ਧੀ ਰੇਨੇ ਦੇ ਜਨਮਦਿਨ ’ਤੇ ਸੁਸ਼ਮਿਤਾ ਨੇ ਦਿੱਤੀ ਸ਼ਾਨਦਾਰ ਪਾਰਟੀ, ਸਾਬਕਾ ਬੁਆਏਫ੍ਰੈਂਡ ਰੋਹਮਨ ਅਤੇ ਰਿਤਿਕ ਵੀ ਹੋਏ ਸ਼ਾਮਲ

Monday, Sep 05, 2022 - 03:53 PM (IST)

ਧੀ ਰੇਨੇ ਦੇ ਜਨਮਦਿਨ ’ਤੇ ਸੁਸ਼ਮਿਤਾ ਨੇ ਦਿੱਤੀ ਸ਼ਾਨਦਾਰ ਪਾਰਟੀ, ਸਾਬਕਾ ਬੁਆਏਫ੍ਰੈਂਡ ਰੋਹਮਨ ਅਤੇ ਰਿਤਿਕ ਵੀ ਹੋਏ ਸ਼ਾਮਲ

ਮੁੰਬਈ- ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਇਕ ਵਾਰ ਫ਼ਿਰ ਸੁਰਖੀਆਂ ’ਚ ਆ ਗਈ ਹੈ। ਦਰਅਸਲ ਹਾਲ ਹੀ ’ਚ ਸੁਸ਼ਮਿਤਾ ਸੇਨ ਨੇ ਵੱਡੀ ਧੀ ਰੇਨੇ ਦਾ 23ਵਾਂ ਜਨਮਦਿਨ ਮਨਾਇਆ। ਇਸ ਮੌਕੇ ’ਤੇ ਸੁਸ਼ਮਿਤਾ ਨੇ ਇਕ ਖ਼ਾਸ ਪਾਰਟੀ ਦਾ ਆਯੋਜਨ ਕੀਤਾ, ਜਿਸ ’ਚ ਰੇਨੇ ਦੇ ਦੋਸਤਾਂ ਨੇ ਸ਼ਿਰਕਤ ਕੀਤੀ।

PunjabKesari

ਇਹ ਵੀ ਪੜ੍ਹੋ : ਜੈਜ਼ੀ ਬੀ ਨੇ ਪੰਜਾਬੀ ਇੰਡਸਟਰੀ ’ਚ 29 ਸਾਲ ਕੀਤੇ ਪੂਰੇ, ਗਾਇਕ ਨੇ ਪਹਿਲੀ ਐਲਬਮ ਦਾ ਪੋਸਟਰ ਕੀਤਾ ਸਾਂਝਾ

ਇਸ ਪਾਰਟੀ ’ਚ ਸੁਸ਼ਮਿਤਾ ਦੇ ਸਾਬਕਾ ਬੁਆਏਫ੍ਰੈਂਡ ਰਿਤਿਕ ਭਸੀਨ ਅਤੇ ਰੋਹਮਨ ਸ਼ਾਲ ਵੀ ਸ਼ਾਮਲ ਹੋਏ। ਦੋਵਾਂ ਨੇ ਆਪਣੀ ਸੋਸ਼ਲ ਮੀਡੀਆ ਪਾਰਟੀ ਦੀਆਂ ਤਸਵੀਰਾਂ ਸਾਂਝੀ ਕੀਤੀਆਂ ਹਨ, ਜਿਸ ਤੋਂ ਬਾਅਦ ਸੁਸ਼ਮਿਤਾ ਇਕ ਵਾਰ ਫ਼ਿਰ ਸੁਰਖੀਆਂ ’ਚ ਹੈ।

PunjabKesari

ਪਾਰਟੀ ਦੇ ਇਕ ਵੀਡੀਓ ’ਚ ਰੇਨੇ ਮੇਜ਼ ’ਤੇ ਬੈਠੀ ਹੈ। ਇਸ ਵੀਡੀਓ ’ਚ ਰੇਨੇ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਰਿਤਿਕ ਨੇ ਸੋਸ਼ਲ ਮੀਡੀਆ ’ਤੇ ਕਲਿੱਪ ਸਾਂਝੀ ਕਰਕੇ ਰੇਨੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਇਲਾਵਾ ਰੇਨੇ ਨੇ ਰਿਤਿਕ ਅਤੇ ਸੁਸ਼ਮਿਤਾ ਨਾਲ ਆਪਣੀ ਜਨਮਦਿਨ ਦੀ ਤਸਵੀਰ ਵੀ ਸਾਂਝੀ ਕੀਤੀ ਹੈ।

PunjabKesari

ਇਹ ਵੀ ਪੜ੍ਹੋ : ਸੋਨੂੰ ਸੂਦ ਨੇ ਆਪਣੇ ਪਰਿਵਾਰ ਨਾਲ ਬੱਪਾ ਨੂੰ ਦਿੱਤੀ ਵਿਦਾਈ, ਪਤਨੀ ਗਣੇਸ਼ ਜੀ ਦੇ ਕੰਨ ’ਚ ਕੁਝ ਬੋਲਦੀ ਆਈ ਨਜ਼ਰ

ਇਸ ਦੇ ਨਾਲ ਹੀ ਰੋਹਮਨ ਨੇ ਰੇਨੇ ਨਾਲ ਜਨਮਦਿਨ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਦੱਸ ਦੇਈਏ ਕਿ ਰਿਤਿਕ ਅਤੇ ਸੁਸ਼ਮਿਤਾ ਕਈ ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਚੁੱਕੇ ਹਨ ਪਰ ਕੁਝ ਸਮੇਂ ਬਾਅਦ ਦੋਵੇਂ ਵੱਖ ਹੋ ਗਏ।

PunjabKesari

ਇਸ ਤੋਂ ਬਾਅਦ 2019 ’ਚ ਰੋਹਮਨ ਸ਼ਾਲ ਨੇ ਸੁਸ਼ਮਿਤਾ ਦੀ ਜ਼ਿੰਦਗੀ ’ਚ ਐਂਟਰੀ ਕੀਤੀ। ਹਾਲਾਂਕਿ ਕੁਝ ਸਮੇਂ ਬਾਅਦ ਉਨ੍ਹਾਂ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਆਉਣ ਲੱਗੀਆਂ। ਇਸ ਤੋਂ ਕੁਝ ਸਮੇਂ ਬਾਅਦ ਹੀ ਸੁਸ਼ਮਿਤਾ ਦੇ ਆਈ.ਪੀ.ਐੱਲ ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨਾਲ ਰਿਸ਼ਤੇ ਦੀਆਂ ਖ਼ਬਰਾਂ ਆ ਰਹੀਆਂ ਹਨ।


author

Anuradha

Content Editor

Related News