Mom-to-be ਬਿਪਾਸ਼ਾ ਬਾਸੂ ਸੈਲੂਨ ਦੇ ਬਾਹਰ ਹੋਈ ਸਪਾਟ, ਪ੍ਰੈਗਨੈਂਸੀ ਗਲੋਅ ਨੇ ਖੂਬਸੂਰਤੀ ਨੂੰ ਹੋਰ ਵਧਾਇਆ (ਤਸਵੀਰਾਂ)

Sunday, Sep 18, 2022 - 06:04 PM (IST)

Mom-to-be ਬਿਪਾਸ਼ਾ ਬਾਸੂ ਸੈਲੂਨ ਦੇ ਬਾਹਰ ਹੋਈ ਸਪਾਟ, ਪ੍ਰੈਗਨੈਂਸੀ ਗਲੋਅ ਨੇ ਖੂਬਸੂਰਤੀ ਨੂੰ ਹੋਰ ਵਧਾਇਆ (ਤਸਵੀਰਾਂ)

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਖੂਬਸੂਰਤ ਹਸੀਨਾਵਾਂ ’ਚੋਂ ਇਕ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਆਪਣੀ ਪ੍ਰੈਗਨੈਂਸੀ ਨਾਲ ਜੁੜੇ ਅਪਡੇਟਸ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੀ ਰਹਿੰਦੀ ਹੈ। ਬਿਪਾਸ਼ਾ ਇਸ ਸਮੇਂ ਆਪਣੀ ਗਰਭ ਅਵਸਥਾ ਦਾ ਬੇਹੱਦ ਆਨੰਦ ਮਾਣ ਰਹੀ ਹੈ। 

PunjabKesari

ਇਹ ਵੀ ਪੜ੍ਹੋ : ਗਾਇਕ ਬਾਦਸ਼ਾਹ ਦੀ ਅਜਿਹੀ ਪੋਸਟ ’ਤੇ ਪ੍ਰਸ਼ੰਸਕ ਹੋਏ ਚਿੰਤਤ, ਜਾਣੋ ਕੀ ਹੈ ਕਾਰਨ

ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨਗੇ। ਜੋੜੇ ਨੇ ਪਿਛਲੇ ਮਹੀਨੇ ਇਹ ਖੁਸ਼ਖਬਰੀ ਸਾਂਝੀ ਕੀਤੀ ਸੀ। ਉਦੋਂ ਤੋਂ ਇਹ ਜੋੜੀ ਚਰਚਾ ’ਚ ਬਣੀ ਹੋਈ ਹੈ। 

PunjabKesari

ਬਿਪਾਸ਼ਾ ਦੀ ਗਰਭ ਅਵਸਥਾ ਦੀ ਘੋਸ਼ਣਾ ਤੋਂ ਬਾਅਦ ਅਦਾਕਾਰਾ ਨੂੰ ਕਦੇ ਘਰੋਂ ਬਾਹਰ ਨਹੀਂ ਦੇਖਿਆ। ਹਾਲ ਹੀ ’ਚ ਬਿਪਾਸ਼ਾ ਨੂੰ ਸੈਲੂਨ ਦੇ ਬਾਹਰ ਦੇਖਿਆ ਗਿਆ। ਇਸ ਦੌਰਾਨ ਮੌਮ ਟੂ ਬੀ ਅਦਾਕਾਰਾ ਦਾ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲਿਆ। ਲੁੱਕ ਦੀ ਗੱਲ ਕਰੀਏ ਤਾਂ ਗਰਭਵਤੀ ਬਿਪਾਸ਼ਾ ਨੀਲੇ ਰੰਗ ਦੀ ਡਰੈੱਸ ’ਚ ਨਜ਼ਰ ਆਈ।

PunjabKesari

ਅਦਾਕਾਰਾ ਬਿਪਾਸ਼ਾ ਨੇ ਡਰੈੱਸ  ਨਾਲ ਵਾਈਟ ਕਲਰ ਦੀ ਲੇਸ ਸ਼ਰਗ ਕੈਰੀ ਕੀਤੀ ਹੋਈ ਹੈ। ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਗੁਲਾਬੀ ਲਿਪਸਟਿਕ ਨਾਲ ਆਪਣੀ ਲੁੱਕ ਹੋਰ ਵੀ ਵਧਾ ਰਹੀ ਹੈ। ਇਸ ਦੌਰਾਨ ਬਿਪਾਸ਼ਾ ਨੇ ਸਫ਼ੈਦ ਸ਼ੂਅਜ਼ ਪਾਏ ਸਨ।

PunjabKesari

ਇਹ ਵੀ ਪੜ੍ਹੋ : ਇਤਰਾਜ਼ਯੋਗ ਵੀਡੀਓ ਮਾਮਲੇ ’ਤੇ ਸਾਰਾ ਗੁਰਪਾਲ ਨੇ ਕਿਹਾ- ‘ਕੁੜੀਆਂ ਕੋਲ ਵੀ ਕੁੜੀਆਂ ਸੁਰੱਖਿਅਤ ਨਹੀਂ’

ਬਿਪਾਸ਼ਾ ਦੇ ਚਿਹਰੇ ’ਤੇ ਮਾਂ ਬਣਨ ਦਾ ਪ੍ਰੈਗਨੈਂਸੀ ਗਲੋਅ ਸਾਫ਼ ਦਿਖਾਈ ਦੇ ਰਹੀ ਸੀ। ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹਰ ਕੋਈ ਅਦਾਕਾਰਾ ਦੀ ਤਾਰੀਫ਼ ਕਰ ਰਿਹਾ ਹੈ।

PunjabKesari

ਦੱਸ ਦੇਈਏ ਕਿ ਬਿਪਾਸ਼ਾ ਅਤੇ ਕਰਨ ਨੇ ਕੁਝ ਸਮਾਂ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਅਪ੍ਰੈਲ 2016 ’ਚ ਵਿਆਹ ਕਰਵਾਇਆ। ਅਦਾਕਾਰਾ ਦੇ ਵਿਆਹ ਤੋਂ 6 ਸਾਲ ਬਾਅਦ 16 ਅਗਸਤ 2022 ਨੂੰ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ।

PunjabKesari


author

Shivani Bassan

Content Editor

Related News