Bigg Boss 17: ਵਿੱਕੀ ਜੈਨ ''ਤੇ ਐਸ਼ਵਰਿਆ ਨੂੰ ਆਇਆ ਗੁੱਸਾ, ਗੁੱਸੇ ''ਚ ਦੇ ਦਿੱਤੀ ਇਹ ਸਲਾਹ

Monday, Oct 30, 2023 - 02:33 PM (IST)

Bigg Boss 17: ਵਿੱਕੀ ਜੈਨ ''ਤੇ ਐਸ਼ਵਰਿਆ ਨੂੰ ਆਇਆ ਗੁੱਸਾ, ਗੁੱਸੇ ''ਚ ਦੇ ਦਿੱਤੀ ਇਹ ਸਲਾਹ

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 17' ਹੌਲੀ-ਹੌਲੀ ਅੱਗੇ ਵਧ ਰਿਹਾ ਹੈ। ਦੇਖਦਿਆਂ ਹੀ ਦੇਖਦਿਆਂ ਇਹ ਸ਼ੋਅ ਤੀਜੇ ਹਫ਼ਤੇ 'ਚ ਐਂਟਰੀ ਕਰ ਗਿਆ। 14 ਦਿਨਾਂ 'ਚ ਲੰਬੇ ਸਫ਼ਰ 'ਚ ਕਈ ਵੱਡੀਆਂ ਲੜਾਈਆਂ ਦੇਖਣ ਨੂੰ ਮਿਲੀਆਂ। ਅਭਿਸ਼ੇਕ ਕੁਮਾਰ ਤੋਂ ਲੈ ਕੇ ਮਨਾਰਾ ਚੋਪੜਾ ਤੱਕ ਕਈ ਮੁਕਾਬਲੇਬਾਜ਼ਾਂ ਨੇ ਪਹਿਲੇ ਦੋ ਹਫ਼ਤਿਆਂ 'ਚ ਘਰ ਦੇ ਕਈ ਸਾਥੀਆਂ ਨਾਲ ਦੁਸ਼ਮਣੀ ਪੈਦਾ ਕੀਤੀ।

ਟੁੱਟਿਆ ਐਸ਼ਵਰਿਆ ਦੇ ਸਬਰ ਦਾ ਬੰਨ੍ਹ
ਕਲਰਜ਼ ਦੇ ਇਸ ਵਿਵਾਦਤ ਸ਼ੋਅ ਨਾਲ ਪ੍ਰਸ਼ੰਸਕਾਂ ਨੂੰ ਜੋੜੀ ਰੱਖਣ ਮੇਕਰਜ਼ ਕੋਈ ਮੌਕਾ ਨਹੀਂ ਛੱਡ ਰਹੇ। ਇਕ ਪਾਸੇ ਜਿੱਥੇ ਈਸ਼ਾ ਮਾਲਵੀਆ ਦੀ ਉਡਾਰੀਆ ਕੋ-ਸਟਾਰ ਅਤੇ ਖਾਸ ਦੋਸਤ ਸਮਰਥ ਨੇ ਘਰ 'ਚ ਐਂਟਰੀ ਕਰਕੇ ਅਦਾਕਾਰਾ ਦੇ ਹੋਸ਼ ਉਡਾ ਦਿੱਤੇ, ਉੱਥੇ ਹੀ ਦੂਜੇ ਪਾਸੇ 'ਦਿਲ' ਦੇ ਘਰ ਰਹਿਣ ਵਾਲੀ ਐਸ਼ਵਰਿਆ ਸ਼ਰਮਾ ਦੇ ਸਬਰ ਦਾ ਬੰਨ੍ਹ ਵੀ ਟੁੱਟ ਗਿਆ ਹੈ। ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਅਦਾਕਾਰਾ ਅੰਕਿਤਾ ਲੋਖੰਡੇ ਦੇ ਪਤੀ ਵਿੱਕੀ ਜੈਨ 'ਤੇ ਵਾਰ ਕਰਦੀ ਨਜ਼ਰ ਆ ਰਹੀ ਹੈ।


ਵਿੱਕੀ ਜੈਨ ਨੇ ਨੀਲ-ਐਸ਼ਵਰਿਆ ਦੇ ਵਿਆਹ 'ਤੇ ਕੀਤੀ ਟਿੱਪਣੀ
ਵਿੱਕੀ ਜੈਨ ਸ਼ੁਰੂ ਤੋਂ ਹੀ 'ਬਿੱਗ ਬੌਸ 17' 'ਚ ਕਾਫ਼ੀ ਖੁੱਲ੍ਹ ਕੇ ਖੇਡ ਰਹੇ ਹਨ। ਉਹ ਅਕਸਰ 'ਬਿੱਗ ਬੌਸ' 'ਚ ਅਭਿਸ਼ੇਕ ਸਮੇਤ ਘਰ ਦੇ ਕਈ ਮੈਂਬਰਾਂ ਨੂੰ ਸਲਾਹ ਦਿੰਦੇ ਨਜ਼ਰ ਆਉਂਦੇ ਹਨ। ਹਾਲ ਹੀ 'ਚ 'ਬਿੱਗ ਬੌਸ' ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ।  ਇਸ ਵੀਡੀਓ 'ਚ ਭੀੜ ਵਿਚਕਾਰ ਬੈਠੇ ਵਿੱਕੀ ਜੈਨ ਨੀਲ ਨੂੰ ਮਜ਼ਾਕ 'ਚ ਕਹਿੰਦੇ ਹਨ, ''ਤੁਸੀਂ ਗ਼ਲਤੀ ਨਾਲ ਡੇਟਿੰਗ ਦਾ ਟਾਈਮ ਬੋਲ ਦਿੱਤਾ ਸੀ ਕਿਉਂਕਿ ਤੂੰ ਬਹੁਤ ਕਿਊਟ ਲੱਗਦੀ ਹੈ, ਜਿਸ 'ਤੇ ਨੀਲ ਨੇ ਜਵਾਬ ਦਿੱਤਾ, 'ਅਸੀਂ ਡੇਟ ਨਹੀਂ ਕੀਤੀ, ਅਸੀਂ ਸਿੱਧਾ ਵਿਆਹ ਕੀਤਾ ਹੈ।'' ਜਿਸ ਤੋਂ ਬਾਅਦ ਵਿੱਕੀ ਕੁਮੈਂਟ ਕਰਦਾ ਹੈ ਅਤੇ ਕਹਿੰਦਾ ਹੈ ਕਿ ਤਾਂ ਹੀ ਗੁਜ਼ਾਰਿਸ਼ ਕਰਨੀ ਪੈ ਰਹੀ ਹੈ। ਐਸ਼ਵਰਿਆ ਨੂੰ ਉਸ ਦੀ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਈ।

ਵਿੱਕੀ ਦੀਆਂ ਗੱਲਾਂ 'ਤੇ ਐਸ਼ਵਰਿਆ ਨੂੰ ਆਇਆ ਗੁੱਸਾ
ਇਸ ਪ੍ਰੋਮੋ 'ਚ ਐਸ਼ਵਰਿਆ ਸਭ ਤੋਂ ਪਹਿਲਾਂ ਆਪਣੇ ਪਤੀ ਨੀਲ ਦੀ ਕਲਾਸ ਲਾਉਂਦੀ ਨਜ਼ਰ ਆ ਰਹੀ ਹੈ। ਉਹ ਕਹਿੰਦੀ ਹੈ ਕਿ ਵਿੱਕੀ ਸਾਡੇ ਵਿਆਹ 'ਤੇ ਮਜ਼ਾਕ ਉਡਾ ਰਿਹਾ ਹੈ, ਉਸ ਦੇ ਖ਼ੁਦ ਦੇ ਵਿਆਹ ਦਾ ਟਿਕਾਣਾ ਨਹੀਂ ਹੈ। ਇਸ ਤੋਂ ਬਾਅਦ ਐਸ਼ਵਰਿਆ ਵਿੱਕੀ ਦੀ ਕਲਾਸ ਲਾਉਂਦੀ ਹੈ ਤੇ ਕਹਿੰਦੀ ਹੈ ਕਿ ਇਕੱਲਾ ਹੀ ਪੀੜਤ ਮਰਦ ਹੈ, ਦੂਜਿਆਂ ਨੂੰ ਆਪਣੇ ਵਰਗਾ ਨਾ ਸਮਝੋ। ਆਪਣਾ ਘਰ ਦੇਖੋ ਤੇ ਰਿਸ਼ਤਿਆਂ ਦੀ ਸੰਭਾਲ ਕਰੋ, ਦੂਸਰਿਆਂ ਦੇ ਰਿਸ਼ਤਿਆਂ 'ਚ ਪੰਚਾਇਤ ਕਰਨ ਦੀ ਲੋੜ ਨਹੀਂ ਹੈ। ਇਸ ਤੋਂ ਬਾਅਦ ਵਿੱਕੀ ਅਤੇ ਐਸ਼ਵਰਿਆ ਵਿਚਾਲੇ ਬਹਿਸ ਵੱਧ ਗਈ ਅਤੇ ਕੁਝ ਹੀ ਦੇਰ 'ਚ ਨੀਲ ਅਤੇ ਵਿੱਕੀ ਨੇ ਆਪਸ 'ਚ ਲੜਨਾ ਸ਼ੁਰੂ ਕਰ ਦਿੱਤਾ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News