ਧੱਕਾ-ਮੁੱਕੀ ਦੌਰਾਨ ਡਿੱਗਿਆ 'ਬਿੱਗ ਬੌਸ 17' ਦਾ ਜੇਤੂ ਮੁਨੱਵਰ ਫਾਰੂਕੀ

Wednesday, Jan 31, 2024 - 05:53 PM (IST)

ਧੱਕਾ-ਮੁੱਕੀ ਦੌਰਾਨ ਡਿੱਗਿਆ 'ਬਿੱਗ ਬੌਸ 17' ਦਾ ਜੇਤੂ ਮੁਨੱਵਰ ਫਾਰੂਕੀ

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 17' ਦੇ ਜੇਤੂ ਮੁਨੱਵਰ ਫਾਰੂਕੀ ਨੂੰ ਲੈ ਕੇ ਲੋਕਾਂ ਦੀ ਦੀਵਾਨਗੀ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਟਰਾਫੀ ਜਿੱਤ ਕੇ ਆਏ ਮੁਨੱਵਰ ਦੀ ਝਲਕ ਪਾਉਣ ਲਈ ਲੋਕ ਬੇਤਾਬ ਹਨ। ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਮੁਨੱਵਰ ਨੂੰ ਲੈ ਕੇ ਲੋਕਾਂ ਦੀ ਦੀਵਾਨਗੀ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਮੁਨੱਵਰ ਨੂੰ ਬਾਂਦਰਾ ਦੇ ਇਕ ਰੈਸਟੋਰੈਂਟ ਤੋਂ ਬਾਹਰ ਨਿਕਲਦੇ ਸਮੇਂ ਭੀੜ ਨੇ ਬੁਰੀ ਤਰ੍ਹਾਂ ਘੇਰ ਲਿਆ। ਮੁਨੱਵਰ ਭੀੜ ਵਿਚ ਇੰਨੀ ਬੁਰੀ ਤਰ੍ਹਾਂ ਫਸ ਗਿਆ ਕਿ ਉਹ ਹੇਠਾਂ ਡਿੱਗ ਪਿਆ।

ਭੀੜ 'ਚ ਡਿੱਗੇ ਮੁਨੱਵਰ
ਬਾਂਦਰਾ ਦੇ ਇਕ ਰੈਸਟੋਰੈਂਟ 'ਚ ਰਾਤ ਦਾ ਖਾਣਾ ਖਾਣ ਆਏ ਮੁਨੱਵਰ ਨੂੰ ਸ਼ਾਇਦ ਹੀ ਇਸ ਗੱਲ ਦਾ ਅੰਦਾਜ਼ਾ ਨਾ ਹੋਵੇ ਕਿ ਬਾਹਰ ਭੀੜ ਉਸ ਦਾ ਇੰਤਜ਼ਾਰ ਕਰ ਰਹੀ ਹੈ। ਜਿਵੇਂ ਹੀ ਉਹ ਰੈਸਟੋਰੈਂਟ ਤੋਂ ਬਾਹਰ ਆਇਆ ਤਾਂ ਵੱਡੀ ਗਿਣਤੀ 'ਚ ਲੋਕਾਂ ਨੇ ਉਸ ਨੂੰ ਘੇਰ ਲਿਆ। ਭੀੜ ਇੰਨੀ ਜ਼ਿਆਦਾ ਸੀ ਕਿ ਮੁਨੱਵਰ ਆਪਣੇ ਆਪ ਨੂੰ ਬਚਾ ਨਹੀਂ ਸਕਿਆ ਤੇ ਡਿੱਗ ਪਿਆ। ਸੁਰੱਖਿਆ ਗਾਰਡਾਂ ਨੇ ਉਸ ਨੂੰ ਚੁੱਕਿਆ ਤੇ ਕਿਸੇ ਤਰ੍ਹਾਂ ਕਾਰ ਤੱਕ ਪਹੁੰਚਾਇਆ। ਧੱਕਾਮੁੱਕੀ ਦੀ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ।

ਮੁਨੱਵਰ ਨੇ ਜਿੱਤੀ 50 ਲੱਖ ਰੁਪਏ ਦੀ ਇਨਾਮੀ ਰਾਸ਼ੀ
ਜ਼ਿਕਰਯੋਗ ਹੈ ਕਿ 'ਬਿੱਗ ਬੌਸ 17' ਦੇ ਜੇਤੂ ਮੁਨੱਵਰ ਫਾਰੂਕੀ ਨੂੰ ਟਰਾਫੀ ਤੋਂ ਇਲਾਵਾ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੀ ਹੈ। ਹੁੰਡਈ ਕ੍ਰੇਟਾ ਵੀ ਦਿੱਤੀ ਗਈ। ਮੁਨੱਵਰ ਦਾ ਮੁਕਾਬਲਾ ਅਭਿਸ਼ੇਕ ਕੁਮਾਰ ਨਾਲ ਸੀ, ਜੋ ਉਸ ਨਾਲ ਟਾਪ-2 'ਚ ਸੀ। ਦੋਵਾਂ ਨੂੰ ਮਿਲੀਆਂ ਵੋਟਾਂ ਵਿਚ ਬਹੁਤਾ ਫ਼ਰਕ ਨਹੀਂ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

sunita

Content Editor

Related News