‘ਬਿਜਲੀ ਬਿਜਲੀ’ ਗੀਤ ’ਤੇ ਵਿਦੇਸ਼ੀ ਕੁੜੀ ਨੇ ਵਜਾਇਆ ਵਾਏਲਿਨ, ਵੀਡੀਓ ਹੋਈ ਵਾਇਰਲ

Friday, Feb 25, 2022 - 04:42 PM (IST)

‘ਬਿਜਲੀ ਬਿਜਲੀ’ ਗੀਤ ’ਤੇ ਵਿਦੇਸ਼ੀ ਕੁੜੀ ਨੇ ਵਜਾਇਆ ਵਾਏਲਿਨ, ਵੀਡੀਓ ਹੋਈ ਵਾਇਰਲ

ਚੰਡੀਗੜ੍ਹ (ਬਿਊਰੋ)– ਹਾਰਡੀ ਸੰਧੂ ਦਾ ‘ਬਿਜਲੀ ਬਿਜਲੀ’ ਗੀਤ ਰਿਲੀਜ਼ ਤੋਂ ਬਾਅਦ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਏ ਦਿਨ ਗੀਤ ਨੂੰ ਲੈ ਕੇ ਕੁਝ ਨਾ ਕੁਝ ਅਜਿਹਾ ਸਾਹਮਣੇ ਆ ਹੀ ਜਾਂਦਾ ਹੈ, ਜੋ ਗੀਤ ਨੂੰ ਮੁੜ ਤਾਜ਼ਾ ਕਰ ਦਿੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਦੇ ਅੰਤਿਮ ਸੰਸਕਾਰ ਮੌਕੇ ਖਾਲਿਸਤਾਨੀ ਨਾਅਰੇ ਲਾਉਣ ਵਾਲਿਆਂ ਨੂੰ ਸਿਰਸਾ ਨੇ ਦੱਸਿਆ ਸ਼ਰਾਰਤੀ ਅਨਸਰ

ਹਾਲ ਹੀ ’ਚ ਹਾਰਡੀ ਸੰਧੂ ਦੇ ਇਸ ਗੀਤ ’ਤੇ ਇਕ ਵਿਦੇਸ਼ੀ ਕੁੜੀ ਵਲੋਂ ਵਾਏਲਿਨ ਵਜਾਉਣ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਨੂੰ ਅਰਵਿੰਦਰ ਖਹਿਰਾ ਨੇ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਹੈ।

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਕੁੜੀ ਸੜਕ ’ਤੇ ਵਾਏਲਿਨ ਵਜਾ ਰਹੀ ਹੈ। ਅਰਵਿੰਦਰ ਖਹਿਰਾ ਨੇ ਵੀਡੀਓ ਸਾਂਝੀ ਕਰਦਿਆਂ ਕੈਪਸ਼ਨ ’ਚ ਲਿਖਿਆ, ‘ਵਾਹ ਵਾਹ। ਬਿਜਲੀ ਬਿਜਲੀ ਸੜਕਾਂ ’ਤੇ ਵਾਏਲਿਨ ਰਾਹੀਂ।’ ਇਸ ਦੇ ਨਾਲ ਹੀ ਅਰਵਿੰਦਰ ਨੇ ਹਾਰਡੀ ਸੰਧੂ, ਪਲਕ ਤਿਵਾਰੀ, ਜਾਨੀ, ਬੀ ਪਰਾਕ ਤੇ ਦੇਸੀ ਮੈਲੋਡੀਜ਼ ਨੂੰ ਟੈਗ ਕੀਤਾ ਹੈ।

ਦੱਸ ਦੇਈਏ ਕਿ ‘ਬਿਜਲੀ ਬਿਜਲੀ’ ਗੀਤ ਅਕਤੂਬਰ, 2021 ਨੂੰ ਰਿਲੀਜ਼ ਹੋਇਆ ਸੀ। ਇਸ ਗੀਤ ’ਚ ਹਾਰਡੀ ਤੇ ਪਲਕ ਦੀ ਜੋੜੀ ਨੂੰ ਬੇਹੱਦ ਸਰਾਹਿਆ ਗਿਆ ਸੀ। ਗੀਤ ਨੂੰ ਯੂਟਿਊਬ ’ਤੇ ਹੁਣ ਤਕ 280 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News