ਸੀਲ ਹੋ ''Bigg Boss'' ਦਾ ਸਟੂਡੀਓ ! ਕੰਟੈਸਟੈਂਟ ਤੇ ਕਰਮਚਾਰੀ ਕੱਢੇ ਗਏ ਬਾਹਰ
Wednesday, Oct 08, 2025 - 10:38 AM (IST)

ਬੈਂਗਲੁਰੂ (ਏਜੰਸੀ)- ਕਰਨਾਟਕ ਸਰਕਾਰ ਦੇ ਅਧਿਕਾਰੀਆਂ ਨੇ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਜੌਲੀਵੁੱਡ ਸਟੂਡੀਓਜ਼ ਐਂਡ ਐਡਵੈਂਚਰਜ਼ (Jollywood Studios and Adventures) ਦੇ ਕੰਪਲੈਕਸ ਨੂੰ ਸੀਲ ਕਰ ਦਿੱਤਾ ਹੈ, ਜਿਸ ਕਾਰਨ ਮੰਗਲਵਾਰ ਰਾਤ ਨੂੰ ਇਸ ਕੰਪਲੈਕਸ ਵਿੱਚ ਫਿਲਮਾਏ ਜਾ ਰਹੇ ਰਿਐਲਿਟੀ ਸ਼ੋਅ ‘ਬਿੱਗ ਬੌਸ ਕੰਨੜ’ ਦੀ ਸ਼ੂਟਿੰਗ ਨੂੰ ਤੁਰੰਤ ਰੋਕ ਦਿੱਤਾ ਗਿਆ। ਬਿੱਗ ਬੌਸ ਦੇ ਸਾਰੇ ਪ੍ਰਤੀਯੋਗੀਆਂ ਨੂੰ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ, ਅਤੇ ਉਨ੍ਹਾਂ ਨੂੰ ਕੰਪਲੈਕਸ ਤੋਂ ਬਾਹਰ ਲੈ ਜਾਇਆ ਗਿਆ ਹੈ।
ਇਹ ਵੀ ਪੜ੍ਹੋ: ਮਸ਼ਹੂਰ ਟੀਵੀ ਲੇਖਿਕਾ ਤੇ ਨਿਰਮਾਤਾ ਦਾ ਹੋਇਆ ਦਿਹਾਂਤ, ਮਨੋਰੰਜਨ ਜਗਤ 'ਚ ਛਾਇਆ ਸੋਗ
ਕਰਨਾਟਕ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ (KSPCB) ਨੇ ਮੰਗਲਵਾਰ ਨੂੰ ਸਟੂਡੀਓ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ। ਬੋਰਡ ਮੁਤਾਬਕ, ਵੈਲਸ ਸਟੂਡੀਓਜ਼ ਐਂਡ ਐਂਟਰਟੇਨਮੈਂਟ ਪ੍ਰਾਈਵੇਟ ਲਿਮਿਟੇਡ ਨੇ ਬਿਨਾਂ ਲਾਜ਼ਮੀ ਪਰਮਿਸ਼ਨਾਂ ਦੇ ਕੰਮ ਚਲਾਇਆ ਹੋਇਆ ਸੀ ਅਤੇ ਵਾਟਰ ਤੇ ਏਅਰ ਐਕਟਸ ਦੇ ਨਿਯਮਾਂ ਦੀ ਉਲੰਘਣਾ ਕੀਤੀ ਸੀ।
ਇਹ ਵੀ ਪੜ੍ਹੋ: 1,55,000 ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦੈ ਸੋਨਾ ! ਜਾਣੋ ਹੁਣ ਕੀ ਹੈ Gold ਦੀ ਤਾਜ਼ਾ ਕੀਮਤ
ਇਹ ਕਾਰਵਾਈ ਰਾਮਨਗਰ ਤਹਿਸੀਲਦਾਰ ਤੇਜਸਵਿਨੀ ਦੀ ਦੇਖਰੇਖ ਹੇਠ ਹੋਈ। ਇਸ ਕਾਰਨ 700 ਤੋਂ ਵੱਧ ਤਕਨੀਕੀ ਕਰਮਚਾਰੀ, ਜੋ ਪਿਛਲੇ 6 ਮਹੀਨਿਆਂ ਤੋਂ 3 ਸ਼ਿਫਟਾਂ ‘ਚ ਕੰਮ ਕਰ ਰਹੇ ਸਨ, ਘਰ ਵਾਪਸ ਭੇਜੇ ਗਏ ਹਨ। ਕਿਚਾ ਸੁਦੀਪ ਵੱਲੋਂ ਹੋਸਟ ਕੀਤਾ ਜਾ ਰਿਹਾ ਇਹ ਸੀਜ਼ਨ ਹਾਲ ਹੀ ‘ਚ ਸ਼ੁਰੂ ਹੋਇਆ ਸੀ, ਤੇ ਘਰ ਨੂੰ 5 ਕਰੋੜ ਰੁਪਏ ਦੀ ਲਾਗਤ ਨਾਲ ਮਹਿਲ ਦੀ ਤਰ੍ਹਾਂ ਤਿਆਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਕਰਵਾ ਚੌਥ 'ਤੇ ਇਨ੍ਹਾਂ 3 ਰਾਸ਼ੀਆਂ ਦੇ ਹੋਣਗੇ ਵਾਰੇ-ਨਿਆਰੇ, ਬਣ ਰਿਹੈ ਗ੍ਰਹਿਆਂ ਦਾ ਖਾਸ 'ਸੰਯੋਗ'
ਕਰਨਾਟਕ ਦੇ ਫ਼ਾਰੈਸਟ ਮੰਤਰੀ ਇਸ਼ਵਰ ਖੰਦਰੇ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਵੀ ਉਲੰਘਣਾ ‘ਤੇ ਨੋਟਿਸ ਜਾਰੀ ਕੀਤੇ ਸਨ ਪਰ ਸਟੂਡੀਓ ਪ੍ਰਬੰਧਕਾਂ ਨੇ ਪਰਵਾਹ ਨਹੀਂ ਕੀਤੀ। ਉਨ੍ਹਾਂ ਨੇ ਕਿਹਾ, “ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ, ਕਾਰਵਾਈ ਕਾਨੂੰਨੀ ਵਿਵਸਥਾਵਾਂ ਅਨੁਸਾਰ ਹੋਵੇਗੀ।”
ਪ੍ਰਦੂਸ਼ਣ ਬੋਰਡ ਨੇ ਬੈਸਕੌਮ (BESCOM) ਨੂੰ ਵੀ ਹੁਕਮ ਦਿੱਤਾ ਹੈ ਕਿ ਸਟੂਡੀਓ ਦੀ ਬਿਜਲੀ ਸਪਲਾਈ ਤੁਰੰਤ ਕੱਟੀ ਜਾਵੇ। ਇਹ ਹੁਕਮ ਏਅਰ (ਪ੍ਰੀਵੇਂਸ਼ਨ ਐਂਡ ਕੰਟਰੋਲ ਆਫ ਪਲੂਸ਼ਨ) ਐਕਟ 1981 ਦੇ ਸੈਕਸ਼ਨ 31(A) ਤਹਿਤ ਜਾਰੀ ਹੋਇਆ ਹੈ। ਹੁਣ “ਬਿਗ ਬੌਸ ਕੰਨੜ” ਦਾ ਭਵਿੱਖ ਅਦਾਲਤੀ ਫੈਸਲੇ ‘ਤੇ ਨਿਰਭਰ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8