ਬੌਬੀ ਦਿਓਲ ਦੀ ਵੈੱਬ ਸੀਰੀਜ਼ ਨੂੰ ਪੰਜ ਦਿਨ ''ਚ ਮਿਲੇ ਕਰੋੜਾਂ ਵਿਊਜ਼, ਕੀ ''ਦਿਲ ਬੇਚਾਰਾ'' ਨੂੰ ਕੀਤਾ ਪਿੱਛੇ?

09/07/2020 4:17:55 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਬੌਬੀ ਦਿਓਲ ਇਕ ਵਾਰ ਫਿਰ ਮੰਨੋਰੰਜਨ ਦੀ ਦੁਨੀਆ 'ਚ ਵਾਪਸ ਆ ਗਏ ਹਨ। ਪਹਿਲਾਂ ਉਹ ਨੈੱਟਫਿਲਕਸ ਦੀ ਓਰੀਜ਼ਨਲ ਫ਼ਿਲਮ 'ਕਲਾਸ ਆਫ 83' 'ਚ ਨਜ਼ਰ ਆਏ। ਇਸ ਤੋਂ ਉਹ ਐੱਮ. ਐਕਸ. ਪਲੇਅਰ ਦੀ ਵੈੱਬ ਸੀਰੀਜ਼ 'ਆਸ਼ਰਮ' ਦਾ ਹਿੱਸਾ ਬਣੇ। ਇਸ ਵੈੱਬ ਸੀਰੀਜ਼ 'ਚ ਪ੍ਰਕਾਸ਼ ਝਾ ਦੇ ਨਿਰਦੇਸ਼ਨ 'ਚ ਬੌਬੀ ਦਿਓਲ ਇਕ ਭ੍ਰਿਸ਼ਟ ਬਾਬਾ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਇਸ ਸੀਰੀਜ਼ ਨੂੰ ਕਾਫ਼ੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਕੁਝ ਦਿਨਾਂ 'ਚ ਹੀ ਕਰੋੜਾਂ ਵਿਊਜ਼ ਮਿਲ ਚੁੱਕੇ ਹਨ।

ਪੰਜ ਦਿਨ 'ਚ ਮਿਲੇ 100 ਮਿਲੀਅਨ ਵਿਊਜ਼
ਐੱਮ. ਐਕਸ. ਪਲੇਅਰ ਨੇ ਆਪਣੇ ਇੰਸਟਾਗ੍ਰਾਮ ਤੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇਕ ਪੋਸਟਰ ਜਾਰੀ ਕੀਤਾ ਹੈ। ਇਸ 'ਚ ਦੱਸਿਆ ਗਿਆ ਹੈ ਕਿ ਸਿਰਫ਼ ਪੰਜ ਦਿਨਾਂ 'ਚ ਹੀ ਵੈੱਬ ਸੀਰੀਜ਼ ਨੂੰ 100 ਮਿਲੀਅਨ ਵਿਊਜ਼ ਮਿਲ ਗਏ ਹਨ। ਸਿੱਧੇ ਸ਼ਬਦਾਂ 'ਚ ਕਹੋ ਤਾਂ ਇਸ ਵੈੱਬ ਸੀਰੀਜ਼ ਨੂੰ ਲਗਪਗ 10 ਕਰੋੜ ਵਿਊਜ਼ ਮਿਲ ਚੁੱਕੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਨੈਟਫਿਲਕਸ ਨੇ ਜੋ ਅੰਕੜਾ ਜਾਰੀ ਕੀਤਾ ਸੀ। ਉਸ 'ਚ ਮਨੀ ਹਾਈਸਟ ਤੇ ਐਕਸਟ੍ਰੈਕਸ਼ਨ ਨੂੰ ਜ਼ਬਰਦਸਤ ਵਿਊਜ਼ ਮਿਲੇ ਸੀ ਪਰ ਇਨ੍ਹੇ ਜ਼ਿਆਦਾ ਨਹੀਂ। ਹਾਲ ਹੀ 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫ਼ਿਲਮ 'ਦਿਲ ਬੇਚਾਰਾ' ਨੂੰ ਹਾਟਸਟਾਰ 'ਤੇ ਰਿਲੀਜ਼ ਕੀਤਾ ਸੀ। ਇਸ ਫ਼ਿਲਮ ਨੂੰ ਵੀ ਬਿਨਾਂ ਸਬਸਕ੍ਰਿਪਸ਼ਨ ਸੁਸ਼ਾਂਤ ਦੇ ਫੈਨਜ਼ ਲਈ ਉਪਲਬਧ ਕਰਵਾਇਆ ਗਿਆ ਸੀ। 

ਮੀਡੀਆ ਰਿਪੋਰਟ ਮੁਤਾਬਕ ਇਸ ਫਿਲਮ ਨੂੰ 18 ਘੰਟਿਆਂ 'ਚ 7.5 ਕਰੋੜ ਤੋਂ ਜ਼ਿਆਦਾ ਵਿਊਜ਼ ਮਿਲੇ ਸੀ। ਨੈੱਟਫਿਲਕਸ ਜਾਂ ਅਮੇਜ਼ਨ ਪ੍ਰਾਈਮ ਵੀਡੀਓ ਜਲਦ ਵਿਊਜ਼ ਲੋਕਾਂ ਨਾਲ ਸਾਂਝਾ ਨਹੀਂ ਕਰਦੇ ਹਨ। ਦੂਜੇ ਪਾਸੇ ਇਸ ਨੂੰ ਦੇਖਣ ਲਈ ਦਰਸ਼ਕਾਂ ਨੂੰ ਸਬਸਕ੍ਰਿਪਸ਼ਨ ਲੈਣਾ ਪੈਂਦਾ ਹੈ ਪਰ ਉਹ ਜੇਕਰ ਐੱਮ. ਐਕਸ. ਪਲੇਅਰ ਦੀ ਗੱਲ ਕਰੀਏ ਤਾਂ ਉਹ ਸਬਸਕ੍ਰਿਪਸ਼ਨ ਫ੍ਰੀ ਹੈ। ਵਿਊਜ਼ ਦੇ ਮਾਮਲੇ 'ਚ ਹੁਣ ਰਿਕਾਰਡ ਬਣਾਉਣ ਤੋਂ ਬਾਅਦ ਲੋਕਾਂ ਦੇ ਦੂਜੇ ਸੀਜ਼ਨ ਦਾ ਵੀ ਇੰਤਜ਼ਾਰ ਕਰਨਾ ਹੋਵੇਗਾ।


sunita

Content Editor

Related News