'ਬਿੱਗ ਬੌਸ' ਫੇਮ ਅਦਾਕਾਰ ਦਾ ਹੋਇਆ ਬੁਰਾ ਹਾਲ, 200 ਬਿੱਛੂਆਂ ਨੇ ਡੰਗਿਆ, ਚਿਹਰਾ ਬੁਰੀ ਤਰ੍ਹਾਂ ਸੁੱਜਿਆ (ਵੀਡੀਓ)

Thursday, Jun 13, 2024 - 10:53 AM (IST)

'ਬਿੱਗ ਬੌਸ' ਫੇਮ ਅਦਾਕਾਰ ਦਾ ਹੋਇਆ ਬੁਰਾ ਹਾਲ, 200 ਬਿੱਛੂਆਂ ਨੇ ਡੰਗਿਆ, ਚਿਹਰਾ ਬੁਰੀ ਤਰ੍ਹਾਂ ਸੁੱਜਿਆ (ਵੀਡੀਓ)

ਮੁੰਬਈ (ਬਿਊਰੋ) : ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ ਸੀਜ਼ਨ 14' ਸੁਰਖੀਆਂ 'ਚ ਹੈ। ਇਸ ਸ਼ੋਅ ਦੀ ਸ਼ੂਟਿੰਗ ਰੋਮਾਨੀਆ 'ਚ ਚੱਲ ਰਹੀ ਹੈ। ਸ਼ੋਅ 'ਚ ਰੋਹਿਤ ਸ਼ੈੱਟੀ ਦੇ ਖ਼ਤਰਨਾਕ ਸਟੰਟਸ ਦਾ ਕਲਾਕਾਰ ਜ਼ਬਰਦਸਤ ਸਾਹਮਣਾ ਕਰ ਰਹੇ ਹਨ। ਹਾਲ ਹੀ 'ਚ ਅਦਾਕਾਰ ਸ਼ਾਲੀਨ ਭਨੋਟ ਨੇ ਸ਼ੋਅ ਨਾਲ ਜੁੜੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਾਫ਼ੀ ਖਰਾਬ ਹਾਲਤ 'ਚ ਨਜ਼ਰ ਆ ਰਿਹਾ ਹੈ। ਕੁਝ ਸਮਾਂ ਪਹਿਲਾਂ ਸ਼ਾਲੀਨ ਨੇ ਆਪਣੇ ਇੰਸਟਾ 'ਤੇ ਇਕ ਵੀਡੀਓ ਸ਼ੇਅਰ ਕੀਤਾ ਸੀ ਜਿਸ 'ਚ ਉਸ ਦਾ ਚਿਹਰਾ ਸੁੱਜਿਆ ਹੋਇਆ ਹੈ।

ਦੱਸ ਦਈਏ ਕਿ ਸ਼ਾਲਿਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਦਾ ਚਿਹਰਾ ਸੁੱਜਿਆ ਨਜ਼ਰ ਆ ਰਿਹਾ ਹੈ। ਅਦਾਕਾਰ ਨੂੰ ਸ਼ੋਅ ਦੀ ਟੀਮ ਤੋਂ ਡਾਕਟਰੀ ਮਦਦ ਲੈਂਦੇ ਵੀ ਦੇਖਿਆ ਜਾ ਸਕਦਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਸ਼ਾਲੀਨ ਨੇ ਸ਼ਾਹਰੁਖ ਖ਼ਾਨ ਦੀ ਫ਼ਿਲਮ ਦਾ ਗੀਤ 'ਕਲ ਹੋ ਨਾ ਹੋ' ਦੇ ਨਾਲ ਪੋਸਟ ਕੀਤਾ ਹੈ। ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਸ਼ਾਲੀਨ ਨੇ ਲਿਖਿਆ, 'ਤੁਹਾਡੇ ਸਾਰਿਆਂ ਲਈ ਕੁਝ ਵੀ! kkk14'। ਉਸ ਦੀ ਅਜਿਹੀ ਹਾਲਤ ਨੂੰ ਦੇਖ ਕੇ ਪ੍ਰਸ਼ੰਸਕ ਵੀ ਕਾਫੀ ਚਿੰਤਤ ਹੋ ਰਹੇ ਹਨ ਅਤੇ ਸ਼ਾਲਿਨ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।

PunjabKesari

ਇਹ ਖ਼ਬਰ ਵੀ ਪੜ੍ਹੋ- ਆਮਿਰ ਖ਼ਾਨ ਦੇ ਪਰਿਵਾਰ 'ਚ ਫਿਰ ਤੋਂ ਹੋਵੇਗਾ ਸ਼ਾਨਦਾਰ ਜਸ਼ਨ, ਬੀਮਾਰ ਮਾਂ ਦੇ 90ਵੇਂ ਜਨਮ ਦਿਨ 'ਤੇ ਬਣਾਇਆ ਖ਼ਾਸ ਪਲੈਨ

ਦੱਸਿਆ ਜਾ ਰਿਹਾ ਹੈ ਕਿ ਸ਼ਾਲਿਨ ਭਨੋਟ ਨੂੰ ਸ਼ੋਅ 'ਚ ਸਟੰਟ ਕਰਦੇ ਸਮੇਂ 200 ਤੋਂ ਵੱਧ ਬਿੱਛੂਆਂ ਨੇ ਡੰਗ ਲਿਆ ਸੀ, ਜਿਸ ਕਾਰਨ ਉਸ ਦਾ ਚਿਹਰਾ ਖ਼ਰਾਬ ਹੋ ਗਿਆ। ਹਾਲ ਹੀ 'ਚ ਖ਼ਬਰ ਆਈ ਸੀ ਕਿ ਰੋਹਿਤ ਸ਼ੈੱਟੀ ਵੀ ਸ਼ਾਲਿਨ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਸ਼ੋਅ 'ਚ ਰੋਹਿਤ ਨੇ ਉਸ ਦੀ ਕਾਫ਼ੀ ਤਾਰੀਫ਼ ਕੀਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਉਸ 'ਚ ਇਕ ਵਿਨਰ ਨਜ਼ਰ ਆਉਂਦਾ ਹੈ। ਸ਼ੋਅ 'ਚ ਸ਼ਾਲਿਨ ਭਨੋਟ ਅਤੇ ਆਸਿਮ ਰਿਆਜ਼ ਵਿਚਾਲੇ ਜ਼ਬਰਦਸਤ ਲੜਾਈ ਹੋਈ ਸੀ ਅਤੇ ਇਸ ਤੋਂ ਬਾਅਦ ਇੱਕ ਸਟੰਟ ਵੀ ਹੋਇਆ ਸੀ। ਸ਼ਾਲਿਨ ਅਤੇ ਅਭਿਸ਼ੇਕ ਨੇ ਜ਼ਾਹਰ ਤੌਰ 'ਤੇ ਆਸਿਮ 'ਤੇ ਸਟੰਟ ਕਰਨ ਦੇ ਯੋਗ ਨਾ ਹੋਣ 'ਤੇ ਟਿੱਪਣੀ ਕੀਤੀ, ਜਿਸ ਤੋਂ ਬਾਅਦ ਇਕ ਵੱਡੀ ਲੜਾਈ ਹੋਈ। ਸਥਿਤੀ ਉਦੋਂ ਹੱਥੋਂ ਨਿਕਲ ਗਈ ਜਦੋਂ ਆਸਿਮ ਰਿਆਜ਼ ਨੇ ਕਥਿਤ ਤੌਰ 'ਤੇ ਸ਼ਾਲੀਨ ਨਾਲ ਬਦਸਲੂਕੀ ਕੀਤੀ। ਆਸਿਮ ਦਾ ਰੋਹਿਤ ਸ਼ੈੱਟੀ ਨਾਲ ਵੀ ਝਗੜਾ ਹੋਇਆ ਸੀ, ਜਿਸ ਕਾਰਨ ਉਸ ਨੂੰ ਸ਼ੋਅ ਛੱਡਣਾ ਪਿਆ ਸੀ। ਹਾਲਾਂਕਿ ਲੜਾਈ ਨੂੰ ਲੈ ਕੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


author

sunita

Content Editor

Related News