ਵਿਆਹ ਦੀ 6ਵੀਂ ਵਰ੍ਹੇਗੰਢ ''ਤੇ ਦੇਰ ਰਾਤ ਬਿਪਾਸ਼ਾ ਬਸੁ-ਕਰਨ ਸਿੰਘ ਨੇ ਮਨਾਇਆ ਜਸ਼ਨ (ਵੀਡੀਓ)

Sunday, May 01, 2022 - 01:54 PM (IST)

ਵਿਆਹ ਦੀ 6ਵੀਂ ਵਰ੍ਹੇਗੰਢ ''ਤੇ ਦੇਰ ਰਾਤ ਬਿਪਾਸ਼ਾ ਬਸੁ-ਕਰਨ ਸਿੰਘ ਨੇ ਮਨਾਇਆ ਜਸ਼ਨ (ਵੀਡੀਓ)

ਮੁੰਬਈ- ਵਿਆਹ ਦਾ ਬੰਧਨ ਸਭ ਤੋਂ ਪਵਿੱਤਰ ਰਿਸ਼ਤਾ ਹੁੰਦਾ ਹੈ। ਜੇਕਰ ਪਤੀ ਪਤਨੀ ਦੀ ਸੋਚ, ਵਿਚਾਰ ਅਤੇ ਕਦਮ ਸਭ ਕੁਝ ਮਿਲ ਜਾਵੇ ਤਾਂ ਦੋਵਾਂ ਨੂੰ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਂਦਾ ਹੈ। ਪਤੀ ਕਰਨ ਸਿੰਘ ਗਰੋਵਰ ਨਾਲ ਅਜਿਹੀ ਜ਼ਿੰਦਗੀ ਜਿਉਂਦੇ ਬਿਪਾਸ਼ਾ ਬਸੁ ਨੇ 30 ਅਪ੍ਰੈਲ ਨੂੰ ਪੂਰੇ 6 ਸਾਲ ਹੋ ਗਏ ਹਨ ਅਤੇ ਜੋੜਾ ਇਕ ਦੂਜੇ ਦੇ ਨਾਲ ਬਹੁਤ ਖੁਸ਼ ਹੈ। ਵਿਆਹ ਦੀ 6ਵੀਂ ਵਰ੍ਹੇਗੰਢ 'ਤੇ ਬਿਪਾਸ਼ਾ-ਕਰਨ ਨੇ ਦੋਸਤਾਂ ਨਾਲ ਦੇਰ ਰਾਤ ਖੂਬ ਪਾਰਟੀ ਕੀਤੀ ਅਤੇ ਇਸ ਮੌਕੇ 'ਤੇ ਅਦਾਕਾਰਾ ਆਪਣੇ ਵਿਆਹ ਦਾ ਖੂਬਸੂਰਤ ਵੀਡੀਓ ਸਾਂਝੀ ਕਰ ਪਤੀ ਦੇ ਲਈ ਖਾਸ ਨੋਟ ਲਿਖਿਆ ਹੈ। ਅਦਾਕਾਰਾ ਵਲੋਂ ਸਾਂਝੀ ਕੀਤੇ ਗਈ ਇਹ ਦੋਵੇਂ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। 

PunjabKesari
ਵੀਡੀਓ ਸਾਂਝੀ ਕਰਕੇ ਬਿਪਾਸ਼ਾ ਨੇ ਕੈਪਸ਼ਨ 'ਚ ਲਿਖਿਆ-'ਮੇਰੇ ਚਿਹਰੇ 'ਤੇ ਅਤੇ ਮੇਰੀ ਅੱਖਾਂ 'ਚ ਮੁਸਕਾਨ ਲਈ ਧੰਨਵਾਦ ਕਰਨ ਸਿੰਘ ਗਰੋਵਰ। ਜਿਸ ਦਿਨ ਤੋਂ ਮੈਂ ਤੁਹਾਨੂੰ ਮਿਲੀ ਹੈ, ਇਹ ਬਹੁਤ ਉੱਜਵਲ ਹੋ ਗਿਆ ਹੈ❤️ਮੈਂ ਤੁਹਾਨੂੰ ਅਜੇ ਹੋਰ ਹਮੇਸ਼ਾ ਲਈ ਪਿਆਰ ਕਰਦੀ ਹਾਂ#monkeylove#happy6thmonkeyversary'।


ਉਧਰ ਕਰਨ ਨੇ ਆਪਣੀ ਵਿਆਹ ਦੀ ਵੀਡੀਓ ਸਾਂਝੀ ਕਰਕੇ ਬਿਪਾਸ਼ਾ ਦੇ ਨਾਲ ਖਾਸ ਪੋਸਟ ਲਿਖੀ। ਉਨ੍ਹਾਂ ਨੇ ਲਿਖਿਆ-'ਮੇਰੇ ਹੋਣ ਅਤੇ ਮੈਨੂੰ ਪੂਰੀ ਦੁਨੀਆ 'ਚ ਕਿਸਮਤਵਾਲਾ, ਸਭ ਤੋਂ ਖੁਸ਼ ਅਤੇ ਸਭ ਤੋਂ ਪ੍ਰਿਯ ਵਿਅਕਤੀ ਬਣਾਉਣ ਲਈ ਧੰਨਵਾਦ ਬਿਪਾਸ਼ਾ ਬਸੁ। ਮੈਂ ਹਰ ਰਾਤ ਇਹ ਸੋਚ ਕੇ ਸੌਂਦਾ ਹਾਂ ਕਿ ਮੈਂ ਤੁਹਾਨੂੰ ਹੋਰ ਪਿਆਰ ਨਹੀਂ ਕਰ ਸਕਦਾ ਅਤੇ ਫਿਰ ਮੈਂ ਹਰ ਸਵੇਰੇ ਇਹ ਮਹਿਸੂਸ ਕਰਦਾ ਹਾਂ ਕਿ ਮੈਂ ਕੱਲ੍ਹ ਰਾਤ ਕਿੰਨਾ ਮੂਰਖ ਸੀ ਕਿਉਂਕਿ ਮੈਂ ਨਿਸ਼ਚਿਤ ਰੂਪ ਨਾਲ ਹੁਣ ਤੁਹਾਡੇ ਨਾਲ ਬਹੁਤ ਪਿਆਰ ਕਰਦਾ ਹਾਂ। ਇਹ ਇਕ ਦੁਸ਼ਚੱਕਰ ਹੈ। 
6ਵੀਂ ਵਰ੍ਹੇਗੰਢ ਮੁਬਾਰਕ ਹੋਵੇ ਮੇਰੇ ਪਿਆਰ।


ਇਸ ਤੋਂ ਇਲਾਵਾ ਸੈਲੀਬ੍ਰੇਸ਼ਨ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੇਰ ਰਾਤ ਜੋੜੇ ਨੇ ਕਿਸ ਤਰ੍ਹਾਂ ਦੋਸਤਾਂ ਨਾਲ ਧਮਾਲ ਮਚਾਈ। ਕਰਨ-ਬਿਪਾਸ਼ਾ ਨੇ ਖੂਬਸੂਰਤ ਕੇਕ ਕੱਟ ਕੇ ਆਪਣੀ ਵਰ੍ਹੇਗੰਢ ਸੈਲੀਬਿਰੇਟ ਕੀਤੀ। ਇਸ ਦੌਰਾਨ ਅਦਾਕਾਰਾ ਗ੍ਰੀਨ ਨਾਇਟੀ ਡਰੈੱਸ 'ਚ ਕੂਲ ਦਿਖੀ। ਉਧਰ ਕਰਨ ਬਲੈਕ ਸ਼ਰਟ ਅਤੇ ਡੈਨਿਮ ਪੈਂਟ 'ਚ ਕੈਜੂਅਲ ਦਿਖੇ। ਪ੍ਰਸ਼ੰਸਕ ਜੋੜੇ ਦੀਆਂ ਇਨ੍ਹਾਂ ਵੀਡੀਓਜ਼ ਨੂੰ ਖੂਬ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਉਨ੍ਹਾਂ ਨੂੰ ਵਰ੍ਹੇਗਢ ਦੀਆਂ ਵਧਾਈਆਂ ਵੀ ਦੇ ਰਹੇ ਹਨ। 


ਦੱਸ ਦੇਈਏ ਕਿ ਬਿਪਾਸ਼ਾ ਬਸੁ ਅਤੇ ਕਰਨ ਸਿੰਘ ਗਰੋਵਰ ਨੇ 30 ਅਪ੍ਰੈਲ 2016 ਨੂੰ ਇਕ ਦੂਜੇ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਪਹਿਲੇ ਦੋਵਾਂ ਨੇ ਕਾਫੀ ਸਮੇਂ ਤੱਕ ਇਕ ਦੂਜੇ ਨੂੰ ਡੇਟ ਕੀਤਾ ਸੀ। ਇਕ ਦੂਜੇ ਨਾਲ 7 ਜਨਮਾਂ ਦੇ ਬੰਧਨ 'ਚ ਬੱਝਣ ਤੋਂ ਬਾਅਦ ਦੋਵੇਂ ਬਹੁਤ ਖੁਸ਼ ਹਨ। ਦੋਵਾਂ ਨੂੰ ਹਮੇਸ਼ਾ ਡਿਨਰ ਡੇਟ ਅਤੇ ਛੁੱਟੀਆਂ ਦਾ ਆਨੰਦ ਮਾਣਦੇ ਦੇਖਿਆ ਜਾਂਦਾ ਹੈ।  

PunjabKesari


author

Aarti dhillon

Content Editor

Related News