ਲਾਲ ਪਹਿਰਾਵੇ ’ਚ ਬਿਪਾਸ਼ਾ ਬਾਸੂ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਚਿਹਰੇ ’ਤੇ ਨਜ਼ਰ ਆਇਆ ਪ੍ਰੈਗਨੈਂਸੀ ਗਲੋਅ

Sunday, Oct 09, 2022 - 03:12 PM (IST)

ਲਾਲ ਪਹਿਰਾਵੇ ’ਚ ਬਿਪਾਸ਼ਾ ਬਾਸੂ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਚਿਹਰੇ ’ਤੇ ਨਜ਼ਰ ਆਇਆ ਪ੍ਰੈਗਨੈਂਸੀ ਗਲੋਅ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਖੂਬਸੂਰਤ ਹਸੀਨਾਵਾਂ ’ਚੋਂ ਇਕ ਹੈ। ਅਦਾਕਾਰਾ ਆਪਣੀ ਪ੍ਰੈਗਨੈਂਸੀ ਨਾਲ ਜੁੜੇ ਅਪਡੇਟਸ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੀ ਰਹਿੰਦੀ ਹੈ। ਬਿਪਾਸ਼ਾ ਇਸ ਸਮੇਂ ਆਪਣੀ ਗਰਭ ਅਵਸਥਾ ਦਾ ਬੇਹੱਦ ਆਨੰਦ ਮਾਣ ਰਹੀ ਹੈ ਅਤੇ ਜਲਦੀ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰੇਗੀ।

PunjabKesari

ਇਹ ਵੀ ਪੜ੍ਹੋ : ਪ੍ਰਿਅੰਕਾ ਚੋਪੜਾ ਨੇ ਪਤੀ ਨਿਕ ਨਾਲ ਲਾਸ ਏਂਜਲਸ ’ਚ ਬਿਤਾਇਆ ਕੁਆਲਿਟੀ ਟਾਈਮ, ਸਾਂਝੀਆਂ ਕੀਤੀਆਂ ਤਸਵੀਰਾਂ

ਬਿਪਾਸ਼ਾ ਆਏ ਦਿਨ ਪ੍ਰਸ਼ੰਸਕਾਂ ਨਾਲ ਆਪਣੀ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਕਦੇ ਬਿਪਾਸ਼ਾ ਬੇਬੀ ਬੰਪ ਨੂੰ ਫਲਾਂਟ ਕਰਦੇ ਨਜ਼ਰ ਆਉਂਦੀ ਅਤੇ ਕਦੇ ਪਤੀ ਕਰਨ ਗਰੋਵਰ ਕੁਆਲਿਟੀ ਟਾਈਮ ਬਿਤਾਉਂਦੀ ਨਜ਼ਰ ਆਉਂਦੀ ਹੈ। 

PunjabKesari

ਹਾਲ ਹੀ ’ਚ ਬਿਪਾਸ਼ਾ ਬਸੂ ਨੇ ਆਪਣੀਆਂ ਬੇਬੀ ਬੰਪ ਨੂੰ ਫ਼ਲਾਂਟ ਕਰਦੇ ਹੋਏ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਬਿਪਾਸ਼ਾ ਬਸੂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਧਮਕੀ ਤੋਂ ਬਾਅਦ ਸ਼ਹਿਨਾਜ਼ ਦੇ ਪਿਤਾ ਨੇ ਦਰਜ ਕਰਵਾਈ ਸ਼ਿਕਾਇਤ, ਕਿਹਾ- ਗ੍ਰਿਫ਼ਤਾਰੀ ਨਾ ਹੋਈ ਤਾਂ ਛੱਡ ਦਿਆਂਗਾ ਪੰਜਾਬ

ਇਸ ਦੌਰਾਨ ਬਿਪਾਸ਼ਾ ਨੇ ਲਾਲ ਰੰਗ ਦਾ ਪਹਿਰਾਵਾ ਪਾਇਆ ਹੋਇਆ ਹੈ। ਤਸਵੀਰਾਂ ’ਚ ਅਦਾਕਾਰਾ ਦੇ ਚਿਰਹੇ ’ਤੇ ਗਲੋਅ ਸਾਫ਼ ਦਿਖਾਈ ਦੇ ਰਿਹਾ ਹੈ।

PunjabKesari

ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਖ਼ਬਰਾਂ ਮੁਤਾਬਕ ਬਿਪਾਸ਼ਾ ਬਾਸੂ ਦੀ ਡਿਲੀਵਰੀ ਡੇਟ ਬਹੁਤ ਨੇੜੇ ਹੈ। ਅਦਾਕਾਰਾ ਦੀ ਡਿਲੀਵਰੀ ਕਿਸੇ ਵੀ ਸਮੇਂ ਹੋ ਸਕਦੀ ਹੈ।

PunjabKesari

ਇਹ ਵੀ ਪੜ੍ਹੋ : ਫੀਫਾ ਵਿਸ਼ਵ ਕੱਪ ਦਾ ਗੀਤ ‘ਲਾਈਟ ਦਿ ਸਕਾਈ’ ਰਿਲੀਜ਼, ਨੋਰਾ ਫਤੇਹੀ ਨੇ ਕੀਤਾ ਜ਼ਬਰਦਸਤ ਡਾਂਸ

ਪ੍ਰਸ਼ੰਸਕ ਅਦਾਕਾਰਾ ਦੇ ਬੱਚੇ ਨੂੰ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ  ਰਹੇ ਹਨ। ਇਸ ਦੇ ਨਾਲ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ। 

PunjabKesari

ਦੱਸ ਦੇਈਏ ਬੀਤੇ ਦਿਨੀਂ ਅਦਾਕਾਰਾ ਨੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ ਜਿਸ ’ਚ ਬਿਪਾਸ਼ਾ ਨੇ ਬੇਬੀ ਸ਼ਾਵਰ ਫੰਕਸ਼ਨ ’ਚ ਚਾਰ-ਚੰਨ ਲਗਾਏ। ਪ੍ਰਸ਼ੰਸਕਾਂ ਨੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਨੂੰ ਕਾਫ਼ੀ ਪਸੰਦ ਕੀਤਾ।

PunjabKesari
 


author

Shivani Bassan

Content Editor

Related News