਮਾਂ ਪਾਈਪਲਾਈਨ 'ਚ ਹਨ।


Aarti dhillon

Content Editor

Related News