'ਬਿੱਗ ਬੌਸ 16' ਦਾ ਜੇਤੂ Mc ਸਟੈਨ ਪਰਿਵਾਰ ਦੇ ਤਾਅਨੇ ਸੁਣ ਪਹੁੰਚਿਆ ਇਸ ਮੁਕਾਮ 'ਤੇ, ਅੱਜ ਕਮਾਉਂਦੈ ਕਰੋੜਾਂ ਰੁਪਏ
Monday, Feb 13, 2023 - 10:42 AM (IST)
ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 16' ਦੇ ਜੇਤੂ ਦਾ ਐਲਾਨ ਹੋ ਗਿਆ ਹੈ। ਇਸ ਵਾਰ 'ਬਿੱਗ ਬੌਸ 16' ਦੀ ਚਮਕਦਾਰ ਟਰਾਫੀ ਐੱਮ. ਸੀ. ਸਟੈਨ ਨੇ ਆਪਣੇ ਨਾਂ ਕਰ ਲਈ ਹੈ। 'ਬਿੱਗ ਬੌਸ' ਦੇ ਘਰ 'ਚ ਟਰਾਫੀ ਲਈ ਹਰ ਕੋਈ ਲੜ ਰਿਹਾ ਸੀ ਅਤੇ ਉਨ੍ਹਾਂ 'ਚੋਂ ਇਕ ਸੀ ਐੱਮ. ਸੀ. ਸਟੈਨ, ਜਿਸ ਨੇ ਸਾਰਿਆਂ ਨੂੰ ਹਰਾ ਕੇ ਟਰਾਫੀ ਜਿੱਤੀ ਹੈ। ਉਹ 'ਬਿੱਗ ਬੌਸ 16' ਦੇ ਵਿਜੇਤਾ ਬਣ ਗਿਆ ਹੈ। ਐੱਮ. ਸੀ. ਸਟੈਨ ਆਪਣੇ ਰੈਪ ਗੀਤਾਂ ਲਈ ਨੌਜਵਾਨ ਪੀੜ੍ਹੀ 'ਚ ਪਹਿਲਾਂ ਹੀ ਮਸ਼ਹੂਰ ਸੀ ਅਤੇ ਹੁਣ ਉਹ ਪ੍ਰਸ਼ੰਸਾ ਜਿੱਤ ਰਿਹਾ ਹੈ।
ਜੇਤੂ ਸਟੈਨ ਦੇ ਮਸ਼ਹੂਰ ਗੀਤ
ਐੱਮ. ਸੀ. ਸਟੈਨ ਦਾ ਅਸਲੀ ਨਾਂ ਅਲਤਾਫ ਸ਼ੇਖ ਹੈ ਅਤੇ ਉਹ ਪੁਣੇ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਛੋਟੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ, ਇੰਨਾ ਹੀ ਨਹੀਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਸ ਨੇ ਮਸ਼ਹੂਰ ਰੈਪਰ ਰਫਤਾਰ ਨਾਲ ਵੀ ਗਾਇਆ ਹੈ। MC ਸਟੈਨ ਨੂੰ ਆਪਣੇ ਗੀਤ 'ਵਾਤਾ' ਲਈ ਸਭ ਤੋਂ ਵੱਧ ਨਾਂ ਮਿਲਿਆ। ਇਹ ਗੀਤ ਇੰਨਾ ਮਕਬੂਲ ਹੋਇਆ ਕਿ ਨੌਜਵਾਨ ਪੀੜ੍ਹੀ 'ਚ ਹਰਮਨ ਪਿਆਰਾ ਹੋ ਗਿਆ। ਇਸ ਗੀਤ ਨੂੰ ਯੂਟਿਊਬ 'ਤੇ ਕਰੀਬ 21 ਮਿਲੀਅਨ ਵਿਊਜ਼ ਮਿਲੇ ਹਨ।
ਐੱਮ. ਸੀ. ਸਟੈਨ ਕਮਾਉਂਦੈ ਕਰੋੜਾਂ ਰੁਪਏ
ਐੱਮ. ਸੀ. ਸਟੈਨ ਦੀ ਉਮਰ ਸਿਰਫ਼ 23 ਸਾਲ ਹੈ ਅਤੇ ਇੰਨੀ ਛੋਟੀ ਉਮਰ 'ਚ ਉਨ੍ਹਾਂ ਨੇ ਕਰੋੜਾਂ ਦੀ ਕਮਾਈ ਕਰ ਲਈ ਹੈ। ਸੰਪਤੀ ਦੀ ਗੱਲ ਕਰੀਏ ਤਾਂ ਉਹ 50 ਲੱਖ ਦੀ ਜਾਇਦਾਦ ਦਾ ਮਾਲਕ ਹੈ। ਉਹ ਆਪਣੇ ਗੀਤਾਂ ਅਤੇ ਯੂ-ਟਿਊਬ ਅਤੇ ਕੰਸਰਟ ਤੋਂ ਹਰ ਮਹੀਨੇ ਲੱਖਾਂ ਰੁਪਏ ਕਮਾ ਲੈਂਦਾ ਹੈ।
ਇੱਕ ਗਰੀਬ ਪਰਿਵਾਰ 'ਚ ਪੈਦਾ ਹੋਏ, ਐੱਮ. ਸੀ. ਨੂੰ ਅਕਸਰ ਉਸ ਦੇ ਪਰਿਵਾਰਕ ਮੈਂਬਰਾਂ ਦੁਆਰਾ ਤਾਅਨੇ ਮਾਰਿਆ ਜਾਂਦਾ ਸੀ ਕਿਉਂਕਿ ਉਸ ਨੇ ਗਾਣਿਆਂ ਅਤੇ ਰੈਪ ਵੱਲ ਵਧੇਰੇ ਧਿਆਨ ਦਿੱਤਾ ਸੀ। ਸਟੈਨ ਨੇ ਅੱਜ ਜੋ ਮੁਕਾਮ ਹਾਸਲ ਕੀਤਾ ਹੈ, ਉਸ ਲਈ ਉਸ ਨੇ ਸਖ਼ਤ ਮਿਹਨਤ ਕੀਤੀ ਅਤੇ ਉਸ ਨੇ ਗੀਤਾਂ ਰਾਹੀਂ ਆਪਣੇ ਸੰਘਰਸ਼ ਨੂੰ ਬਿਆਨ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸਫ਼ਲਤਾ ਨੇ ਵੀ ਉਸ ਦੇ ਪੈਰ ਚੁੰਮਣੇ ਸ਼ੁਰੂ ਕਰ ਦਿੱਤੇ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।