ਗੀਤਾਂ ਰਾਹੀਂ ਮਨਮੋਹਨ ਵਾਰਿਸ ਨੇ ਘਰ-ਘਰ ਪਹੁੰਚਾਇਆ ਪੰਜਾਬੀ ਸੱਭਿਆਚਾਰ, ਜਾਣੋ ਜ਼ਿੰਦਗੀ ਦੇ ਖ਼ਾਸ ਪਹਿਲੂ

Tuesday, Aug 03, 2021 - 02:24 PM (IST)

ਜਲੰਧਰ (ਬਿਊਰੋ) — ਪੰਜਾਬੀ ਵਿਰਸੇ ਦੇ ਵਾਰਿਸ ਕਹੇ ਜਾਣ ਵਾਲੇ ਮਨਮੋਹਨ ਵਾਰਿਸ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦੇ ਜਨਮਦਿਨ 'ਤੇ ਕਈ ਸਿਤਾਰਿਆਂ ਵਲੋਂ ਸੋਸ਼ਲ ਮੀਡੀਆ 'ਤੇ ਪੋਸਟਾਂ ਸਾਂਝੀਆਂ ਕਰਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਮਨਮੋਹਨ ਵਾਰਿਸ ਨੇ ਵੀ ਆਪਣੇ ਜਨਮਦਿਨ 'ਤੇ ਇੱਕ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ ਹੈ ''Happy Birthday’ wish karan vale sajjna da dhanvaad ❤️
ਤੁਹਾਡੇ ਨਾਂ ਤੇ ਉਮਰ ਲਿਖਾ ਦੇਵਾਂ 
ਹਰ ਜਨਮ ਮਿਲਣ ਦਾ ਕਰ ਵਾਅਦਾ
ਮੇਰੇ ਜਨਮ-ਦਿਨ ਤੇ ਪਿਆਰ, ਮੁਬਾਰਕਾਂ ਤੇ ਦੁਆਵਾਂ ਭੇਜਣ ਵਾਲੇ ਸੱਜਣਾਂ ਦਾ ਧੰਨਵਾਦ 🙏''

PunjabKesari

ਗੀਤਾਂ ਰਾਹੀਂ ਘਰ-ਘਰ ਪਹੁੰਚਾਇਆ ਪੰਜਾਬੀ ਸੱਭਿਆਚਾਰ  
ਦੱਸ ਦਈਏ ਕਿ ਮਨਮੋਹਨ ਵਾਰਿਸ ਆਪਣੇ ਗੀਤਾਂ ਨਾਲ ਨਾ ਸਿਰਫ਼ ਪੰਜਾਬੀ ਬੋਲੀ ਦੀ ਸੇਵਾ ਕੀਤੀ ਹੈ ਸਗੋਂ ਉਨ੍ਹਾਂ ਨੇ ਆਪਣੇ ਗੀਤਾਂ ਨਾਲ ਪੰਜਾਬੀ ਸੱਭਿਆਚਾਰ ਨੂੰ ਘਰ-ਘਰ ਪਹੁੰਚਾਇਆ ਹੈ। ਮਨਮੋਹਨ ਵਾਰਿਸ ਦੇ ਕਿਸੇ ਇੱਕ ਗੀਤ ਦਾ ਨਾਂ ਉਨ੍ਹਾਂ ਦੇ ਹਿੱਟ ਗੀਤਾਂ 'ਚ ਲੈਣਾ ਗਲਤ ਹੋਵੇਗਾ ਕਿਉਂਕਿ ਉਨ੍ਹਾਂ ਦਾ ਹਰ ਗੀਤ ਹਿੱਟ ਹੋਇਆ ਹੈ। ਉਨ੍ਹਾਂ ਨੂੰ ਖ਼ਾਸ ਕਰਕੇ ਪੰਜਾਬੀ ਵਿਰਸਾ ਲਈ ਜਾਣਿਆ ਜਾਂਦਾ ਹੈ।

PunjabKesari

ਸੰਗਤਾਰ ਅਤੇ ਕਮਲ ਹੀਰ ਨੂੰ ਸਿਖਾਏ ਸੰਗੀਤ ਦੇ ਗੁਰ
ਮਨਮੋਹਨ ਵਾਰਿਸ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਉਸਤਾਦ ਜਸਵੰਤ ਭੰਵਰਾ ਤੋਂ ਬਹੁਤ ਛੋਟੀ ਉਮਰ 'ਚ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ 11 ਸਾਲ ਦੀ ਉਮਰ 'ਚ ਆਪਣੇ ਰਸਮੀ ਸੰਗੀਤ ਦੀ ਸਿਖਲਾਈ ਸ਼ੁਰੂ ਕੀਤੀ। ਉਨ੍ਹਾਂ ਨੇ ਆਪਣੇ ਛੋਟੇ ਭਰਾ ਸੰਗਤਾਰ ਅਤੇ ਕਮਲ ਹੀਰ ਨੂੰ ਵੀ ਸੰਗੀਤ ਦੇ ਗੁਰ ਸਿਖਾਏ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਸੰਗੀਤ ਦੀ ਡਿਗਰੀ ਹਾਸਲ ਕੀਤੀ।

PunjabKesari

ਇਸ ਗੀਤ ਨਾਲ ਖੱਟੀ ਪ੍ਰਸਿੱਧੀ
ਜਲਦ ਹੀ ਉਨ੍ਹਾਂ ਦਾ ਪਰਿਵਾਰ 1990 'ਚ ਕੈਨੇਡਾ ਚਲਾ ਗਿਆ, ਜਿੱਥੇ ਸਾਲ 1993 'ਚ ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ਰਿਲੀਜ਼ ਕੀਤੀ, ਜਿਸ ਦਾ ਨਾਂ 'ਗੈਰਾਂ ਨਾਲ ਪੀਂਘਾਂ ਝੂਟ ਦੀਏ' ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਹਰ ਗੀਤ ਹਿੱਟ ਹੋਣ ਲੱਗਾ। ਵਾਰਿਸ ਦੇ ਹਿੱਟ ਗੀਤਾਂ 'ਚ 'ਹਸਦੀ ਦੇ ਫੁੱਲ ਕਿਰਦੇ', 'ਸੱਜਰੇ ਚੱਲੇ ਮੁਕਲਾਵੇ' ਅਤੇ 'ਗਲੀ ਗਲੀ ਵਿਚ ਹੋਕੇ' ਸ਼ਾਮਲ ਹਨ।

PunjabKesari

ਦੱਸਣਯੋਗ ਹੈ ਕਿ ਸਾਲ 1998 'ਚ ਮਨਮੋਹਨ ਵਾਰਿਸ ਨੇ ਗੀਤ 'ਕਿਤੇ ਕੱਲੀ ਬਹਿ ਕੇ ਸੋਚੀ ਨੀ' ਨੂੰ ਰਿਲੀਜ਼ ਹੋਇਆ, ਜਿਸ ਨੂੰ ਪੰਜਾਬੀ ਸੰਗੀਤ ਦੇ ਇਤਿਹਾਸ 'ਚ ਸਭ ਤੋਂ ਵੱਡਾ ਹਿੱਟ ਮੰਨਿਆ ਜਾਂਦਾ ਹੈ। ਵਾਰਿਸ ਨੇ ਜਲਦੀ ਹੀ ਟਿੱਪਸ ਸੰਗੀਤ ਨਾਲ ਹਸਤਾਖਰ ਕਰ ਦਿੱਤੇ ਅਤੇ ਸਾਲ 2000 'ਚ ਐਲਬਮ 'ਹੁਸਨ ਦਾ ਜਾਦੂ' ਨੂੰ ਰਿਲੀਜ਼ ਕੀਤਾ। ਸਾਲ 2004 'ਚ ਵਰਿਸ ਨੇ ਪਲਾਜ਼ਮਾ ਰਿਕਾਰਡ 'ਤੇ 'ਨੱਚੀਏ ਮਜਾਜਣੇ' ਨੂੰ ਜਾਰੀ ਕੀਤਾ। ਇਸ ਐਲਬਮ ਨੇ ਆਪਣੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ ਉਸੇ ਸਾਲ ਹੀ 'ਪੰਜਾਬੀ ਵਿਰਸਾ 2004' ਦੌਰੇ ਦਾ ਦੌਰਾ ਕੀਤਾ। ਸਫਰ ਦੀ ਸਫਲਤਾ ਹਰ ਸਾਲ ਵਾਪਰਨ ਵਾਲੇ 'ਪੰਜਾਬੀ ਵਿਰਸਾ' ਟੂਰ ਦੀ ਅਗਵਾਈ ਕਰਦੀ ਹੈ।

PunjabKesari

ਵਾਰਿਸ ਭਰਾਵਾਂ ਦੀ ਤਿੱਕੜੀ ਹੋਈ ਪ੍ਰਸਿੱਧ
1998 'ਚ ਮਨਮੋਹਨ ਵਾਰਿਸ ਨੇ ਗੀਤ 'ਕਿਤੇ ਕੱਲੀ ਬਹਿ ਕੇ ਸੋਚੀ ਨੀ' ਨੂੰ ਰਿਲੀਜ਼ ਕੀਤਾ, ਇਸ ਨੂੰ ਵੀ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਲਿਆ। ਪੰਜਾਬੀ ਵਿਰਸਾ ਸ਼ੋਅਜ਼ ਨਾਲ ਇੱਕ ਵੱਖਰਾ ਮੁਕਾਮ ਹਾਸਲ ਕਰਨ ਵਾਲੀ ਵਾਰਿਸ ਭਰਾਵਾਂ ਦੀ ਤਿੱਕੜੀ ਨੂੰ ਦੇਸ਼-ਵਿਦੇਸ਼ 'ਚ ਵਸਦੇ ਸਰੋਤਿਆਂ ਦਾ ਬੇਹੱਦ ਪਿਆਰ ਮਿਲ ਰਿਹਾ ਹੈ।

PunjabKesari


sunita

Content Editor

Related News