ਸ਼ਹਿਨਾਜ਼ ਗਿੱਲ ਚੜ੍ਹੀ ਇਕ ਹੋਰ ਸਫ਼ਲਤਾ ਦੀ ਪੌੜੀ, ਬਾਲੀਵੁੱਡ ''ਚ ਹੋਣ ਲੱਗੇ ਚਰਚੇ

Monday, Jun 28, 2021 - 01:31 PM (IST)

ਸ਼ਹਿਨਾਜ਼ ਗਿੱਲ ਚੜ੍ਹੀ ਇਕ ਹੋਰ ਸਫ਼ਲਤਾ ਦੀ ਪੌੜੀ, ਬਾਲੀਵੁੱਡ ''ਚ ਹੋਣ ਲੱਗੇ ਚਰਚੇ

ਮੁੰਬਈ (ਬਿਊਰੋ) - ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਹਿੱਸਾ ਲੈਣ ਵਾਲੀ ਪੰਜਾਬੀ ਗਾਇਕਾ ਅਤੇ ਮਾਡਲ ਸ਼ਹਿਨਾਜ਼ ਕੌਰ ਗਿੱਲ ਅੱਜ ਲੱਖਾਂ ਦੀ ਦਿਲ ਦੀ ਧੜਕਨ ਬਣ ਗਈ ਹੈ। ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਲਗਾਤਾਰ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਰਹੀ ਹੈ। ਉਹ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਰਗਰਮ ਹੈ, ਜਿਸ ਦੇ ਲੱਖਾਂ ਫਾਲੋਅਰਜ਼ ਹਨ। 

 
 
 
 
 
 
 
 
 
 
 
 
 
 
 
 

A post shared by Dabboo Ratnani (@dabbooratnani)

ਹਾਲ ਹੀ 'ਚ ਸ਼ਹਿਨਾਜ਼ ਕੌਰ ਗਿੱਲ ਦਾ ਇੱਕ ਫੋਟੋਸ਼ੂਟ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਕੀਤਾ ਹੈ। ਇਸ ਫੋਟੋਸ਼ੂਟ ਦਾ ਇੱਕ ਬੀ. ਟੀ. ਐੱਸ. ਵੀਡੀਓ ਡੱਬੂ ਰਤਨਾਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ, ਜੋ ਕਾਫ਼ੀ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਇਸ ਵੀਡੀਓ 'ਚ ਸ਼ਹਿਨਾਜ਼ ਬਹੁਤ ਹੀ ਗਲੈਮਰਸ ਅੰਦਾਜ਼ 'ਚ ਦਿਖਾਈ ਦੇ ਰਹੀ ਹੈ। ਵੀਡੀਓ 'ਚ ਵੇਖਿਆ ਜਾ ਰਿਹਾ ਹੈ ਕਿ ਉਹ ਪੋਜ਼ ਦੇ ਰਹੀ ਹੈ ਅਤੇ ਦੂਜੇ ਪਾਸੇ ਡੱਬੂ ਰਤਨਾਨੀ ਉਸ ਦੀਆਂ ਫੋਟੋਆਂ ਕਲਿੱਕ ਕਰ ਰਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸ ਨੇ ਕੈਪਸ਼ਨ 'ਚ ਲਿਖਿਆ, ''#btswithdabboo ਵਿਦ ਸਟਨਿੰਗ ਸ਼ਹਿਨਾਜ਼ ਗਿੱਲ।"

PunjabKesari

ਦੱਸ ਦੇਈਏ ਕਿ ਇਸ ਫੋਟੋਸ਼ੂਟ 'ਚ ਸ਼ਹਿਨਾਜ਼ ਖੁੱਲ੍ਹੇ ਵਾਲਾਂ 'ਚ ਕਾਫੀ ਹੌਟ ਅਤੇ ਸ਼ਾਨਦਾਰ ਲੱਗ ਰਹੀ ਹੈ। ਡਰੈੱਸ ਦੀ ਗੱਲ ਕਰੀਏ ਤਾਂ ਇਸ 'ਚ ਉਸ ਨੇ ਵ੍ਹਾਈਟ ਕਲਰ ਦੀ ਸ਼ਰਟ ਅਤੇ ਮਲਟੀ ਕਲਰ ਪੈਂਟ ਨਾਲ ਬਲੈਕ ਹੀਲਸ ਵੀ ਕੈਰੀ ਕੀਤਾ ਹੈ, ਜੋ ਉਸ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੀ ਹੈ।  ਦੂਜੇ ਪਾਸੇ ਸ਼ਹਿਨਾਜ਼ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਰਹੇ ਹਨ ਅਤੇ ਇਸ 'ਤੇ ਵੱਖ-ਵੱਖ ਤਰੀਕਿਆਂ ਦੀ ਪ੍ਰਤੀਕਿਰਿਆ ਦੇ ਰਹੇ ਹਨ।

PunjabKesari 


author

sunita

Content Editor

Related News