ਬੋਹੇਮੀਆ ਨੂੰ ਇਸ ਐਲਬਮ ਲਈ ਨਹੀਂ ਮਿਲ ਰਹੇ ਪੈਸੇ, ਲੋਕਾਂ ਨੂੰ ਕੀਤੀ ਨਾ ਖ਼ਰੀਦਣ ਦੀ ਅਪੀਲ

Thursday, Dec 28, 2023 - 12:07 PM (IST)

ਬੋਹੇਮੀਆ ਨੂੰ ਇਸ ਐਲਬਮ ਲਈ ਨਹੀਂ ਮਿਲ ਰਹੇ ਪੈਸੇ, ਲੋਕਾਂ ਨੂੰ ਕੀਤੀ ਨਾ ਖ਼ਰੀਦਣ ਦੀ ਅਪੀਲ

ਐਂਟਰਟੇਨਮੈਂਟ ਡੈਸਕ– ਪੰਜਾਬੀ ਰੈਪਰ ਬੋਹੇਮੀਆ ਆਪਣੇ ਗੀਤਾਂ ਨੂੰ ਲੈ ਕੇ ਅਕਸਰ ਲੋਕਾਂ ਦੀ ਪਹਿਲੀ ਪਸੰਦ ਬਣੇ ਰਹਿੰਦੇ ਹਨ। ਮਿਊਜ਼ਿਕ ਇੰਡਸਟਰੀ ’ਚ ਬੋਹੇਮੀਆ ਨੂੰ 20 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਹਾਲਾਂਕਿ ਹਾਲ ਹੀ ’ਚ ਬੋਹੇਮੀਆ ਨਾਲ ਕੁਝ ਅਜਿਹਾ ਹੋਇਆ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੁਚੇਤ ਕੀਤਾ ਹੈ।

ਦਰਅਸਲ ਇਹ ਮਾਮਲਾ ਬੋਹੇਮੀਆ ਦੀ ਐਲਬਮ ‘ਆਈ ਐਮ ਆਈਕਨ’ ਨੂੰ ਲੈ ਕੇ ਸਾਹਮਣੇ ਆਇਆ ਹੈ, ਜਿਹੜੀ ਗੀਤ ਐੱਮ. ਪੀ. 3 ਦੇ ਬੈਨਰ ਹੇਠ 2022 ’ਚ ਰਿਲੀਜ਼ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ : ਰਣਬੀਰ ਕਪੂਰ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ, ਕ੍ਰਿਸਮਸ ਮੌਕੇ ਕੀਤੀ ਸੀ ਇਹ ਹਰਕਤ

ਬੋਹੇਮੀਆ ਨੇ ਇਸ ਸਬੰਧੀ ਲਿਖਿਆ, ‘‘ਪਿਆਰੇ ਫੈਨਜ਼, ਇਸ ਐਲਬਮ ਨੂੰ ਕਿਸੇ ਵੀ ਅਧਿਕਾਰਕ ਪਲੇਟਫਾਰਮ ਤੋਂ ਨਾ ਖ਼ਰੀਦੋ। ਮੈਨੂੰ ਇਸ ਐਲਬਮ ਤੋਂ ਕੋਈ ਵੀ ਪੇਮੈਂਟ ਨਹੀਂ ਆ ਰਹੀ ਕਿਉਂਕਿ ਕਿਸੇ ਹੋਰ ਨੇ ਇਸ ਦੇ ਰਾਈਟਸ ਲੈ ਲਏ ਹਨ। ਮੈਂ ਇਸ ਮੁਸ਼ਕਿਲ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਨਾਕਾਮ ਰਿਹਾ। ਅਸੁਵਿਧਾ ਲਈ ਮੁਆਫ਼ੀ।’’

PunjabKesari

ਬੋਹੇਮੀਆ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਕੈਨੇਡਾ ਵਿਖੇ ਹਨ। ਬੋਹੇਮੀਆ ਦਾ 30 ਦਸੰਬਰ ਨੂੰ ਮਿਸੀਸਾਗਾ ਵਿਖੇ ਨਵੇਂ ਸਾਲ ਦੇ ਜਸ਼ਨ ’ਚ ਇਕ ਸ਼ੋਅ ਰੱਖਿਆ ਗਿਆ ਹੈ, ਜਿਥੇ ਉਹ ਪੰਜਾਬੀ ਸਰੋਤਿਆਂ ਲਈ ਪੇਸ਼ਕਾਰੀ ਦੇਣ ਵਾਲੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News