ਕੀ ਵਿਵਾਦਿਤ ਸ਼ੋਅ ''ਬਿੱਗ ਬੌਸ 16'' ''ਚ ਰਾਜ ਕੁੰਦਰਾ ਲੈਣਗੇ ਹਿੱਸਾ? ਪੜ੍ਹੋ ਪੂਰੀ ਖ਼ਬਰ

Tuesday, Sep 06, 2022 - 11:20 AM (IST)

ਕੀ ਵਿਵਾਦਿਤ ਸ਼ੋਅ ''ਬਿੱਗ ਬੌਸ 16'' ''ਚ ਰਾਜ ਕੁੰਦਰਾ ਲੈਣਗੇ ਹਿੱਸਾ? ਪੜ੍ਹੋ ਪੂਰੀ ਖ਼ਬਰ

ਨਵੀਂ ਦਿੱਲੀ (ਬਿਊਰੋ)  : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਅਤੇ ਕਲਰਜ਼ ਦੇ ਨਿਰਮਾਤਾ ਆਪਣੇ ਸੁਪਰਹਿੱਟ ਵਿਵਾਦਪੂਰਨ ਸ਼ੋਅ 'ਬਿੱਗ ਬੌਸ' ਦੇ ਨਵੇਂ ਸੀਜ਼ਨ ਨਾਲ ਜਲਦ ਹੀ ਛੋਟੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਖ਼ਬਰਾਂ ਮੁਤਾਬਕ, ਇਹ ਸ਼ੋਅ ਅਕਤੂਬਰ ਤੋਂ ਟੀ. ਵੀ. 'ਤੇ ਪ੍ਰਸਾਰਿਤ ਹੋ ਰਿਹਾ ਹੈ। ਇਸ ਸ਼ੋਅ 'ਚ ਹਿੱਸਾ ਲੈਣ ਲਈ ਹੁਣ ਤਕ ਕਈ ਸਿਤਾਰਿਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਸੀਜ਼ਨ 'ਚ ਕਈ ਵਿਵਾਦਿਤ ਚਿਹਰੇ ਦੇਖਣ ਨੂੰ ਮਿਲਣ ਵਾਲੇ ਹਨ, ਜਿਨ੍ਹਾਂ 'ਚੋਂ ਇਕ ਹੈ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ। ਖ਼ਬਰਾਂ ਦੀ ਮੰਨੀਏ ਤਾਂ ਸ਼ਮਿਤਾ ਸ਼ੈੱਟੀ ਤੋਂ ਬਾਅਦ ਹੁਣ ਉਨ੍ਹਾਂ ਦੇ ਜੀਜਾ ਰਾਜ ਕੁੰਦਰਾ ਵੀ ਵਿਵਾਦਿਤ ਸ਼ੋਅ 'ਚ ਪ੍ਰਤੀਯੋਗੀ ਦੇ ਰੂਪ 'ਚ ਨਜ਼ਰ ਆ ਸਕਦੇ ਹਨ।

ਰਾਜ ਕੁੰਦਰਾ ਨਾਲ ਕੀਤਾ ਗਿਆ ਹੈ ਸੰਪਰਕ 
ਜਿਵੇਂ ਕਿ ਸਭ ਜਾਣਦੇ ਹੀ ਹਨ ਕਿ ਪਿਛਲਾ ਸਾਲ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਰਿਵਾਰ ਲਈ ਮੁਸ਼ਕਿਲਾਂ ਭਰਿਆ ਰਿਹਾ ਹੈ। ਰਾਜ ਕੁੰਦਰਾ ਪਿਛਲੇ ਸਾਲ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਆਪਣੇ ਐਪ 'ਤੇ ਰਿਲੀਜ਼ ਕਰਨ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਹੈ। ਹੁਣ ਇਹ ਖ਼ਬਰ 'ਬਿੱਗ ਬੌਸ 16' ਅਪਡੇਟਸ ਦੇ ਇਕ ਅਕਾਊਂਟ ਤੋਂ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਹੈ ਕਿ ਰਾਜ ਕੁੰਦਰਾ ਦੇ ਵਿਵਾਦਾਂ ਨੂੰ ਦੇਖਦੇ ਹੋਏ ਇਸ ਸ਼ੋਅ ਦੇ ਮੇਕਰਸ ਨੇ ਉਨ੍ਹਾਂ ਨੂੰ ਸ਼ੋਅ ਦਾ ਹਿੱਸਾ ਬਣਨ ਲਈ ਸੰਪਰਕ ਕੀਤਾ ਹੈ। ਹਾਲਾਂਕਿ ਰਾਜ ਕੁੰਦਰਾ ਇਸ ਸ਼ੋਅ ਦਾ ਹਿੱਸਾ ਹੋਣਗੇ ਜਾਂ ਨਹੀਂ, ਇਹ ਤਾਂ 'ਬਿੱਗ ਬੌਸ 16' ਦੇ ਪ੍ਰੀਮੀਅਰ 'ਤੇ ਹੀ ਪਤਾ ਲੱਗੇਗਾ।

ਇਹ ਖ਼ਬਰ ਵੀ ਪੜ੍ਹੋ : ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਹੱਕ ’ਚ ਨਿੱਤਰੇ ਰਣਜੀਤ ਬਾਵਾ, ਪਾਕਿ ਹੱਥੋਂ ਮੈਚ ਹਾਰਨ ਮਗਰੋਂ ਹੋ ਰਿਹੈ ਵਿਰੋਧ

ਲੋਕਾਂ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ
ਜਿਵੇਂ ਹੀ 'ਬਿੱਗ ਬੌਸ' ਮੇਕਰਸ ਵੱਲੋਂ ਰਾਜ ਕੁੰਦਰਾ ਨੂੰ ਅਪ੍ਰੋਚ ਕੀਤੇ ਜਾਣ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਯੂਜ਼ਰਜ਼ ਨੇ ਵੀ ਆਪਣੀ ਰਾਏ ਦਿੱਤੀ ਅਤੇ ਦੱਸਿਆ ਕੀ ਉਹ ਇਸ ਸ਼ੋਅ 'ਚ ਸ਼ਿਲਪਾ ਸ਼ੈੱਟੀ ਦੇ ਪਤੀ ਨੂੰ ਦੇਖਣਾ ਚਾਹੁੰਦੇ ਹਨ ਜਾਂ ਨਹੀਂ। ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, 'ਬਿਲਕੁਲ ਨਹੀਂ ਆਉਣਾ ਚਾਹੀਦਾ'। ਇਕ ਹੋਰ ਯੂਜ਼ਰ ਨੇ ਲਿਖਿਆ, 'ਅਸੀਂ ਬਿੱਗ ਬੌਸ ਦੇਖਣਾ ਬੰਦ ਕਰ ਦੇਵਾਂਗੇ।' ਇਕ ਹੋਰ ਯੂਜ਼ਰ ਨੇ ਲਿਖਿਆ, 'ਕੀ ਮਜ਼ਾਕ ਚੱਲ ਰਿਹਾ ਹੈ'। ਹਾਲਾਂਕਿ ਕੁਝ ਅਜਿਹੇ ਯੂਜ਼ਰਜ਼ ਹਨ, ਜੋ 'ਬਿੱਗ ਬੌਸ' 'ਚ ਰਾਜ ਕੁੰਦਰਾ ਨੂੰ ਦੇਖਣਾ ਚਾਹੁੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਸਰਗੁਣ ਮਹਿਤਾ ਹੈ ਪੰਜਾਬੀ ਇੰਡਸਟਰੀ ਦੀ ਸਭ ਤੋਂ ਅਮੀਰ ਅਦਾਕਾਰਾ, ਪਤੀ ਦੀ ਜਾਇਦਾਦ ਸਣੇ 300 ਕਰੋੜ ਦੀ ਹੈ ਮਾਲਕਨ

'ਬਿੱਗ ਬੌਸ 16' ਇਸ ਦਿਨ ਤੋਂ ਹੋਵੇਗਾ ਆਨ-ਏਅਰ 
15 ਸਫ਼ਲ ਸੀਜ਼ਨਾਂ ਤੋਂ ਬਾਅਦ ਨਿਰਮਾਤਾਵਾਂ ਨੇ ਹੁਣ 'ਬਿੱਗ ਬੌਸ 16' ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਸ਼ੋਅ ਦਾ ਪ੍ਰੀਮੀਅਰ ਅਗਲੇ ਮਹੀਨੇ ਯਾਨੀ 8 ਅਕਤੂਬਰ ਤੋਂ ਹੋਵੇਗਾ। ਮੀਡੀਆ ਰਿਪੋਰਟਾਂ ਮੁਤਾਬਕ, ਇਸ ਵਾਰ ਸ਼ੋਅ 'ਚ ਐਕਵਾ ਥੀਮ ਦੇਖਣ ਨੂੰ ਮਿਲਣ ਵਾਲੀ ਹੈ। ਖ਼ਬਰਾਂ ਮੁਤਾਬਕ, ਇਸ ਵਾਰ 'ਬਿੱਗ ਬੌਸ' ਦੇ ਘਰ 'ਚ ਵੱਡੇ ਬਦਲਾਅ ਹੋਣ ਵਾਲੇ ਹਨ।

ਨੋਟ -  ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News