ਵਿਆਹ ਦੇ ਇਕ ਮਹੀਨੇ ਬਾਅਦ ਹੀ ਟੁੱਟ ਗਿਆ ਵਿਆਹ, ਦੂਜੇ ਪਤੀ ਦੀ ਵੀ ਹੋ ਗਈ ਮੌਤ, ਹੁਣ Bigg Boss ''ਚ ਆਵੇਗੀ ਨਜ਼ਰ
Friday, Aug 08, 2025 - 11:03 AM (IST)

ਐਂਟਰਟੇਨਮੈਂਟ ਡੈਸਕ- ਮਲਿਆਲਮ ਸੁਪਰਸਟਾਰ ਮੋਹਨਲਾਲ ਦੁਬਾਰਾ ਆਪਣੇ ਹਿੱਟ ਟੈਲੀਵਿਜ਼ਨ ਰਿਆਲਿਟੀ ਸ਼ੋਅ ਬਿਗ ਬੌਸ ਮਲਿਆਲਮ ਦੇ ਨਵੇਂ ਸੀਜ਼ਨ ਨਾਲ ਪਰਦੇ ’ਤੇ ਵਾਪਸੀ ਕਰ ਚੁੱਕੇ ਹਨ, ਜੋ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਇਸ ਸੀਜ਼ਨ ਵਿੱਚ ਕੁੱਲ 19 ਪ੍ਰਤੀਯੋਗੀਆਂ ਵਿੱਚ ਇੱਕ ਨਾਮ ਸੋਸ਼ਲ ਮੀਡੀਆ ਸਟਾਰ ਰੇਨੂ ਸੁਧੀ ਦਾ ਵੀ ਹੈ। ਕੋੱਲਮ ਸੁਧੀ ਦੀ ਵਿਧਵਾ ਹੋਣ ਦੇ ਨਾਲ, ਉਹ ਆਪਣੇ ਗਲੈਮਰਸ ਲੁੱਕ ਅਤੇ ਬੇਬਾਕ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ। ਪਿਛਲੇ ਕੁਝ ਸਮੇਂ ਤੋਂ ਕਈ ਵਿਵਾਦਾਂ ਵਿੱਚ ਰਹਿਣ ਵਾਲੀ ਰੇਨੂ ਲਈ ਇਹ ਸ਼ੋਅ ਆਪਣੀ ਇਮੇਜ ਸੁਧਾਰਨ ਅਤੇ ਆਪਣੇ ਅਸਲੀ ਰੂਪ ਨੂੰ ਦਰਸਾਉਣ ਦਾ ਵੱਡਾ ਮੰਚ ਸਾਬਤ ਹੋ ਸਕਦਾ ਹੈ। ਹੁਣ ਵੇਖਣਾ ਇਹ ਹੈ ਕਿ ਕੀ ਇਹ ਸ਼ੋਅ ਉਨ੍ਹਾਂ ਦੀ ਖਰਾਬ ਹੋਈ ਇਮੇਜ ਨੂੰ ਸੁਧਾਰ ਸਕੇਗਾ ਜਾਂ ਫਿਰ ਕੋਈ ਨਵਾਂ ਵਿਵਾਦ ਜਨਮ ਲਏਗਾ।
ਇਹ ਵੀ ਪੜ੍ਹੋ: ਜਾਣੋ ਕਿਉਂ ਹੋਇਆ ਅਦਾਕਾਰਾ ਹੁਮਾ ਕੁਰੈਸ਼ੀ ਦੇ 'ਭਰਾ' ਦਾ ਕਤਲ, ਦੋਵੇਂ ਮੁਲਜ਼ਮ ਗ੍ਰਿਫ਼ਤਾਰ
ਕੋੱਲਮ ਸੁਧੀ ਦੀ ਮੌਤ ਤੋਂ ਬਾਅਦ ਟਰੋਲਿੰਗ
ਜੂਨ 2023 ਵਿੱਚ ਕਾਮੀਡੀਅਨ ਅਤੇ ਮਿਮਿਕਰੀ ਆਰਟਿਸਟ ਕੋੱਲਮ ਸੁਧੀ ਦੀ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਰੇਨੂ ਸੋਸ਼ਲ ਮੀਡੀਆ ’ਤੇ ਸਰਗਰਮ ਹੋ ਗਈ ਸੀ। ਉਹਨੇ ਮਿਊਜ਼ਿਕ ਵੀਡੀਓ, ਫੋਟੋਸ਼ੂਟ ਅਤੇ ਰੀਲਾਂ ਰਾਹੀਂ ਲੋਕਾਂ ਸਾਹਮਣੇ ਆਉਣਾ ਸ਼ੁਰੂ ਕੀਤਾ, ਪਰ ਇਸ ਨਾਲ ਹੀ ਉਹਨੂੰ ਟਰੋਲਿੰਗ ਅਤੇ ਸਾਇਬਰ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਕਈ ਲੋਕਾਂ ਨੇ ਉਨ੍ਹਾਂ ਦੇ ਗਲੈਮਰਸ ਫੋਟੋਸ਼ੂਟ ’ਤੇ ਟਿੱਪਣੀਆਂ ਕਰਦਿਆਂ ਉਨ੍ਹਾਂ ਨੂੰ "ਵਿਧਵਾ" ਹੋਣ ਦੇ ਨਾਤੇ ਜੱਜ ਕੀਤਾ ਅਤੇ ਸਮਾਜਕ ਧਾਰਨਾਵਾਂ ਦੇ ਖਿਲਾਫ ਜਾਣ ਲਈ ਨਿਸ਼ਾਨਾ ਬਣਾਇਆ।
ਇਹ ਵੀ ਪੜ੍ਹੋ: ਕਪਿਲ ਸ਼ਰਮਾ ਦੇ 'Kap's Cafe' ’ਤੇ ਮੁੜ ਫਾਇਰਿੰਗ, ਹਮਲਾ ਕਰਨ ਵਾਲਾ ਆਇਆ ਸਾਹਮਣੇ
ਪਹਿਲੇ ਵਿਆਹ ਦਾ ਖੁਲਾਸਾ
ਰੇਨੂ ਨੇ ਖੁਦ ਖੁਲਾਸਾ ਕੀਤਾ ਸੀ ਕਿ ਕੋੱਲਮ ਸੁਧੀ ਉਨ੍ਹਾਂ ਦੇ ਦੂਜੇ ਪਤੀ ਸਨ। ਉਸ ਦਾ ਪਹਿਲਾ ਵਿਆਹ ਬੀਨੂ ਨਾਮਕ ਵਿਅਕਤੀ ਨਾਲ ਹੋਇਆ ਸੀ, ਪਰ ਉਹ ਰਿਸ਼ਤਾ ਇੱਕ ਮਹੀਨੇ ਤੋਂ ਵੀ ਘੱਟ ਚੱਲਿਆ। ਸੁਧੀ ਨੂੰ ਮੇਰੀ ਪੂਰੀ ਕਹਾਣੀ ਪਤਾ ਸੀ, ਪਰ ਉਨ੍ਹਾਂ ਦੇ ਕਹਿਣ ’ਤੇ ਮੈਂ ਇਸਨੂੰ ਸਾਹਮਣੇ ਨਹੀਂ ਲਿਆਂਦਾ।”
ਇਹ ਵੀ ਪੜ੍ਹੋ: 'ਭਰਾ' ਤੋਂ ਹੀ ਪ੍ਰੈਗਨੈਂਟ ਹੋਈ ਮਸ਼ਹੂਰ ਅਦਾਕਾਰਾ ! ਫ਼ਿਰ ਜਵਾਈ ਸਾਹਮਣੇ ਹੀ ਕਰਵਾਇਆ ਦੂਜਾ ਵਿਆਹ
ਕੋੱਲਮ ਸੁਧੀ ਦੀ ਪਰਿਵਾਰਕ ਜ਼ਿੰਦਗੀ
ਸੁਧੀ ਦੀ ਪਹਿਲੀ ਪਤਨੀ ਉਨ੍ਹਾਂ ਅਤੇ ਉਨ੍ਹਾਂ ਦੇ ਡੇਢ ਸਾਲ ਦੇ ਪੁੱਤਰ ਰਾਹੁਲ ਨੂੰ ਛੱਡ ਗਈ ਸੀ। ਬਾਅਦ ਵਿੱਚ ਸੁਧੀ ਨੇ ਰੇਨੂ ਨਾਲ ਵਿਆਹ ਕੀਤਾ ਅਤੇ ਦੋਵਾਂ ਦਾ ਇੱਕ ਪੁੱਤਰ ਰਿਤੁਲ ਹੈ।
ਇਹ ਵੀ ਪੜ੍ਹੋ: 'ਪੈਸਿਆਂ ਲਈ ਮੈਂ ਕਈ ਲੋਕਾਂ ਨਾਲ ਬਣਾਏ ਸਬੰਧ'; ਮਸ਼ਹੂਰ ਅਦਾਕਾਰਾ ਦਾ ਵੱਡਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8