ਸ਼ਰਧਾ ਤੇ ਰਾਜਕੁਮਾਰ ਰਾਓ ਦੀ ''Stree'' ਨੇ ਕੀਤਾ Ranvir Shorey ਨੂੰ ਸ਼ੋਅ ਤੋਂ ਬਾਹਰ, ਮਿਲ ਗਏ ਟਾਪ 2 ਫਾਈਨਲਿਸਟ

Friday, Aug 02, 2024 - 05:54 PM (IST)

ਸ਼ਰਧਾ ਤੇ ਰਾਜਕੁਮਾਰ ਰਾਓ ਦੀ ''Stree'' ਨੇ ਕੀਤਾ Ranvir Shorey ਨੂੰ ਸ਼ੋਅ ਤੋਂ ਬਾਹਰ, ਮਿਲ ਗਏ ਟਾਪ 2 ਫਾਈਨਲਿਸਟ

ਐਂਟਰਟੇਨਮੈਂਟ ਡੈਸਕ : 'ਬਿੱਗ ਬੌਸ ਓਟੀਟੀ 3' ਹੁਣ ਆਪਣੇ ਆਖਰੀ ਪਲਾਂ 'ਚ ਪਹੁੰਚ ਗਿਆ ਹੈ। ਅੱਜ ਅਨਿਲ ਕਪੂਰ ਦੇ ਵਿਵਾਦਿਤ ਸ਼ੋਅ ਦਾ ਗ੍ਰੈਂਡ ਫਿਨਾਲੇ ਹੋਵੇਗਾ ਅਤੇ ਇਸ ਸੀਜ਼ਨ ਦੇ ਜੇਤੂ ਦਾ ਪਤਾ ਲਗਾਇਆ ਜਾਵੇਗਾ। ਇਸ ਵਾਰ 'ਬਿੱਗ ਬੌਸ ਓਟੀਟੀ' ਸਿਰਫ਼ ਡੇਢ ਮਹੀਨਾ ਚੱਲਿਆ ਪਰ ਸ਼ੋਅ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ। ਚੰਦਰਿਕਾ ਗੇਰਾ ਦੀਕਸ਼ਿਤ ਹੋਵੇ ਜਾਂ ਸ਼ਿਵਾਨੀ ਤੇ ਲਵਕੇਸ਼ ਕਟਾਰੀਆ, ਦਰਸ਼ਕਾਂ ਨੇ ਹਰ ਪ੍ਰਤੀਯੋਗੀ ਦੀ ਖੇਡ 'ਤੇ ਡੂੰਘੀ ਨਜ਼ਰ ਰੱਖੀ। ਹਾਲਾਂਕਿ ਪਿਛਲੇ ਕੁਝ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ 'ਬਿੱਗ ਬੌਸ' 'ਤੇ ਪੱਖਪਾਤੀ ਹੋਣ ਦਾ ਦੋਸ਼ ਲੱਗਾ ਹੈ। 16 ਪ੍ਰਤੀਯੋਗੀਆਂ ਨਾਲ ਸ਼ੁਰੂ ਹੋਏ ਇਸ ਸ਼ੋਅ ਨੂੰ ਪਿਛਲੇ ਬੁੱਧਵਾਰ ਨੂੰ ਟਾਪ 5 ਫਾਈਨਲਿਸਟ ਮਿਲੇ ਹਨ। ਸਨਾ ਮਕਬੂਲ, ਰਣਵੀਰ ਸ਼ੋਰੇ, ਨੇਜੀ, ਸਾਈ ਕੇਤਨ ਰਾਓ ਅਤੇ ਕ੍ਰਿਤਿਕਾ ਮਲਿਕ ਨੇ ਟਾਪ 5 'ਚ ਜਗ੍ਹਾ ਬਣਾਈ ਹੈ। ਹੁਣ ਸ਼ੋਅ ਨੂੰ ਆਪਣੇ ਟਾਪ 2 ਮਿਲ ਗਏ ਹਨ ਤੇ ਰਣਵੀਰ ਸ਼ੋਰੇ ਦਾ ਪੱਤਾ ਵੀ ਕਲੀਅਰ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਗਾਇਕ ਦਾ ਹੋਇਆ ਦਿਹਾਂਤ

Stree ਨੇ ਲਿਆਂਦਾ ਗ੍ਰੈਂਡ ਫਿਨਾਲੇ ’ਚ ਟਵਿੱਸਟ
ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਵੀ 'ਬਿੱਗ ਬੌਸ OTT 3' ਦੇ ਗ੍ਰੈਂਡ ਫਿਨਾਲੇ ਦਾ ਹਿੱਸਾ ਬਣੇ, ਜਿਨ੍ਹਾਂ ਨੇ ਅਨਿਲ ਕਪੂਰ ਦੇ ਸ਼ੋਅ 'ਤੇ ਆਪਣੀ ਆਉਣ ਵਾਲੀ ਫ਼ਿਲਮ 'Stree 2' ਦਾ ਪ੍ਰਚਾਰ ਕੀਤਾ। ਖ਼ਬਰੀ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ 'ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ 'ਬਿੱਗ ਬੌਸ ਓਟੀਟੀ 3' ਦੇ ਨਾਲ ਰਣਵੀਰ ਸ਼ੋਰੇ ਦਾ ਸਫ਼ਰ ਖ਼ਤਮ ਹੋ ਗਿਆ ਹੈ। ਉਹ ਇਸ ਸੀਜ਼ਨ ਦੇ ਚੋਟੀ ਦੇ 3 ਫਾਈਨਲਿਸਟ ਬਣ ਗਏ। ਆਪਣੀ ਫ਼ਿਲਮ 'Stree 2' ਦੇ ਪ੍ਰਮੋਸ਼ਨ ਲਈ ਆਈ ਸ਼ਰਧਾ ਕਪੂਰ ਨੇ ਉਸ ਨੂੰ ਐਲੀਮੀਨੇਟ ਕੀਤਾ।

ਇਹ ਖ਼ਬਰ ਵੀ ਪੜ੍ਹੋ - ਨਵਜੋਤ ਸਿੱਧੂ ਦੀ 'ਬਿੱਗ ਬੌਸ' 'ਚ ਧਮਾਕੇਦਾਰ ਐਂਟਰੀ, ਕਿਹਾ- ਸੁਫ਼ਨਾ ਹੋਇਆ ਸੱਚ

ਇਹ 'ਬਿੱਗ ਬੌਸ OTT 3' ਦੇ ਟਾਪ 2 ਕੰਟੈਸਟੈਂਟ ਹਨ
ਇਸ ਸੀਜ਼ਨ ਦੌਰਾਨ ਰਣਵੀਰ ਸ਼ੋਰੀ ਨੇ ਜਿਸ ਤਰ੍ਹਾਂ ਨਾਲ ਗੇਮ ਖੇਡੀ ਉਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਰਿਪੋਰਟਾਂ ਮੁਤਾਬਕ, ਸਾਈ ਕੇਤਨ ਰਾਓ ਟਾਪ 5 ਫਾਈਨਲਿਸਟਾਂ 'ਚੋਂ ਸਭ ਤੋਂ ਪਹਿਲਾਂ ਬਾਹਰ ਹੋ ਗਏ ਸਨ ਅਤੇ ਉਸ ਤੋਂ ਬਾਅਦ ਕ੍ਰਿਤਿਕਾ ਮਲਿਕ ਚੌਥੇ ਸਥਾਨ 'ਤੇ ਪਹੁੰਚ ਕੇ ਬਾਹਰ ਹੋ ਗਈ। ਰਣਵੀਰ ਸ਼ੋਰੀ ਵੀ ਤੀਜਾ ਸਥਾਨ ਹਾਸਲ ਕਰਕੇ ਬਾਹਰ ਹੋ ਗਏ। ਸਨਾ ਮਕਬੂਲ ਤੇ ਰੈਪਰ ਨਾਜ਼ੀ ਇਸ ਸੀਜ਼ਨ ਦੇ ਟਾਪ 2 ਫਾਈਨਲਿਸਟ ਬਣ ਗਏ ਹਨ ਅਤੇ ਦੋਵਾਂ ਵਿੱਚੋਂ ਇੱਕ ਇਸ ਸੀਜ਼ਨ ਦੀ ਟਰਾਫੀ ਜਿੱਤੇਗਾ। ਹੁਣ ਸਭ ਤੋਂ ਵੱਧ ਵੋਟਾਂ ਕਿਸ ਨੂੰ ਮਿਲਦੀਆਂ ਹਨ, ਇਹ ਅੱਜ ਰਾਤ 9 ਵਜੇ ਦੇ ਗ੍ਰੈਂਡ ਫਿਨਾਲੇ 'ਚ ਪਤਾ ਲੱਗੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News