ਇੰਗਲੈਂਡ ਦੀਆਂ ਸੜਕਾਂ ’ਤੇ ਕੁਦਰਤੀ ਨਜ਼ਾਰਾ ਮਾਣਦੇ ਭਾਵੁਕ ਹੋਏ ਬਿਨੂੰ ਢਿੱਲੋਂ, ਮਾਪਿਆਂ ਨੂੰ ਕੀਤਾ ਯਾਦ (ਵੀਡੀਓ)

Thursday, Oct 06, 2022 - 06:17 PM (IST)

ਇੰਗਲੈਂਡ ਦੀਆਂ ਸੜਕਾਂ ’ਤੇ ਕੁਦਰਤੀ ਨਜ਼ਾਰਾ ਮਾਣਦੇ ਭਾਵੁਕ ਹੋਏ ਬਿਨੂੰ ਢਿੱਲੋਂ, ਮਾਪਿਆਂ ਨੂੰ ਕੀਤਾ ਯਾਦ (ਵੀਡੀਓ)

ਬਾਲੀਵੁੱਡ ਡੈਸਕ- ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਬਿਨੂੰ ਢਿੱਲੋਂ ਇੰਨੀਂ ਦਿਨੀਂ ਸੁਰਖੀਆਂ ’ਚ ਹਨ।ਅਦਾਕਾਰ ਆਪਣੀ ਆਉਣ ਵਾਲੀ ਫ਼ਿਲਮ ‘ਕੈਰੀ ਆਨ ਜੱਟਾ 3’ ਨੂੰ ਲੈ ਕੇ ਕਾਫ਼ੀ ’ਚ ਹਨ। ਪ੍ਰਸ਼ੰਸਕ ਅਦਾਕਾਰ ਨੂੰ ਬੇਹੱਦ  ਪਸੰਦ ਕਰਦੇ ਹਨ। ਅਦਾਕਾਰ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨੂੰ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ।

ਇਹ ਵੀ ਪੜ੍ਹੋ : Mom-to-be ਆਲੀਆ ਭੱਟ ਦਾ ਹੋਇਆ ਬੇਬੀ ਸ਼ਾਵਰ, ਸਿੰਪਲ ਲੁੱਕ ਨੇ ਲੁੱਟੀ ਮਹਿਫ਼ਲ

ਬਿਨੂੰ ਢਿੱਲੋਂ ਇਸ ਸਮੇਂ ਇੰਗਲੈਂਡ ’ਚ ਹਨ। ਜਿਥੋਂ ਅਦਾਕਾਰ ਨੇ ਹਾਲ ਹੀ ’ਚ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਬਿਨੂੰ ਢਿੱਲੋਂ ਕੁਦਰਤ ਦੇ ਨਜ਼ਾਰੇ ਮਾਣਦੇ ਹੋਏ ਨਜ਼ਰ ਆਏ। ਬਿਨੂੰ ਢਿੱਲੋਂ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ ਅਤੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। 

 
 
 
 
 
 
 
 
 
 
 
 
 
 
 
 

A post shared by Binnu Dhillon (@binnudhillons)

 

ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਬਿਨੂੰ ਢਿੱਲੋਂ ਇਸ ’ਚ ਇਕ ਸ਼ਾਨਦਾਰ ਤੁੱਕ ਬੋਲ ਰਹੇ ਹਨ। ਵੀਡੀਓ ਨੂੰ ਸਾਂਝੀ ਕਰਦਿਆਂ ਅਦਾਕਾਰ ਨੇ ਕੈਪਸ਼ਨ ’ਚ ਲਿਖਿਆ -
‘ਕੁਦਰਤਿ ਕਵਣ ਕਹਾ ਵੀਚਾਰੁ ॥
ਵਾਰਿਆ ਨ ਜਾਵਾ ਏਕ ਵਾਰ ॥’

ਇਹ ਵੀ ਪੜ੍ਹੋ : ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਨੇਹਾ ਕੱਕੜ, ਕਿਹਾ-ਦਰਸ਼ਨ ਕਰ ਮਿਲਿਆ ਸਕੂਨ

ਦੱਸ ਦੇਈਏ ਬਿਨੂੰ ਢਿੱਲੋਂ ਇੰਨੀ ਦਿਨੀਂ ਆਪਣੀ ਆਉਣ ਫ਼ਿਲਮ ‘ਕੈਰੀ ਆਨ ਜੱਟਾ 3’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਇਸ ਫ਼ਿਲਮ ’ਚ ਅਦਾਕਾਰ ਤੋਂ ਇਲਾਵਾ  ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿਨੂੰ ਢਿੱਲੋਂ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਤੇ ਨਰੇਸ਼ ਕਥੂਰੀਆ ਮੁੱਖ ਕਿਰਦਾਰਾਂ ’ਚ ਨਜ਼ਰ ਆ ਰਹੇ ਹਨ। ਇਸ ਫ਼ਿਲਮ 29 ਜੂਨ 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। 


author

Shivani Bassan

Content Editor

Related News