BB OTT 2 : ਇਸ ਹਫ਼ਤੇ ਦੋ ਮੁਕਾਬਲੇਬਾਜ਼ ਹੋਣਗੇ ਘਰੋਂ ਬੇਦਖਲ! ਜਾਣੋ ਕੌਣ ਨੇ ਉਹ?

Sunday, Jul 23, 2023 - 02:28 PM (IST)

BB OTT 2 : ਇਸ ਹਫ਼ਤੇ ਦੋ ਮੁਕਾਬਲੇਬਾਜ਼ ਹੋਣਗੇ ਘਰੋਂ ਬੇਦਖਲ! ਜਾਣੋ ਕੌਣ ਨੇ ਉਹ?

ਮੁੰਬਈ (ਬਿਊਰੋ)– ਇਸ ਹਫ਼ਤੇ ਰਿਐਲਿਟੀ ਸ਼ੋਅ ‘ਬਿੱਗ ਬੌਸ ਓ. ਟੀ. ਟੀ. 2’ ’ਚ ਐਲੀਮੀਨੇਸ਼ਨ ਨੂੰ ਲੈ ਕੇ ਕਾਫੀ ਚਰਚਾ ਹੈ। ਪਹਿਲਾਂ ਖ਼ਬਰਾਂ ਆ ਰਹੀਆਂ ਸਨ ਕਿ ਆਸ਼ਿਕਾ ਭਾਟੀਆ ਬੇਦਖਲ ਹੋ ਗਈ ਹੈ। ਫਿਰ ਕਿਹਾ ਗਿਆ ਕਿ ਇਸ ਹਫ਼ਤੇ ਘਰੋਂ ਦੋਹਰੀ ਬੇਦਖਲੀ ਹੋਵੇਗੀ ਕਿਉਂਕਿ ਪਿਛਲੇ ਹਫ਼ਤੇ ਕਿਸੇ ਨੂੰ ਘਰੋਂ ਬੇਦਖਲ ਨਹੀਂ ਕੀਤਾ ਗਿਆ ਸੀ। ਹੁਣ ਮੀਡੀਆ ਰਿਪੋਰਟਾਂ ਕਹਿ ਰਹੀਆਂ ਹਨ ਕਿ ਫਲਕ ਨਾਜ਼ ਤੇ ਜਦ ਹਦੀਦ ਨੂੰ ਘਰੋਂ ਬੇਦਖਲ ਕਰ ਦਿੱਤਾ ਗਿਆ ਹੈ।

‘ਬਿੱਗ ਬੌਸ ਟਾਕ’ ਤੇ ‘ਬਿੱਗ ਬੌਸ ਖ਼ਬਰੀ’ ਅਨੁਸਾਰ ਇਸ ਹਫ਼ਤੇ ‘ਬਿੱਗ ਬੌਸ ਓ. ਟੀ. ਟੀ. 2’ ’ਚ ਡਬਲ ਬੇਦਖਲੀ ਹੋਈ ਹੈ। ਜਦ ਹਦੀਦ ਤੇ ਫਲਕ ਨਾਜ਼ ਨੂੰ ਘਰੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਹਫ਼ਤੇ 6 ਪ੍ਰਤੀਯੋਗੀਆਂ ਨੂੰ ਬੇਦਖਲੀ ਲਈ ਨਾਮਜ਼ਦ ਕੀਤਾ ਗਿਆ ਸੀ, ਜਿਸ ’ਚ ਆਸ਼ਿਕਾ ਭਾਟੀਆ, ਐਲਵਿਸ਼ ਯਾਦਵ, ਜੀਆ ਸ਼ੰਕਰ, ਜਦ ਹਦੀਦ, ਫਲਕ ਨਾਜ਼ ਤੇ ਅਵਿਨਾਸ਼ ਸਚਦੇਵ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਗਾਇਕ ਬੱਬੂ ਮਾਨ ਦੇ ਪਿੰਡ ਆਇਆ ਹੜ੍ਹ, ਵੀਡੀਓ ਸਾਂਝੀ ਕਰ ਦਿਖਾਇਆ ਆਪਣਾ ਮਾੜੇ ਹਾਲਾਤ

ਪਹਿਲਾਂ ਇਹ ਚਰਚਾ ਹੋ ਰਹੀ ਸੀ ਕਿ ਇਸ ਹਫ਼ਤੇ ਵਾਈਲਡ ਕਾਰਡ ਮੁਕਾਬਲੇਬਾਜ਼ ਆਸ਼ਿਕਾ ਭਾਟੀਆ ਨੂੰ ਘੱਟ ਵੋਟਾਂ ਮਿਲਣ ਕਾਰਨ ਘਰੋਂ ਕੱਢ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਸੀ ਕਿ ਉਹ ਸ਼ੋਅ ’ਚ ਕੁਝ ਖ਼ਾਸ ਨਹੀਂ ਕਰ ਪਾ ਰਹੀ ਹੈ। ਹਾਲਾਂਕਿ ਸ਼ੋਅ ’ਚ ਐਲੀਮੀਨੇਸ਼ਨ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

22 ਜੁਲਾਈ ਦੇ ਐਪੀਸੋਡ ਦੀ ਗੱਲ ਕਰੀਏ ਤਾਂ ਹੋਸਟ ਸਲਮਾਨ ਖ਼ਾਨ ਨੇ ਵੀਕੈਂਡ ਕਾ ਵਾਰ ’ਚ ਜੀਆ ਸ਼ੰਕਰ ਨੂੰ ਜ਼ਬਰਦਸਤ ਝਾੜ ਲਗਾਈ। ਉਸ ਨੇ ਐਲਵਿਸ਼ ਯਾਦਵ ਨੂੰ ਸਾਬਣ ਵਾਲਾ ਪਾਣੀ ਪਿਲਾਇਆ ਸੀ। ਉਸ ਨੇ ਕਿਹਾ ਕਿ ਕਿਸੇ ਨੂੰ ਪਾਣੀ ਦੇਣਾ ਪੁੰਨ ਦਾ ਕੰਮ ਹੈ ਤੇ ਤੁਸੀਂ ਉਸ ਨੂੰ ਸਾਬਣ ਨਾਲ ਮਿਲਾ ਕੇ ਦਿੱਤਾ। ਇਸ ਤੋਂ ਇਲਾਵਾ ਸਲਮਾਨ ਨੇ ਹੈਂਡਵਾਸ਼ ਦੀ ਇਕ ਬੋਤਲ ਆਰਡਰ ਕੀਤੀ ਤੇ ਕਿਹਾ ਪੜ੍ਹੋ ਕਿ ਇਸ ’ਚ ਕਿੰਨੇ ਕੈਮੀਕਲ ਤੇ ਐਸਿਡ ਪਾਏ ਜਾਂਦੇ ਹਨ, ਜਿਸ ਨੂੰ ਪੀਣ ਨਾਲ ਕਿਸੇ ਦੀ ਵੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।

ਇਸ ਤੋਂ ਇਲਾਵਾ ਸਲਮਾਨ ਨੇ ਮਨੀਸ਼ਾ ਰਾਣੀ ਨੂੰ ਐਕਸਪੋਜ਼ ਕੀਤਾ। ਉਸ ਨੇ ਦੱਸਿਆ ਕਿ ਇਸ ਸਮੇਂ ਮਨੀਸ਼ਾ ਆਪਣੇ ਤੋਂ ਇਲਾਵਾ ਸਭ ਦਾ ਧਿਆਨ ਰੱਖ ਰਹੀ ਹੈ। ਉਹ ਘਰ ’ਚ ‘ਫਰਜ਼ੀ ਪਿਆਰ’ ਬਣਾ ਰਹੀ ਹੈ, ਜਿਸ ਕਾਰਨ ਉਸ ਨੂੰ ਚੰਗਾ ਨਹੀਂ ਲੱਗ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਫਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News