ਜਨਮਦਿਨ ਦੇ ਮੌਕੇ ਪਤੀ ਹਰਸ਼ ਲਿੰਬਾਚੀਆ ਨੇ ਭਾਰਤੀ ਨੂੰ ਦਿੱਤੇ ਕੀਮਤੀ ਤੋਹਫ਼ੇ, 1.5 ਲੱਖ ਹੈ ਬੈਗ ਦੀ ਕੀਮਤ

07/06/2022 2:40:17 PM

ਮੁੰਬਈ: ਬਾਲੀਵੁੱਡ ਦੀ ਲਾਫ਼ਟਰ ਕੁਈਨ ਆਪਣੇ ਅੰਦਾਜ਼ ਕਾਰਨ ਸੁਰਖੀਆਂ ’ਚ ਬਣੀ ਰਹਿੰਦੀ ਹੈ। ਉਹ ਲੋਕਾਂ ਨੂੰ ਹਸਾਉਣ ਦਾ ਕੋਈ ਮੌਕਾ ਨਹੀਂ ਛੱਡਦੀ ਅਤੇ ਪ੍ਰਸ਼ੰਸਕਾਂ ਨੂੰ ਉਸ ਦਾ ਅੰਦਾਜ਼ ਬਹੁਤ ਪਸੰਦ ਆਉਂਦਾ ਹੈ। ਹਾਲ ਹੀ ’ਚ ਭਾਰਤੀ ਨੇ ਆਪਣਾ 38ਵਾਂ ਜਨਮਦਿਨ ਮਨਾਇਆ। ਇਸ ਖ਼ਾਸ ਮੌਕੇ ’ਤੇ ਪਤੀ ਹਰਸ਼ ਲਿੰਬਾਚੀਆ ਨੇ ਉਨ੍ਹਾਂ ਨੂੰ ਕੀਮਤੀ ਤੋਹਫ਼ੇ ਦਿੱਤੇ, ਜਿਸ ਦਾ ਖ਼ੁਲਾਸਾ ਕਾਮੇਡੀਅਨ ਨੇ ਯੂਟਿਊਬ ’ਤੇ ਇਕ ਵੀਡੀਓ ਸਾਂਝੀ ਕਰਕੇ ਕੀਤਾ ਹੈ।

PunjabKesari

ਇਹ ਵੀ ਪੜ੍ਹੋ : ਵਿਜੇ ਬਾਬੂ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ, ਅਗਾਊਂ ਜ਼ਮਾਨਤ ’ਚ ਦਖ਼ਲ ਦੇਣ ਤੋਂ ਇਨਕਾਰ

ਵੀਡੀਓ ਸਾਂਝੀ ਕਰਦੇ ਹੋਏ ਭਾਰਤੀ ਸਿੰਘ ਨੇ ਦੱਸਿਆ ਕਿ ਉਹ ਜਨਮਦਿਨ ਮਨਾਉਣ ਲਈ ਮਹਾਰਾਸ਼ਟਰ ਦੇ ਐਮਬੀ ਵੈਲੀ ’ਚ ਆਪਣੇ ਇਕ ਦੋਸਤ ਦੇ ਘਰ ਗਿਆ ਸੀ, ਜਿੱਥੇ ਉਸ ਨੇ ਪਰਿਵਾਰਕ ਮੈਂਬਰਾਂ ਨਾਲ ਇਕ ਛੋਟੀ ਜਿਹੀ ਪਾਰਟੀ ਕੀਤੀ। ਇਸ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭਾਰਤੀ ਆਪਣੇ ਜਨਮਦਿਨ ਦਾ ਆਨੰਦ ਮਾਣ ਰਹੀ ਹੈ। 

 

ਭਾਰਤੀ ਨੇ ਦੱਸਿਆ ਕਿ ਹਰਸ਼ ਨੇ ਉਸ ਜਨਮਦਿਨ ਨੂੰ ਖ਼ਾਸ ਬਣਾਉਣ ਲਈ ਕੋਈ ਕਮੀ ਨਹੀਂ ਕੀਤਾ। ਹਰਸ਼ ਨੇ ਭਾਰਤੀ ਨੂੰ Gucci ਅਤੇ Adidas ਦੇ ਕੋਲੈਬੋਰੇਸ਼ਨ ਲਿਮਿਟੇਡ ਐਡਿਸ਼ਨ ਬੈਗ ਭਾਰਤੀ ਨੂੰ ਗਿਫ਼ਟ ਕੀਤਾ। ਇਸ ਬੈਗ ਦੀ ਕੀਮਤ ਇਕ ਲੱਖ 74 ਹਜ਼ਾਰ 465 ਰੁਪਏ ਹੈ। ਭਾਰਤੀ ਨੇ ਦੱਸਿਆ ਕਿ ਉਹ ਇਹ ਬੈਗ ਖ਼ਰੀਦਣਾ ਚਾਹੁੰਦੀ ਸੀ। ਹਰਸ਼ ਨੇ ਭਾਰਤੀ ਨੂੰ ਨਾ ਸਿਰਫ਼ ਬੈਗ, ਸਗੋਂ ਡਾਇਮੰਡ ਈਅਰਰਿੰਗਸ ਵੀ ਗਿਫ਼ਟ ਕੀਤੇ।

PunjabKesari

ਇਹ ਵੀ ਪੜ੍ਹੋ : ਫ਼ਿਲਮੀ ਸਿਤਾਰਿਆਂ ਨੇ ਆਸਾਮ ਹੜ੍ਹ ਪ੍ਰਭਾਵਿਤ ਲਈ ਦਿੱਤਾ ਦਾਨ, ਪੀੜਤਾਂ ਲਈ ਵਧਾਇਆ ਮਦਦ ਦਾ ਹੱਥ

ਇਹ ਸ਼ਾਨਦਾਰ ਤੋਹਫ਼ੇ ਦੇ ਕੇ ਹਰਸ਼ ਨੇ ਆਪਣੀ ਪਤਨੀ ਕਾਮੇਡੀਅਨ ਦਾ ਦਿਲ ਜਿੱਤ ਲਿਆ ਹੈ। ਪ੍ਰਸ਼ੰਸਕਾਂ ਨੂੰ ਹਰਸ਼ ਵੱਲੋਂ ਭਾਰਤੀ ਲਈ ਇਹ ਪਿਆਰ ਕਾਫ਼ੀ ਪਸੰਦ ਆਇਆ ਹੈ। ਦੱਸ ਦੇਈਏ ਕਿ ਹਰਸ਼ ਲਿੰਬਾਚੀਆ ਅਤੇ ਭਾਰਤੀ ਸਿੰਘ ਨੇ 3 ਅਪ੍ਰੈਲ 2022 ਨੂੰ ਆਪਣੇ ਪੁੱਤਰ ਦਾ ਇਸ ਦੁਨੀਆ ’ਚ ਸਵਾਗਤ ਕੀਤਾ ਹੈ। ਜੋੜੇ ਨੇ ਆਪਣੇ ਲਾਡਲੇ ਦਾ ਨਾਂ ਲਕਸ਼ ਰੱਖਿਆ ਹੈ ਪਰ ਦੋਵੇਂ ਪੁੱਤਰ ਨੂੰ ਪਿਆਰ ਨਾਲ ਗੋਲਾ ਕਹਿੰਦੇ ਹਨ।

PunjabKesari


Anuradha

Content Editor

Related News