‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੌਰਾਨ ਬੌਬੀ ਦਿਓਲ ਨੇ ਆਪਣੀ ਕਾਮਯਾਬੀ ਦਾ ਸਿਹਰਾ ਬੰਨ੍ਹਿਆ ਪਿਤਾ ਧਰਮਿੰਦਰ ਸਿਰ

Friday, May 03, 2024 - 10:54 AM (IST)

‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੌਰਾਨ ਬੌਬੀ ਦਿਓਲ ਨੇ ਆਪਣੀ ਕਾਮਯਾਬੀ ਦਾ ਸਿਹਰਾ ਬੰਨ੍ਹਿਆ ਪਿਤਾ ਧਰਮਿੰਦਰ ਸਿਰ

ਲੁਧਿਆਣਾ (ਬਿਊਰੋ) - ਨੈੱਟਫਲਿਕਸ ਦਾ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ’ਚ ਆਉਣ ਵਾਲੇ ਸ਼ਨੀਵਾਰ ਨੂੰ ਆਪਣੇ ਅਗਲੇ ਐਪੀਸੋਡ ’ਚ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਦਿਓਲ ਭਰਾਵਾਂ ਦੀ ਜੋੜੀ (ਸੰਨੀ ਅਤੇ ਬੌਬੀ ਦਿਓਲ) ਨੂੰ ਲਿਆ ਰਿਹਾ ਹੈ। 

PunjabKesari

ਇਸ ਐਪੀਸੋਡ ’ਚ ਦਿਓਲ ਭਰਾ ਪੁਰਾਣੀਆਂ ਯਾਦਾਂ ਤੋਂ ਲੈ ਕੇ ਆਪਣੀਆਂ ਅੱਜ ਦੀਆਂ ਕਾਮਯਾਬੀਆਂ ਲਈ ਧੰਨਵਾਦ ਕਰਨ ਤੱਕ, ਦਰਸ਼ਕਾਂ ਨਾਲ ਸਭ ਕੁਝ ਸ਼ੇਅਰ ਕਰਦੇ ਹਨ ਪਰ ਸਭ ਤੋਂ ਮਿੱਠੇ ਉਹ ਪਲ ਹੁੰਦੇ ਹਨ, ਜਦੋਂ ਬੌਬੀ ਦਿਓਲ ਆਪਣੇ ਪਿਤਾ ਧਰਮਿੰਦਰ ਜੀ ਦੇ ਬਾਰੇ ’ਚ ਇਕ ਦਿਲ ਛੂਹ ਲੈਣ ਵਾਲੀ ਕਹਾਣੀ ਦੱਸਦੇ ਹਨ।

ਬੌਬੀ ਦਿਓਲ ਕਹਿੰਦੇ ਹਨ ਕਿ ਹਰ ਪੁੱਤਰ ਆਪਣੇ ਪਿਤਾ ਦੀਆਂ ਅੱਖਾਂ ’ਚ ਉਹ ਖੁਸ਼ੀ ਦੇਖਣਾ ਚਾਹੁੰਦਾ ਹੈ ਅਤੇ ਮੈਂ ਹਮੇਸ਼ਾ ਆਪਣੇ ਪਿਤਾ ਦਾ ਬਹੁਤ ਆਦਰ ਕੀਤਾ ਹੈ। ਮੈਂ ਇਕ ਹਫਤੇ ਬਾਅਦ ਘਰ ਗਿਆ ਸੀ ਅਤੇ ਪਿਤਾ ਜੀ ਇੰਸਟਾਗ੍ਰਾਮ ’ਤੇ ਸਕ੍ਰਾਲ ਕਰ ਰਹੇ ਸਨ, ਉਨ੍ਹਾਂ ਨੇ ਮੈਨੂੰ ਰੋਕਿਆ ਅਤੇ ਬੋਲੇ ‘ਬੌਬ, ਲੋਕ ਤੇਰੇ ਦੀਵਾਨੇ ਹੋ ਗਏ ਹਨ’ ਅਤੇ ਮੈਂ ਜਵਾਬ ਦਿੱਤਾ, ‘ਮੈਂ ਤੁਹਾਡਾ ਪੁੱਤਰ ਹਾਂ, ਉਹ ਮੇਰੇ ਲਈ ਪਾਗਲ ਕਿਉਂ ਨਾ ਹੋਣਗੇ?’ ਅਸੀਂ ਨਹੀਂ ਰੋ ਰਹੇ, ਤੁਸੀਂ ਰੋ ਰਹੇ ਹੋ।

PunjabKesari

ਇਹ ਅਜਿਹੇ ਪਲ ਹਨ ਜਿਹੜੇ ਸਾਨੂੰ ਯਾਦ ਦਿਵਾਉਂਦੇ ਹਨ ਕਿ ਬੌਬੀ ਦਿਓਲ ਆਪਣੇ ਕਰੀਅਰ ’ਚ ਚਾਹੇ ਕਿੰਨੀ ਵੀ ਉਚਾਈ ਹਾਸਲ ਕਰ ਲੈਣ, ਆਪਣੇ ਪਿਤਾ ਲਈ ਉਨ੍ਹਾਂ ਦਾ ਪਿਆਰ ਅਤੇ ਆਦਰ ਸਤਿਕਾਰ ਹਮੇਸ਼ਾ ਸਭ ਤੋਂ ਉੱਪਰ ਰਹੇਗਾ।

PunjabKesari


author

sunita

Content Editor

Related News