ਕਦੋਂ, ਕਿਥੇ ਤੇ ਕਿੰਨੇ ਵਜੇ ਦੇਖੀਏ ‘ਬਿੱਗ ਬੌਸ 16’? ਜਾਣੋ ਇਸ ਖ਼ਬਰ ’ਚ
Saturday, Oct 01, 2022 - 04:07 PM (IST)
![ਕਦੋਂ, ਕਿਥੇ ਤੇ ਕਿੰਨੇ ਵਜੇ ਦੇਖੀਏ ‘ਬਿੱਗ ਬੌਸ 16’? ਜਾਣੋ ਇਸ ਖ਼ਬਰ ’ਚ](https://static.jagbani.com/multimedia/2022_10image_16_06_548751941salmankhan.jpg)
ਮੁੰਬਈ (ਬਿਊਰੋ)– ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ 16’ ਦੀ ਸ਼ੁਰੂਆਤ ਅੱਜ ਸ਼ਾਮ ਹੋਣ ਜਾ ਰਹੀ ਹੈ। ਇਸ ਸ਼ੋਅ ’ਚ ਟੀ. ਵੀ. ਤੇ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਸ਼ਿਰਕਤ ਕਰ ਰਹੇ ਹਨ। ਟੀਨਾ ਦੱਤਾ ਤੋਂ ਸ੍ਰਜਿਤਾ ਡੇ, ਨਿਮਰਤ ਕੌਰ ਆਹਲੂਵਾਲੀਆ, ਸ਼ਾਲੀਨ ਭਨੋਟ, ਮਾਨਿਆ ਸ਼ਰਮਾ, ਗੌਰੀ ਨਾਗੌਰੀ, ਸੌਂਦਰਿਆ ਸ਼ਰਮਾ, ਗਾਇਕ ਅੱਬੂ ਰੋਜ਼ਿਕ, ਸੁੰਬੁਲ ਤੌਕੀਰ ਖ਼ਾਨ, ਡਾਇਰੈਕਟਰ ਸਾਜਿਦ ਖ਼ਾਨ ਸਮੇਤ ਕਈ ਹੋਰ ਸਿਤਾਰੇ ਇਸ ਵਾਰ ਸ਼ੋਅ ਦੀ ਸ਼ਾਨ ਵਧਾਉਣਗੇ।
ਇਸ ਵਾਰ ‘ਬਿੱਗ ਬੌਸ’ ਦੀ ਥੀਮ ਇਕਦਮ ਅਲੱਗ ਰੱਖੀ ਗਈ ਹੈ। ਇਸ ਵਾਰ ‘ਬਿੱਗ ਬੌਸ’ ਆਪਣੇ ਘਰ ’ਚ ਸਰਕਸ ਚਲਾਉਣ ਵਾਲੇ ਹਨ। ਘਰ ਦੇ ਅੰਦਰ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ’ਚ ਤੁਸੀਂ ਸਰਕਸ ਦੇ ਸ਼ੇਰ, ਘੋੜੇ, ਝੂਲੇ, ਜੋਕਰ ਤੇ ਰਿੰਗ ਮਾਸਟਰ ਨੂੰ ਦੇਖ ਸਕਦੇ ਹੋ।
ਇਹ ਖ਼ਬਰ ਵੀ ਪੜ੍ਹੋ : ਗਾਇਕ ਪਰਮੀਸ਼ ਵਰਮਾ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਲੱਗਾ ਵਧਾਈਆਂ ਦਾ ਤਾਂਤਾ
ਘਰ ’ਚ ਚਾਰ ਬੈੱਡਰੂਮ ਰੱਖੇ ਗਏ ਹਨ। ਚਾਰਾਂ ਦੀ ਥੀਮ ਵੱਖ-ਵੱਖ ਹੈ। ਇਸ ’ਚ ਕਾਰਡਸ, ਮਾਸਕ, ਬਲੈਕ ਐਂਡ ਵ੍ਹਾਈਟ ਵਰਗੀਆਂ ਥੀਮਸ ਹਨ। ਕੈਪਟਨ ਦੇ ਮਾਸਟਰ ਬੈੱਡਰੂਮ ਨੂੰ ਵੀ ਆਲੀਸ਼ਾਨ ਬਣਾਇਆ ਗਿਆ ਹੈ।
‘ਬਿੱਗ ਬੌਸ 16’ ਦਾ ਗ੍ਰੈਂਡ ਪ੍ਰੀਮੀਅਰ ਅੱਜ ਯਾਨੀ 1 ਅਕਤੂਬਰ ਦੀ ਰਾਤ ਨੂੰ ਹੋਵੇਗਾ। ਇਹ ਸ਼ੋਅ ਕਲਰਸ ਟੀ. ਵੀ. ’ਤੇ ਰਾਤ ਸਾਢੇ 9 ਵਜੇ ਸ਼ੁਰੂ ਹੋ ਜਾਵੇਗਾ। ਇਸ ਸ਼ੋਅ ਨੂੰ ਤੁਸੀਂ ਵੂਟ ਐਪ ’ਤੇ ਵੀ ਦੇਖ ਸਕਦੇ ਹ। ਵੂਟ ਐਪ ’ਤੇ ਸ਼ੋਅ ’ਚ ਹੋਈਆਂ ਅਣਦੇਖੀਆਂ ਗੱਲਾਂ ਨੂੰ ਵੀ ਦੇਖ ਸਕਦੇ ਹੋ। ਇਸ ਤੋਂ ਇਲਾਵਾ ਜੀਓ ਟੀ. ਵੀ. ਤੇ ਏਅਰਟੈੱਲ ਐਕਸਟ੍ਰੀਮ ’ਤੇ ਵੀ ਸ਼ੋਅ ਦਾ ਆਨੰਦ ਮਾਣ ਸਕਦੇ ਹੋ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।