ਮੁਸਕਰਾਉਂਦੀ ਹੋਏ ਬਿਪਾਸ਼ਾ ਬਾਸੂ ਨੇ ਫ਼ਲਾਂਟ ਕੀਤਾ ਬੇਬੀ ਬੰਪ, ਵੀਡੀਓ ਹੋ ਰਹੀ ਵਾਇਰਲ

Sunday, Aug 28, 2022 - 05:27 PM (IST)

ਮੁਸਕਰਾਉਂਦੀ ਹੋਏ ਬਿਪਾਸ਼ਾ ਬਾਸੂ ਨੇ ਫ਼ਲਾਂਟ ਕੀਤਾ ਬੇਬੀ ਬੰਪ, ਵੀਡੀਓ ਹੋ ਰਹੀ ਵਾਇਰਲ

ਬਾਲੀਵੁੱਡ ਡੈਸਕ- ਅਦਾਕਾਰਾ ਬਿਪਾਸ਼ਾ ਬਾਸੂ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਲੈਕੇ ਚਰਚਾ ’ਚ ਹੈ। ਇੰਨੀਂ ਦਿਨੀਂ ਅਦਾਕਾਰਾ ਆਪਣੀ ਪ੍ਰੈਗਨੈਂਸੀ ਦਾ ਆਨੰਦ ਲੈ ਰਹੀ ਹੈ। ਅਦਾਕਾਰ ਕਰਨ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਦਾ ਘਰ ਜਲਦ ਹੀ ਬੱਚੇ ਦੀ ਕਿਲਕਾਰੀ ਨਾਲ ਗੂੰਜਣ ਵਾਲਾ ਹੈ। ਬਿਪਾਸ਼ਾ ਅਤੇ ਕਰਨ ਆਪਣੇ ਹੋਣ ਵਾਲੇ ਬੱਚੇ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ ਅਤੇ ਅਦਾਕਾਰਾ ਸੋਸ਼ਲ ਮੀਡੀਆ ’ਤੇ ਬੇਬੀ ਬੰਪ ਨੂੰ ਫ਼ਲਾਂਟ ਕਰਦੇ ਹੋਏ ਤਸਵੀਰਾਂ ਸਾਂਝੀਆਂ ਕਰਦੀ ਹੈ। 

PunjabKesari

ਇਹ ਵੀ ਪੜ੍ਹੋ : ਬੁਆਏਫ੍ਰੈਂਡ ਨਾਲ ਦੋਸਤ ਕੁਣਾਲ ਦੀ ਮਹਿੰਦੀ ਸੈਰੇਮਨੀ ’ਚ ਪਹੁੰਚੀ ਮਲਾਇਕਾ, ਅਰੁਜਨ ਨਾਲ ਮੈਚਿੰਗ ਕਰਦੀ ਆਈ ਨਜ਼ਰ

ਹਾਲ ਹੀ ’ਚ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਬੇਬੀ ਬੰਪ ਨਾਲ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਹੀ ਹੈ। ਇਹ ਵੀਡੀਓ ਨੂੰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਅਦਾਕਾਰਾ ਬੈੱਡ ’ਤੇ ਆਰਾਮ ਕਰਦੀ ਨਜ਼ਰ ਆ ਰਹੀ ਹੈ ਅਤੇ ਬੇਬੀ ਬੰਪ ਨਾਲ ਮਸਤੀ ਅਤੇ ਉਸ ਨੂੰ ਫ਼ਲਾਂਟ ਕਰਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 

A post shared by Bipasha Basu (@bipashabasu)

ਇਸ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਅਦਾਕਾਰਾ ਦੇ ਚਿਹਰੇ ’ਤੇ ਮਾਂ ਬਣਨ ਦੀ ਖੁਸ਼ੀ ਸਾਫ਼ ਨਜ਼ਰ ਆ ਰਹੀ ਹੈ। ਬਿਪਾਸ਼ਾ ਨੇ ਵੀਡੀਓ ਸਾਂਝੀ ਕਰਦੇ ਹੋਏ ਕੈਪਸ਼ਨ ’ਚ ਲਿਖਿਆ ਕਿ ‘ਮੌੰਮ ਟੂ ਬੀ, ਆਪਣੇ ਆਪ ਨੂੰ ਪਿਆਰ ਕਰੋ।’ ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਵੀਡੀਓ ’ਚ ਹਰੇ ਰੰਗ ਦੇ ਪਹਿਰਾਵੇ ’ਚ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਬਿਪਾਸ਼ਾ ਦੀ ਇਸ ਵੀਡੀਓ ਨੂੰ ਬੇਹੱਦ ਪਿਆਰ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ : ਦਿੱਲੀ ’ਚ ਫ਼ਿਲਮ ‘ਹੋਲੀ ਕਾਊ’ ਨੂੰ ਨਵਾਜ਼-ਆਲੀਆ ਨੇ ਕੀਤਾ ਪ੍ਰੋਮੋਟ

ਦੱਸ ਦੇਈਏ ਕਰਨ ਅਤੇ ਬਿਪਾਸ਼ਾ ਦਾ ਵਿਆਹ ਸਾਲ 2016 ’ਚ ਬੰਗਾਲੀ ਰੀਤੀ-ਰਿਵਾਜ਼ਾ ਨਾਲ ਹੋਇਆ ਸੀ।ਕਰੀਬ ਇਕ ਸਾਲ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾਇਆ। ਜਿੱਥੇ ਕਰਨ ਸਿੰਘ ਗਰੋਵਰ ਦਾ ਇਹ ਤੀਜਾ ਵਿਆਹ ਹੈ ਉੱਥੇ ਬਿਪਾਸ਼ਾ ਦਾ ਇਹ ਪਹਿਲਾ ਵਿਆਹ ਸੀ। ਇਸ ਤੋਂ ਪਹਿਲਾਂ ਕਰਨ ਨੇ ਦੋ ਵਿਆਹ ਟੀ.ਵੀ ਅਦਾਕਾਰਾਂ ਨਾਲ ਕਰਵਾਏ ਸੀ।


 


author

Shivani Bassan

Content Editor

Related News